02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਅਮਰੀਕਾ-ਈਰਾਨ ਯੁੱਧ ਸਮਾਪਤ-ਟਰੰਪ ਅਤੇ ਪੇਜ਼ੇਸ਼ਕੀਅਨ ਨੇ ਸ਼ੁਰੂਆਤੀ ਸਮਝੌਤੇ 'ਤੇ ਕੀਤੇ ਦਸਤਖ਼ਤ <br/>

Ad Position 21
No active advertisement
ਅਜੀਤ ਡੈਸਕ 19-06-2026

• ਪ੍ਰਮਾਣੂ ਗੱਲਬਾਤ ਜਾਰੀ ਰਹਿਣ ਦਰਮਿਆਨ ਪਾਬੰਦੀਆਂ 'ਚ ਢਿੱਲ ਅਤੇ ਜਲਡਮਰੂ ਖੋਲ੍ਹਣ 'ਤੇ ਬਣੀ ਸਹਿਮਤੀ • ਮੁਕੱਰਰ ਦਿਨ ਤੋਂ ਇਕ ਦਿਨ ਪਹਿਲਾਂ ਹੋਇਆ ਸਮਝੌਤਾ
ਵਾਸ਼ਿੰਗਟਨ, 18 ਜੂਨ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਈਰਾਨ ਦੇ ਨਾਲ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ | ਦੋਵੇਂ ਦੇਸ਼ਾਂ ਵਲੋਂ ਜਾਰੀ ਜਾਣਕਾਰੀ ਅਨੁਸਾਰ ਸਮਝੌਤੇ 'ਚ ਤਹਿਰਾਨ ਨੂੰ ਆਪਣੇ ਬਹੁਤ ਜ਼ਿਆਦਾ ਭਰਪੂਰ ਯੂਰੇਨੀਅਮ ਦੇ ਭੰਡਾਰ ਨੂੰ ਘੱਟ ਕਰਨ ਅਤੇ ਦੇਸ਼ 'ਤੇ ਅਮਰੀਕਾ ਦੇ ਸਮਰਥਨ ਵਾਲੀਆਂ ਪਾਬੰਦੀਆਂ ਹਟਾਉਣ ਦੀ ਗੱਲ ਕਹੀ ਗਈ ਹੈ, ਜਿਸ ਨਾਲ ਈਰਾਨ ਨੂੰ ਵਾਸ਼ਿੰਗਟਨ ਨਾਲ ਇਕ ਵੱਡੀ ਛੋਟ ਦੇ ਤੌਰ 'ਤੇ ਆਪਣਾ ਤੇਲ ਆਸਾਨੀ ਨਾਲ ਵੇਚਣ ਦੀ ਤੁਰੰਤ ਇਜਾਜ਼ਤ ਮਿਲ ਜਾਵੇਗੀ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਜਿਨ੍ਹਾਂ ਨੇ ਸਮਝੌਤੇ ਲਈ ਵਿਚੋਲਗੀ ਕਰਨ 'ਚ ਮਦਦ ਕੀਤੀ, ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਜੰਗ ਖਤਮ ਕਰਨ ਲਈ ਸ਼ੁਰੂਆਤੀ ਸਮਝੌਤਾ ਦੋਵੇਂ ਦੇਸ਼ਾਂ ਦੇ ਆਗੂਆਂ ਦੇ ਦਸਤਖ਼ਤ ਕਰਨ ਦੇ ਬਾਅਦ ਤੁਰੰਤ ਅਮਲ 'ਚ ਆ ਜਾਵੇਗਾ | ਸਮਝੌਤੇ 'ਚ ਦੁਸ਼ਮਣੀ ਨੂੰ ਹਮੇਸ਼ਾ ਲਈ ਖਤਮ ਕਰਨ ਦੀ ਗੱਲ ਕਹੀ ਗਈ ਹੈ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਭਵਿੱਖ 'ਤੇ ਆਖਰੀ ਸਮਝੌਤੇ 'ਤੇ ਪੁੱਜਣ ਲਈ 60 ਦਿਨ ਦੀ ਗੱਲਬਾਤ ਸ਼ੁਰੂ ਹੋਵੇਗੀ, ਹਾਲਾਂਕਿ ਟਰੰਪ ਨੇ ਹਮਲੇ ਫਿਰ ਤੋਂ ਸ਼ੁਰੂ ਕਰਨ ਦਾ ਰਸਤਾ ਖੁੱਲ੍ਹਾ ਛੱਡ ਦਿੱਤਾ ਹੈ | ਅਜਿਹਾ ਲਗਦਾ ਹੈ ਕਿ ਇਹ (ਸਮਝੌਤਾ) ਈਰਾਨ ਨੂੰ ਸ਼ੁਰੂ 'ਚ ਕਈ ਫਾਇਦੇ ਦੇਵੇਗਾ ਜਦਕਿ ਬਦਲੇ 'ਚ ਬਹੁਤ ਘੱਟ ਮਿਲੇਗਾ | ਇਹ ਸੌਦਾ ਕਈ ਦਿਨਾਂ ਤੋਂ ਗੁਪਤਤਾ ਅਤੇ ਉਲਝਣ 'ਚ ਘਿਰਿਆ ਹੋਇਆ ਸੀ | ਅਮਰੀਕੀ ਅਧਿਕਾਰੀਆਂ ਨੇ ਇਹ ਕਹਿਣ ਦੇ ਬਾਅਦ ਵੀ ਕਿ ਟਰੰਪ ਅਤੇ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਨੇ ਹਫ਼ਤੇ ਦੇ ਅਖੀਰ 'ਚ ਇਸ 'ਤੇ ਡਿਜ਼ੀਟਲੀ ਦਸਤਖ਼ਤ ਕੀਤੇ ਸਨ, ਸ਼ਰਤਾਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ | ਟਰੰਪ ਨੇ ਬੁੱਧਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਦੇ ਨਾਲ ਵਰਸੇਲਜ਼ 'ਚ ਰਾਤ ਦੇ ਖਾਣੇ 'ਤੇ ਇਕ ਭੌਤਿਕ (ਫਿਜ਼ੀਕਲ) ਕਾਪੀ 'ਤੇ ਦਸਤਖ਼ਤ ਕੀਤੇ | ਇਹ ਉਹ ਮਹਿਲ ਹੈ ਜਿਥੇ ਸਦੀਆਂ ਤੋਂ ਕਈ ਇਤਿਹਾਸਕ ਸਮਝੌਤੇ ਹੋਏ ਹਨ, ਜਿਨ੍ਹਾਂ ਤੋਂ ਯੁੱਧ ਜਾਂ ਇਲਾਕੇ ਦੇ ਝਗੜੇ ਖਤਮ ਹੋਏ ਹਨ | ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ 'ਚ ਇਕ ਦਸਤਖ਼ਤ ਸਮਾਰੋਹ ਦੀ ਯੋਜਨਾ ਬਣਾਈ ਸੀ ਪਰ ਅਮਰੀਕਾ-ਈਰਾਨ ਅਤੇ ਪਾਕਿਸਤਾਨ ਤੋਂ ਮਿਲੀ ਵੱਖ-ਵੱਖ ਜਾਣਕਾਰੀ ਦੇ ਕਾਰਨ ਹੁਣ ਇਸਦਾ ਭਵਿੱਖ ਅਨਿਸਚਿਤ ਹੈ | ਫਰਾਂਸ 'ਚ ਜੀ-7 ਸੰਮੇਲਨ 'ਚ ਆਪਣੀ ਯਾਤਰਾ ਦੇ ਬਾਅਦ ਵਰਸੇਲਜ਼ 'ਚ ਰਾਤ ਦੇ ਖਾਣੇ ਤੋਂ ਨਿਕਲਦੇ ਸਮੇਂ ਟਰੰਪ ਨੇ ਕਿਹਾ ਕਿ ਇਸ 'ਤੇ ਦਸਤਖਤ ਹੋ ਗਏ ਹਨ | ਵ੍ਹਾਈਟ ਹਾਊਸ ਦੇ ਇਕ ਸਹਿਯੋਗੀ ਵਲੋਂ ਆਨਲਾਈਨ ਪੋਸਟ ਕੀਤੇ ਗਏ ਇਕ ਵੀਡੀਓ 'ਚ ਟਰੰਪ ਨੂੰ ਮੈਕਰੋਨ ਦੇ ਨੇੜੇ ਵਾਲੇ ਮੇਜ਼ 'ਤੇ ਬੈਠੇ ਅਤੇ ਸਮਝੌਤੇ ਦੀ ਇਕ ਪੇਪਰ ਕਾਪੀ 'ਤੇ ਦਸਤਖਤ ਕਰਦੇ ਹੋਏ ਦੇਖਿਆ ਗਿਆ | ਫਿਰ ਟਰੰਪ ਨੇ ਦਸਤਾਵੇਜ਼ ਅਤੇ ਪੈਨ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਦਿੱਤਾ, ਜਦਕਿ ਕਮਰੇ 'ਚ ਮੌਜੂਦ ਲੋਕਾਂ ਨੇ ਤਾੜੀਆਂ ਵਜਾਈਆਂ | ਦੋਵੇਂ ਦੇਸ਼ਾਂ ਦੇ ਮਸੌਦੇ ਅਨੁਸਾਰ ਇਹ ਸਮਝੌਤਾ ਦੋ ਮਹੀਨਿਆਂ ਲਈ ਬਿਨਾਂ ਟੋਲ ਦੇ ਸਟ੍ਰੇਟ ਨੂੰ ਖੋਲ੍ਹਦਾ ਹੈ ਪਰ ਭਵਿੱਖ 'ਚ ਫੀਸ ਨੂੰ ਰੋਕਦਾ ਨਹੀਂ ਹੈ | ਬਦਲੇ 'ਚ ਅਮਰੀਕਾ ਈਰਾਨ ਖ਼ਿਲਾਫ਼ ਕੁਝ ਵੱਡੇ ਪੱਧਰ 'ਤੇ ਲੱਗੀਆਂ ਪਾਬੰਦੀਆਂ ਨੂੰ ਮੁਆਫ਼ ਕਰਨ ਦੀ ਕੋਸ਼ਿਸ਼ ਕਰੇਗਾ ਪਰ ਖਤਮ ਨਹੀਂ ਕਰੇਗਾ | ਇਸ ਸਮਝੌਤੇ ਨਾਲ ਈਰਾਨ ਨੂੰ ਮੁੜ ਨਿਰਮਾਣ ਲਈ ਘੱਟੋ-ਘੱਟ 300 ਅਰਬ ਡਾਲਰ ਵੀ ਮਿਲਣਗੇ | ਇਹ ਪੈਸਾ ਵੀ ਅੱਗੇ ਦੀ ਗੱਲਬਾਤ 'ਚ ਹੋਣ ਵਾਲੀ ਪ੍ਰਗਤੀ 'ਤੇ ਨਿਰਭਰ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਵਲੋਂ 19 ਜੁਲਾਈ ਤੋਂ ਭਗਵੰਤ ਮਾਨ ਖ਼ਿਲਾਫ਼ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦਾ ਐਲਾਨ <br/> ਅਗਲੀ ਖ਼ਬਰ ਨਕਲੀ ਵੀਡੀਓ ਦੀ ਸਾਜਿਸ਼ 'ਚ ਸ਼ਾਮਿਲ ਹਰ ਚਿਹਰੇ ਨੂੰ ਬੇਨਕਾਬ ਕੀਤਾ ਜਾਵੇਗਾ-ਮੁੱਖ ਮੰਤਰੀ <br/>
Ad Position 24
No active advertisement