ਨਸਰਾਲਾ, 24 ਜੂਨ (ਸਤਵੰਤ ਸਿੰਘ ਥਿਆੜਾ)-‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ)’ ਆਗੂ ਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਪਿੰਡ ਪਿਆਲਾਂ ਵਿਖੇ ਸੁਖਵਿੰਦਰ ਸਿੰਘ ਨੂਰਾ ਪਿਆਲਾਂ, ਧਰਮਿੰਦਰ ਸਿੰਘ ਰਾਜਾ, ਕਰਮਜੀਤ ਸਿੰਘ ਤੇ ਲਵਦੀਪ ਸਿੰਘ ਲੱਬੀ ਦੇ ਯਤਨਾਂ ਸਦਕਾ ਹੋਈ, ਜਿਸ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸੇਖੋਂ ਅਤੇ ਸੀਨੀਅਰ ਆਗੂ ਭੁਪਿੰਦਰ ਸਿੰਘ ਸੱਜਣ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸੇਖੋਂ ਨੇ ਕਿਹਾ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨਾਂ ਵਿਚ ਵਿਰਸੇ ਅਤੇ ਧਰਮ ਨਾਲ ਜੁੜਨ ਦਾ ਵੱਡਾ ਰੁਝਾਨ ਦੇਖਿਆ ਗਿਆ ਹੈ, ਬਹੁਤ ਸਾਰੇ ਨੌਜਵਾਨ ਖ਼ੁਦ ਆਪ ਮੁਹਾਰੇ ਨਸ਼ੇ ਛੱਡ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਅੰਮ੍ਰਿਤ ਛੱਕ ਰਹੇ ਹਨ। ਇਸ ਮੌਕੇ ਸੁਖਵਿੰਦਰ ਸਿੰਘ ਨੂਰਾ ਤੇ ਧਰਮਿੰਦਰ ਸਿੰਘ ਰਾਜਾ ਨੇ ਕਿਹਾ ਕਿ ਉਨ੍ਹਾਂ ਵਲੋਂ ਵੱਖ-ਵੱਖ ਪਿੰਡਾਂ ਨਸਰਾਲਾ, ਮੰਡਿਆਲਾ, ਮੇਘੋਵਾਲ ਗੰਜ਼ਿਆਂ, ਜਰਬਦੀਵਾਲ, ਸਹਾਏਪੁਰ, ਰਹਿਸੀਵਾਲ, ਜਾਦੂਜੰਡਾ ਆਦਿ ਮੀਟਿੰਗਾਂ ਕਰਕੇ ਯੂਥ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਚਾਰਾਂ ਤੋਂ ਜਾਗਰੂਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਥੇਬੰਦੀ ਵਲੋਂ ਧਰਮਿੰਦਰ ਸਿੰਘ ਰਾਜਾ ਪਿਆਲਾਂ ਨੂੰ ਪ੍ਰਧਾਨ, ਹਰਮਨਪ੍ਰੀਤ ਸਿੰਘ ਹਨੀ ਅਜੜਾਮ ਨੂੰ ਜਰਨਲ ਸਕੱਤਰ, ਸੁਖਜੀਤ ਸਿੰਘ ਰਾਣਾ ਮੇਘੋਵਾਲ ਗੰਜ਼ਿਆਂ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਤੇਜ ਸਿੰਘ ਰਹਿਸੀਵਾਲ, ਸਰਬਜੀਤ ਸਿੰਘ ਸ਼ੇਰਾ ਨਸਰਾਲਾ, ਸਰਬਜੀਤ ਸਿੰਘ ਜਰਬਦੀਵਾਲ, ਹਰਜੀਤ ਸਿੰਘ ਜੀਤਾ ਨਸਰਾਲਾ ਤੇ ਗੁਰਮੀਤ ਸਿੰਘ ਮੰਡਿਆਲਾ ਨੂੰ ਮੀਤ ਪ੍ਰਧਾਨ, ਜਤਿੰਦਰ ਸਿੰਘ ਜਿੰਮੀ ਹਰਗੜ੍ਹ ਨੂੰ ਖ਼ਜ਼ਾਨਚੀ, ਰਕੇਸ਼ ਕੁਮਾਰ ਰਹਿਸੀਵਾਲ, ਮਨਪ੍ਰੀਤ ਸਿੰਘ ਸਨੀ ਮੰਡਿਆਲਾ ਤੇ ਬਲਜੀਤ ਸਿੰਘ ਸਿੰਗੜੀਵਾਲਾ ਨੂੰ ਪੈੱ੍ਰਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਯੂਥ ਸਰਕਲ ਦੇ ਪ੍ਰਧਾਨ ਸੋਮਨਾਥ ਖ਼ਾਨਪੁਰ ਥਿਆੜਾ, ਅੰਮ੍ਰਿਤਪਾਲ ਸਿੰਘ ਹੁਸੈਨਪੁਰ ਨੂੰ ਜਰਨਲ ਸਕੱਤਰ, ਗੁਰਪ੍ਰੀਤ ਸਿੰਘ ਹੈਪੀ ਪਿਆਲਾਂ ਨੂੰ ਸੀਨੀਅਰ ਮੀਤ ਪ੍ਰਧਾਨ, ਚੰਨਪ੍ਰੀਤ ਸਿੰਘ ਚੰਨਾ, ਗੁਰਦੀਪ ਸਿੰਘ ਸਹਾਏਪੁਰ ਤੇ ਮਹਿਕਦੀਪ ਸਿੰਘ ਸਿੰਗੜੀਵਾਲਾ ਨੂੰ ਮੀਤ ਪ੍ਰਧਾਨ, ਸੁਨੀਲ ਕਜਲਾ ਨਸਰਾਲਾ ਖ਼ਜ਼ਾਨਚੀ, ਭਵਦੀਪ ਸਾਗਰ ਨਸਰਾਲਾ, ਸੁਖਕਰਨ ਸਿੰਘ ਬਾਦੋਵਾਲ ਤੇ ਜਸਪ੍ਰੀਤ ਸਿੰਘ ਮੇਘੋਵਾਲ ਨੂੰ ਪੈੱ੍ਰਸ ਸਕੱਤਰ ਅਤੇ ਹਰਵਿੰਦਰ ਸਿੰਘ ਜਾਦੂਜੰਡਾ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਹੈ।