ਮਦਨ ਲਾਲ ਬੰਗੀ ਦੇ ਪਿਤਾ ਦੀ ਮੌਤ ਸਾਲ ਕੁ ਪਹਿਲਾਂ ਹੋ ਚੁੱਕੀ ਸੀ। ਹੁਣ ਸਾਰੀ ਜ਼ਮੀਨ ਜਾਇਦਾਦ ਬੰਗੀ ਨੇ ਆਪਣੇ ਨਾਂਅ 'ਤੇ ਕਰਵਾ ਲਈ ਸੀ। ਇਕ ਦਿਨ ਸਵੇਰੇ-ਸਵੇਰੇ ਬੰਗੀ ਨੇ ਆਪਣੀ ਤੀਵੀਂ ਦੇ ਪਿਛੇ ਲੱਗ ਕੇ ਮਾਂ ਨੂੰ ਬੂਹੇ ਅੱਗੇ ਧੱਕਾ ਦੇ ਕੇ ਸੁੱਟ ਦਿੱਤਾ। ਡਿਗਦੀ ਹੋਈ ਮਾਂ ਨੇ ਸੰਭਲਦੀ ਹੋਈ ਨੇ ਆਵਾਜ਼ ਮਾਰ ਕੇ ਬੰਗੀ ਨੂੰ ਕਿਹਾ, 'ਪੁੱਤਰਾ! ਤੂੰ ਕੁਝ ਬਾਹਰ ਬੂਹੇ ਅੱਗੇ ਡੇਗ ਗਿਆ ਹੈਂ।' ਇਹ ਸੁਣ ਕੇ ਬੰਗੀ ਗੁੰਮ ਹੋਈ ਚੀਜ਼ ਬੂਹੇ ਅੱਗੇ ਲੱਭ ਰਿਹਾ ਸੀ। ਮਾਂ ਨੇ ਫਿਰ ਬੰਗੀ ਨੂੰ ਕਿਹਾ, 'ਪੁੱਤਰ! ਤੇਰੇ ਵਿਚੋਂ ਮਮਤਾ ਅਤੇ ਮਨੁੱਖਤਾ ਮਰ ਚੁੱਕੀ ਹੈ। ਜੋ ਸਾਰੀ ਉਮਰ ਤੈਨੂੰ ਨਸੀਬ ਨਹੀਂ ਹੋਣੀ।' ਮਾਂ ਇਹ ਆਖ ਕੇ ਬੰਗੀ ਦੇ ਮਿੱਤਰ ਛਿੰਦੇ ਦੇ ਘਰ ਵੱਲ ਤੁਰ ਪਈ।
ਹੱਥ ਤੰਗ ਹੈ
'ਇਹ ਗੁਆਂਢਣ ਸਵੇਰੇ-ਸਵੇਰੇ ਕੀ ਲੈਣ ਆਈ ਸੀ? ਵਰਮਾ ਸਾਹਿਬ ਨੇ ਬਰੇਕਫਾਸਟ ਕਰਦੇ ਹੋਏ ਕਿਹਾ।
'ਕੁਝ ਰੁਪਏ ਲੈਣ ਆਈ ਸੀ, ਕਹਿ ਰਹੀ ਸੀ ਕਿ ਬੱਚੇ ਦੀ ਦਵਾਈ ਲਿਆਉਣੀ ਹੈ। ਪਰ ਮੈਂ ਇਹ ਕਹਿ ਕੇ ਟਾਲ ਦਿੱਤਾ ਕਿ ਬਾਊ ਜੀ ਅੱਜਕਲ੍ਹ ਹੱਥ ਤੰਗ ਹੈ।'
'ਅਜੀਬ ਲੋਕ ਹਨ, ਭਿਖਾਰੀਆਂ ਵਾਂਗ ਮੰਗਣ ਤੁਰ ਪੈਂਦੇ ਹਨ।'
ਵਰਮਾ ਸਾਹਿਬ ਦਫ਼ਤਰ ਦੇ ਅੰਦਰ ਜਾਣ ਹੀ ਲੱਗੇ ਸਨ ਕਿ ਵਰਮਾ ਸਾਹਿਬ ਦੀ ਕੁਲੀਗ ਦੇ ਦੋ ਬੱਚੇ ਸਾਹਮਣੇ ਆ ਕੇ ਰੁਕ ਗਏ।
'ਕੀ ਗੱਲ ਹੈ ਬੱਚਿਓ', ਵਰਮਾ ਸਾਹਿਬ ਨੇ ਦੋਵਾਂ ਦੇ ਸਿਰਾਂ 'ਤੇ ਹੱਥ ਫੇਰਦਿਆਂ ਹੋਇਆਂ ਕਿਹਾ।
'ਜੇਕਰ ਤੁਸੀਂ ਜ਼ਿੱਦ ਕਰਦੇ ਹੋ ਤਾਂ ਸ਼ਾਮ ਤੱਕ ਰੰਗੀਨ ਟੀ.ਵੀ. ਅਤੇ ਵੀ.ਸੀ.ਆਰ. ਤੁਹਾਡੇ ਘਰ ਪਹੁੰਚ ਜਾਵੇਗਾ।'
ਬੱਚਿਆਂ ਨੂੰ ਇਹ ਆਖ ਕੇ ਵਰਮਾ ਸਾਹਿਬ ਦਫਤਰ ਦੇ ਕੰਮ ਵਿਚ ਰੁਝ ਗਏ।
-822, ਕੱਚਾ ਫਿਰੋਜ਼ਪੁਰ ਰੋਡ, ਮੁਕਤਸਰ-152026.
ਮੋਬਾਈਲ : 98148-14791