ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਹਿਲੇ 'ਤੇ ਦਹਿਲਾ

Ad Position 21
No active advertisement
ਅਜੀਤ ਡੈਸਕ 23-11-2025

 ਜੇਕਰ ਘੋੜਾ ਘਾਹ ਨਾਲ ਪਿਆਰ ਕਰੇ...

ਜਨਾਬ ਅਹਿਸਾਨ ਦਾਨਿਸ਼ ਸਾਹਿਬ ਉਰਦੂ ਮੁਸ਼ਾਇਰਿਆਂ ਦੀ ਜਿੰਦਜਾਨ ਸਮਝੇ ਜਾਂਦੇ ਸਨ, ਉਨ੍ਹਾਂ ਦਾ ਕਲਾਮ ਉਰਦੂ ਪ੍ਰੇਮੀਆਂ ਨੂੰ ਬਹੁਤ ਪਸੰਦ ਸੀ। ਉਨ੍ਹਾਂ ਦੀ ਪੇਸ਼ਕਸ਼ ਮੁਸ਼ਾਇਰਾ ਲੁੱਟ ਲੈਂਦੀ ਸੀ। ਉਨ੍ਹਾਂ ਦਾ ਤਰੰਨਮੁ ਅਤੇ ਮਿੱਠੀ ਆਵਾਜ਼ ਜਾਦੂ ਦਾ ਕੰਮ ਕਰਦੇ ਸਨ। ਉਹ ਵੱਡੀ ਰਕਮ ਮੁਆਵਜ਼ੇ ਵਜੋਂ ਲੈਂਦੇ ਸਨ। ਇਕ ਮੁਸ਼ਾਇਰੇ ਦੇ ਪ੍ਰਬੰਧਕਾਂ ਦਾ ਗਰੁੱਪ ਉਨ੍ਹਾਂ ਨੂੰ ਮਿਲਣ ਆਇਆ ਅਤੇ ਬੇਨਤੀ ਕੀਤੀ ਕਿ ਅਸੀਂ ਮੁਜ਼ੱਫਰ ਨਗਰ ਵਿਖੇ ਮੁਸ਼ਾਇਰਾ ਕਰਵਾ ਰਹੇ ਹਾਂ, ਤੁਸੀਂ ਇਸ ਵਿਚ ਸ਼ਾਮਿਲ ਹੋ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਉਣ ਦੀ ਕ੍ਰਿਪਾ ਕਰੋ।
ਜਨਾਬ ਅਹਿਸਾਨ ਦਾਨਿਸ਼ ਨੇ ਪੁੱਛਿਆ, 'ਮੈਨੂੰ ਮੁਆਵਜ਼ਾ ਕਿੰਨਾ ਦਿਓਗੇ?' ਆਏ ਪ੍ਰਬੰਧਕਾਂ ਨੇ ਕਿਹਾ, 'ਤੁਸੀਂ ਇਸ ਮੁਸ਼ਾਇਰੇ ਵਿਚ ਮੁਆਵਜ਼ੇ ਤੋਂ ਬਿਨਾਂ ਹੀ ਸ਼ਿਰਕਤ ਫਰਮਾ ਕੇ ਸਾਨੂੰ ਸ਼ੁਕਰ-ਗੁਜ਼ਾਰ ਅਤੇ ਅਹਿਸਾਨਮੰਦ ਬਣਾਓ ਤਾਂ ਅਸੀਂ ਖੁਸ਼ ਹੋਵਾਂਗੇ।'
ਜਨਾਬ ਅਹਿਸਾਨ ਦਾਨਿਸ਼ ਉਨ੍ਹਾਂ ਦੀ ਨਿਮਰਤਾ ਤੋਂ ਬਿਲਕੁਲ ਪ੍ਰਭਾਵਿਤ ਨਹੀਂ ਹੋਏ ਅਤੇ ਕਾਰੋਬਾਰੀ ਅੰਦਾਜ਼ ਵਿਚ ਕਿਹਾ, 'ਬੰਦਾ ਨਵਾਜ਼, ਤੁਹਾਨੂੰ ਅਹਿਸਾਨਮੰਦ ਅਤੇ ਸ਼ੁਕਰਗੁਜ਼ਾਰ ਬਣਾਉਣ ਵਿਚ ਮੈਨੂੰ ਕੋਈ ਇਤਰਾਜ਼ ਨਹੀਂ ਸੀ ਅਤੇ ਮੈਂ ਬਿਨਾਂ ਮੁਆਵਜ਼ਾ ਲਏ ਹੀ ਮੁਸ਼ਾਇਰੇ ਵਿਚ ਸ਼ਾਮਿਲ ਹੋ ਜਾਂਦਾ, ਜੇਕਰ ਮੇਰੇ ਸ਼ਿਅਰਾਂ ਨਾਲ ਮੇਰੇ ਬੱਚਿਆਂ ਦਾ ਢਿੱਡ ਭਰ ਜਾਂਦਾ। ਤੁਸੀਂ ਆਪ ਹੀ ਸੋਚੋ ਕਿ ਜੇਕਰ ਘੋੜਾ ਘਾਹ ਨਾਲ ਪਿਆਰ ਕਰਨ ਲੱਗੇ ਤਾਂ ਆਪ ਦੇ ਸ਼ੁਕਰੀਆ ਨਾਲ ਜਿਊਂਦਾ ਰਹਿ ਸਕੇਗਾ?

ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਮੋਈ ਹੋਈ ਜ਼ਮੀਰ ਅਗਲੀ ਖ਼ਬਰ ਤਿੰਨ ਗ਼ਜ਼ਲਾਂ
Ad Position 24
No active advertisement