ਜੋਸ਼ ਮਲੀਹਾਬਾਦੀ ਸਾਹਿਬ ਉਰਦੂ ਭਾਸ਼ਾ ਦੇ ਨਾਮਵਰ ਸ਼ਾਇਰ ਸਨ। ਮਲੀਹਾਬਾਦ ਲਖਨਊ ਤੋਂ ਕਾਫੀ ਪਹਿਲਾਂ ਸੀ, ਜੋ ਵੰਨ-ਸੁਵੰਨੇ ਅੰਬਾਂ ਕਰਕੇ ਮਸ਼ਹੂਰ ਸੀ। ਜੋਸ਼ ਸਾਹਿਬ ਦੀ ਸੈਂਕੜੇ ਏਕੜ ਜ਼ਮੀਨ ਸੀ, ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਅੰਬਾਂ ਦੇ ਬਾਗ ਸਨ। ਜੋਸ਼ ਸਾਹਿਬ ਨੂੰ ਅੰਬਾਂ ਦੀਆਂ ਨਵੀਆਂ ਕਿਸਮਾਂ ਤਿਆਰ ਕਰਨ ਦਾ ਬੜਾ ਸ਼ੌਕ ਸੀ, ਜੋ ਲੋਕਾਂ ਵਲੋਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਸਨ। ਜੋਸ਼ ਸਾਹਿਬ ਨੂੰ ਹਰ ਰੋਜ਼ ਸ਼ਰਾਬ ਪੀਣ ਦਾ ਸ਼ੌਕ ਵੀ ਸੀ। ਉਹ ਸ਼ਾਮ ਨੂੰ ਘਰ ਦੇ ਮਰਦਾਨੇ ਕਮਰੇ ਵਿਚ ਬੈਠ ਕੇ ਪੀਣੀ ਸ਼ੁਰੂ ਕਰਦੇ ਸਨ। ਉਹ ਆਪਣੇ ਸਾਹਮਣੇ ਇਕ ਘੜੀ ਰੱਖ ਲਿਆ ਕਰਦੇ ਸਨ। ਇਕ ਪੈੱਗ ਲਾਉਣ ਤੋਂ ਬਾਅਦ ਉਹ ਘੜੀ ਵੱਲ ਵੇਖ ਲੈਂਦੇ ਅਤੇ ਪੰਦਰਾਂ ਮਿੰਟ ਬਾਅਦ ਦੂਜਾ ਪੈੱਗ ਬਣਾ ਲੈਂਦੇ। ਇਸ ਤਰ੍ਹਾਂ ਉਹ ਮਨਪਸੰਦ ਪੈੱਗ ਪੀ ਕੇ ਸ਼ਾਮ ਨੂੰ ਖਾਣਾ ਖਾ ਲਿਆ ਕਰਦੇ।
ਇਕ ਦਿਨ ਸ਼ਾਮ ਵੇਲੇ ਉਨ੍ਹਾਂ ਦਾ ਕੋਈ ਬੇਲੀ ਆਜ਼ਾਦ ਇਨਸਾਰੀ ਉਨ੍ਹਾਂ ਕੋਲ ਆ ਗਿਆ, ਜੋਸ਼ ਸਾਹਿਬ ਦੀ ਬੇਗ਼ਮ ਸਾਹਿਬਾ ਇਨਸਾਰੀ ਤੋਂ ਬਹੁਤ ਚਿੜ੍ਹਦੀ ਸੀ। ਉਸ ਨੂੰ ਇਨਸਾਰੀ ਸਾਹਿਬ ਦਾ ਜੋਸ਼ ਸਾਹਿਬ ਦੇ ਨਾਲ ਸ਼ਰਾਬ ਪੀਣਾ ਗੁੱਸਾ ਚੜ੍ਹਾਉਂਦਾ ਸੀ।
ਜੋਸ਼ ਸਾਹਿਬ ਦੇ ਵਾਰ-ਵਾਰ ਕਹਿਣ 'ਤੇ ਉਨ੍ਹਾਂ ਦੀ ਬੇਗਮ ਨੇ ਅੰਦਰੋਂ ਇਕ ਬੋਤਲ ਬਾਹਰ ਭਿਜਵਾ ਦਿੱਤੀ। ਕਾਫੀ ਸਮਾਂ ਸੋਢੇ ਦੀ ਬੋਤਲ ਦੀ ਉਡੀਕ ਕਰਦੇ ਹੋਏ ਜੋਸ਼ ਸਾਹਿਬ ਨੇ ਆਪਣੇ ਨੌਕਰ ਦੇ ਹੱਥ ਇਕ ਕਾਗਜ਼ 'ਤੇ ਲਿਖਿਆ ਸ਼ਿਅਰ ਭੇਜ ਦਿੱਤਾ। ਉਹ ਸ਼ਿਅਰ ਸੀ:
ਕਸ਼ਤੀ-ਏ-ਮੈਅ ਕੋ ਹੁਕਰਾਨੀ ਭੀ ਭੇਜ ਦੋ,
ਜਬ ਆਗ ਭੇਜ ਦੀ ਹੈ ਤੋ ਪਾਨੀ ਭੀ ਭੇਜ ਦੋ।
-ਜੇਠੀ ਨਗਰ, ਮਾਲੇਰਕੋਟਲਾ ਰੋਡ ਖੰਨਾ-141401 (ਪੰਜਾਬ)।
ਮੋਬਾਈਲ : 94170-91668