ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦੁਖੜੇ ਪੰਜਾਬ ਦੇ

Ad Position 21
No active advertisement
ਅਜੀਤ ਡੈਸਕ 23-11-2025

ਬਾਰ੍ਹਵੀਂ ਜਮਾਤ ਦੇ ਕਮਰੇ ਵਿਚ ਜਿਉਂ ਹੀ ਅਧਿਆਪਕ ਕਪਿਲ ਸ਼ਰਮਾ ਦਾਖਲ ਹੋਏ, ਵਿਦਿਆਰਥੀ ਘੁਸਰ-ਮੁਸਰ ਕਰ ਰਹੇ ਸਨ। ਉਨ੍ਹਾਂ ਨੇ ਆਉਂਦਿਆਂ ਹੀ ਸਭ ਨੂੰ ਚੁੱਪ ਕਰਨ ਨੂੰ ਕਿਹਾ, ਪਰ ਅਜੇ ਵੀ ਕੋਈ-ਕੋਈ ਆਵਾਜ਼ ਆ ਰਹੀ ਸੀ। ਅਧਿਆਪਕ ਨੇ ਸਭ ਤੋਂ ਪਿੱਛੇ ਬੈਠੇ ਬਲਜੀਤ ਤੋਂ ਪੁੱਛਿਆ, 'ਕਿਉਂ ਬਈ, ਕੀ ਗੱਲ ਹੈ? ਅੱਜ ਤੁਸੀਂ ਰੌਲਾ ਕਿਉਂ ਪਾ ਰਹੇ ਹੋ?'
'ਸਰ, ਸਾਰੀ ਜਮਾਤ ਸੋਚ ਰਹੀ ਹੈ ਕਿ ਅੱਗੇ ਸਾਡਾ ਕੀ ਬਣੇਗਾ?'
'ਕੀ ਮਤਲਬ?'
'ਸਰ, ਏਥੇ ਪੰਜਾਬ ਵਿਚ ਕੋਈ ਪੱਕੀ ਸਰਕਾਰੀ ਨੌਕਰੀ ਹੀ ਨਹੀਂ ਨਿਕਲ ਰਹੀ। ਏਸੇ ਲਈ ਸਾਰੇ ਕੈਨੇਡਾ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਜਾਣ ਦੀਆਂ ਵਿਉਂਤਾਂ ਬਣਾ ਰਹੇ ਨੇ!'
'ਤੇ ਤੂੰ ਕੀ ਸੋਚਿਐ?'
'ਸਰ, ਮੇਰੇ ਕੋਲ ਬਾਹਰ ਜਾਣ ਵਾਸਤੇ ਪੈਸੇ ਨਹੀਂ ਹਨ ਤੇ ਮੈਂ ਆਪਣੇ ਪਿਤਾ ਜੀ ਨਾਲ ਖੇਤੀ ਵਿਚ ਹੱਥ ਵਟਾਉਣ ਬਾਰੇ ਸੋਚ ਰਿਹਾ ਹਾਂ, ਪਰ...।'
'ਪਰ ਕੀ...?'
'ਸਰ, ਸਰਕਾਰ ਕਿਸਾਨਾਂ ਤੋਂ ਕਿਸੇ ਨਾ ਕਿਸੇ ਬਹਾਨੇ ਜ਼ਮੀਨਾਂ ਖੋਹ ਰਹੀ ਹੈ, ਇਸ ਲਈ ਇਹ ਧੰਦਾ ਵੀ ਲਾਹੇਵੰਦ ਨਹੀਂ ਲੱਗ ਰਿਹਾ...।'
'ਤੇ ਤੂੰ ਮਨੋਜ! ਤੇਰਾ ਕੀ ਪ੍ਰੋਗਰਾਮ ਹੈ?'
'ਸਰ, ਮੇਰੇ ਡੈਡੀ ਦਾ ਫ਼ਾਜਿਲਕਾ ਵਿਚ ਕਿੰਨੂਆਂ ਦਾ ਬਹੁਤ ਵੱਡਾ ਬਾਗ ਸੀ, ਉਸ 'ਤੇ ਧਿਆਨ ਦੇਣ ਬਾਰੇ ਸੋਚ ਰਿਹਾ ਸਾਂ। ਪਰ ਹੁਣੇ ਆਏ ਹੜ੍ਹਾਂ ਵਿਚ ਉਹ ਸਾਰਾ ਬਾਗ ਬਰਬਾਦ ਹੋ ਗਿਆ ਹੈ।'
'ਫਿਰ ਕੀ ਹੋਇਆ? ਸਰਕਾਰ ਵਲੋਂ ਮਦਦ ਤਾਂ ਕੀਤੀ ਜਾ ਰਹੀ ਹੈ ਨਾ!'
'ਕਿੱਥੇ ਸਰ! ਇਹ ਤਾਂ ਐਵੇਂ ਅੱਖਾਂ ਪੂੰਝਣ ਵਾਲੀ ਗੱਲ ਹੈ। ਨਾਲੇ ਅਜੇ ਤਾਂ ਐਲਾਨ ਹੀ ਹੈ, ਕੀ ਪਤਾ ਕਦੋਂ ਉਹ ਪੈਸੇ ਪਹੁੰਚਣਗੇ। ਸਾਡੇ ਵਰਗਿਆਂ ਨੂੰ ਤਾਂ ਫਿਰ ਵੀ ਨਹੀਂ ਮਿਲਣੇ, ਪਹੁੰਚ ਵਾਲੇ ਲੈ ਜਾਣਗੇ।'
ਇਹ ਗੱਲਾਂ ਕਰਦਿਆਂ ਕਦੋਂ ਪੀਰੀਅਡ ਬੀਤ ਗਿਆ, ਪਤਾ ਹੀ ਨਾ ਲੱਗਿਆ। ਅਧਿਆਪਕ ਵੀ ਉਦਾਸ ਮਨ ਨਾਲ ਅਗਲੇ ਪੀਰੀਅਡ ਲਈ ਚੱਲ ਪਏ। ਉਨ੍ਹਾਂ ਦਾ ਆਪਣਾ ਹੀ ਹਾਲ ਅਜਿਹਾ ਸੀ। ਕੱਚੀ ਨੌਕਰੀ ਸੀ, ਕੀ ਪਤਾ ਕਦੋਂ ਜਵਾਬ ਮਿਲ ਜਾਏ!

-1, ਲਤਾ ਗਰੀਨ ਐਨਕਲੇਵ, ਪਟਿਆਲਾ-147002.
ਮੋਬਾਈਲ : 94176-92015

Ad Position 22
No active advertisement
ਪਿਛਲੀ ਖ਼ਬਰ ਮਾਂ ਦੀ ਵਹਿੰਗੀ ਦਾ ਭਾਰ ਅਗਲੀ ਖ਼ਬਰ ਮਾਂ ਦਾ ਪਿਆਰ
Ad Position 24
No active advertisement