ਨਫ਼ਾ-ਨੁਕਸਾਨ ਨਾ ਮੰਨਦੇ ਹੋਏ ਕਿਰਪਾਲ ਚੰਦ ਰੋਜ਼ ਕੰਮ ਕਰਨ ਲਈ ਘਰੋਂ ਤੜਕੇ ਨਿਕਲ ਜਾਂਦਾ ਸੀ। ਮੈਂ ਨਾ ਚਾਹੁੰਦੇ ਹੋਏ ਉਹਦੇ ਨਾਲ ਨਫ਼ਰਤ ਕਰਦਾ ਸੀ। ਮੈਂ ਅੱਜ ਜਦੋਂ ਸੋਚ ਰਿਹਾ ਸੀ ਕਿ ਗੁਜਰਾਤ 'ਚ ਜਿਹੜਾ ਜਹਾਜ਼ ਡਿੱਗਾ ਹੈ, ਉਹਦੇ ਵਿਚ ਕਿੰਨੇ ਹੀ ਮਾਸੂਮ ਬੱਚੇ ਸਨ, ਕੋਈ ਆਪਣੇ ਮਾਂ-ਪਿਓ ਕੋਲ ਵਾਪਸ ਚੱਲਿਆ ਸੀ ਅਤੇ ਕਿਸੇ ਦੇ ਮਾਤਾ-ਪਿਤਾ ਆਪਣੇ ਬੱਚਿਆਂ ਕੋਲ ਵਾਪਸ ਚੱਲੇ ਸਨ। ਬੱਸ ਇਕ ਪਲ ਵਿਚ ਉਹ ਲੋਕ ਗਾਇਬ ਹੋ ਗਏ ਅਤੇ ਇਕ ਅਨੋਖੀ ਦੁਨੀਆ ਵਿਚ ਲੀਨ ਹੋ ਗਏ। ਮੈਂ ਜਿਹੜੀ ਦੁਨੀਆ ਵਿਚ ਜੀਵਨ ਬਤੀਤ ਕਰ ਰਿਹਾ ਹਾਂ, ਉਹਨੂੰ ਮੈਂ ਨਫ਼ਰਤ, ਈਰਖਾ, ਹੰਕਾਰ ਦੀ ਖੁਰਾਕ ਨਾਲ ਜਿਊਂਦਾ ਰੱਖਿਆ ਹੈ। ਕੀ ਇਹ ਹੀ ਹੈ ਮੇਰਾ ਅਸਲੀ ਜੀਵਨ? ਇਨ੍ਹਾਂ ਹੀ ਗੁੰਝਲਾਂ ਨੂੰ ਸੁਲਝਾਉਂਦਾ ਹੋਇਆ ਮੈਂ ਕਿਰਪਾਲ ਚੰਦ ਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਦਿੱਤੀ। ਉਨ੍ਹਾਂ ਨੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਅਤੇ ਕਿਹਾ ਪੁੱਤਰਾ! ਕੱਲ੍ਹ ਰਾਤ ਮੈਨੂੰ ਸੁਪਨਾ ਆਇਆ ਸੀ ਕਿ ਤੈਨੂੰ ਮਗਰਮੱਛ ਡੂੰਘੇ ਤਲਾਬ 'ਚ ਲਈ ਜਾ ਰਿਹਾ ਹੈ ਤੇ ਮੈਂ ਬਸ ਦੇਖਦਾ ਹੀ ਰਿਹਾ, ਤੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਬਸ! ਸਵੇਰ ਦੀ ਇਸੇ ਘੁਟਨ 'ਚ ਹੀ ਸਾਹ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਮੁਆਫ਼ ਕਰ ਦੇਣਾ ਬੇਟਾ! ਅਤੇ ਮੇਰੀ ਸ਼ਰਟ ਦੇ ਮੋਢੇ ਉੱਪਰ ਅੱਥਰੂ ਡਿੱਗਣੇ ਸ਼ੁਰੂ ਹੋ ਗਏ। ਮੈਂ ਕਿਹਾ ਅੰਕਲ ਜੀ! ਸੁਪਨੇ ਨੂੰ ਬਹੁਤਾ ਗੌਰ ਨਾਲ ਨਹੀਂ ਝਾਕੀਦਾ, ਇਹ ਹਵਾ ਦੇ ਬੁੱਲ੍ਹੇ ਵਾਂਗ ਹੁੰਦੇ ਹਨ। ਤੁਸੀਂ ਤਾਂ ਸੁਪਨੇ ਕਰਕੇ ਪਛਤਾਵਾ ਕਰ ਰਹੇ ਹੋ। ਮੈਂ ਤਾਂ ਈਰਖਾ ਦੀ ਅੱਗ ਵਿਚ ਜਿਊਂਦਾ-ਜਾਗਦਾ ਹੀ ਸੜ ਰਿਹਾ ਹਾਂ। ਕਿਰਪਾ ਕਰਕੇ ਮੈਨੂੰ ਮੂਰਖ ਨੂੰ ਸੋਝੀ ਪਾਓ।' ਸੋਝੀ ਪਾਉਣ ਵਾਲਾ ਵਾਹਿਗੁਰੂ ਹੈ, ਚੰਗਾ ਮੇਰਾ ਮੰਦਰ ਜਾਣ ਦਾ ਵਕਤ ਹੋ ਗਿਆ, ਆਪਾਂ ਕੱਲ੍ਹ ਗੱਲ ਕਰਾਂਗੇ। ਏਨਾ ਕਹਿ ਕੇ ਕਿਰਪਾਲ ਚੰਦ ਜੀ ਆਪਣੀ ਸੱਚੀ ਮੰਜ਼ਿਲ ਵੱਲ ਚਲੇ ਗਏ ਅਤੇ ਮੈਂ ਉਥੇ ਹੀ ਖਲੋਤਾ ਆਪਣੇ ਭੂਤ ਕਾਲ ਵਿਚ ਗੋਤੇ ਲਾਉਣ ਲੱਗ ਪਿਆ।
-ਸ੍ਰੀ ਅੰਮ੍ਰਿਤਸਰ ਸਾਹਿਬ।
ਮੋਬਾਈਲ : 98886-31031