ਨੌਸ਼ਹਿਰਾ ਪੱਤਣ, 24 ਜੂਨ (ਗੁਰਜੀਤ ਸਿੰਘ ਭੰਮਰਾ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਮਾਵਾਂ-ਧੀਆਂ ਸਕੀਮ’ ਦੇ ਫਾਰਮ ਭਰਨ ਲਈ ਪਿੰਡਾਂ ਦੀਆਂ ਔਰਤਾਂ ਨੂੰ ਭਾਰੀ ਮੁਸ਼ਕਲਾਂ ਤੇ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪਿੰਡ ਖਿੱਚੀਆਂ ਵਿਖੇ ਆਂਗਣਵਾੜੀ 1 ’ਚ ਪਿਛਲੇ ਦੋ ਦਿਨ ਤੋਂ ‘ਮਾਵਾਂ-ਧੀਆਂ ਸਕੀਮ’ ਦੇ ਫਾਰਮ ਭਰਨ ਆਈਆਂ ਔਰਤਾਂ ਨੂੰ ਸਰਵਰ ਡਾਊਨ ਹੋਣ ਕਾਰਨ ਘੰਟਿਆਂ ਬੱਧੀ ਉਡੀਕ ਕਰਨੀ ਪੈ ਰਹੀ ਹੈ। ਫਾਰਮ ਭਰਨ ਵਾਲੇ ਪੋਰਟਲ ਦਾ ਸਰਵਰ ਠੀਕ ਢੰਗ ਨਾਲ ਨਾ ਚੱਲਣ ਕਾਰਨ ਲਾਭਪਾਤਰੀ ਔਰਤਾਂ ਨੂੰ ਸਵੇਰ ਤੋਂ ਸ਼ਾਮ ਤਕ ਸੇਵਾ ਕੇਂਦਰਾਂ ਤੇ ਹੋਰ ਨਿਰਧਾਰਿਤ ਥਾਵਾਂ ’ਤੇ ਬੈਠਣਾ ਪੈਂਦਾ ਹੈ, ਪਰ ਇਸ ਦੇ ਬਾਵਜੂਦ ਤਕਨੀਕੀ ਨੁਕਸ ਕਾਰਨ ਕਈਆਂ ਦੇ ਫਾਰਮ ਜਮ੍ਹਾਂ ਨਹੀਂ ਹੋ ਪਾ ਰਹੇ। ਸਕੀਮ ਦਾ ਲਾਭ ਲੈਣ ਪਹੁੰਚੀਆਂ ਪਿੰਡਾਂ ਦੀਆਂ ਔਰਤਾਂ ਨੇ ਆਪਣਾ ਦੱਸਿਆ ਕਿ ਮਾਵਾਂ-ਧੀਆਂ ਸਕੀਮ’ ਦੇ ਫਾਰਮ ਭਰਨ ਲਈ ਉਹ ਆਪਣੇ ਘਰਾਂ ਦੇ ਸਾਰੇ ਕੰਮ-ਕਾਰ ਛੱਡ ਆਈਆਂ ਹਨ ਪਰ ਸਰਵਰ ਡਾਊਨ ਹੋਣ ਕਾਰਨ ਉਨ੍ਹਾਂ ਨੂੰ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਹੈ। ਪ੍ਰੇਸ਼ਾਨ ਔਰਤਾਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਮੰਗ ਕੀਤੀ ਹੈ ਕਿ ਇਸ ਸਰਵਰ ਦੀ ਸਮੱਸਿਆ ਦਾ ਤੁਰੰਤ ਸਥਾਈ ਹੱਲ ਕੱਢਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਹੋਰ ਪ੍ਰੇਸ਼ਾਨ ਨਾ ਹੋਣਾ ਪਵੇ। ਇਸ ਸਮੱਸਿਆ ਨੂੰ ਦੇਖਦਿਆਂ ਪਿੰਡਾਂ ਦੇ ਮੋਹਤਵਾਰ ਲੋਕਾਂ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਰੋ ਕੀਤੀ ਹੈ ਕਿ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਕਿ ਸਰਲ ਤੇ ਸੁਚਾਰੂ ਬਣਾਇਆ ਜਾਵੇ ਤਾਂ ਜੋ ਕਿ ਪੇਂਡੂ ਖੇਤਰਾਂ ਦੀਆਂ ਹਜ਼ਾਰਾਂ ਲੋੜਵੰਦ ਮਹਿਲਾਵਾਂ ਬਿਨਾਂ ਕਿਸੇ ਪ੍ਰੇਸ਼ਾਨੀ ਇਸ ਸਰਕਾਰੀ ਸਕੀਮ ਦਾ ਲਾਭ ਲੈ ਸਕਣ। ਇਸ ਮੌਕੇ ਨਰੇਸ਼ ਕੁਮਾਰੀ ਆਂਗਣਵਾੜੀ ਵਰਕਰ, ਸਖੀ ਬੀਨਾ ਦੇਵੀ, ਦਮਨਪ੍ਰੀਤ ਕੌਰ, ਕਮਲ ਮਿਨਹਾਸ, ਮੁਸਕਾਨ, ਅਨੀਤਾ ਦੇਵੀ, ਅਨੁਸੀ, ਰਾਜਵੀਰ ਕੌਰ ਤੇ ਹੋਰ ਪਿੰਡ ਦੀਆਂ ਔਰਤਾਂ ਹਾਜ਼ਰ ਸਨ।
ਮਾਵਾਂ-ਧੀਆਂ ਸਕੀਮ’ ਦੇ ਫਾਰਮ ਭਰਨ ਆਈਆਂ ਔਰਤਾਂ ਨੂੰ ਸਰਵਰ ਡਾਊਨ ਹੋਣ ਕਾਰਨ ਘੰਟਿਆਂਬੱਧੀ ਕਰਨੀ ਪੈ ਰਹੀ ਉਡੀਕ
ਅਜੀਤ ਡੈਸਕ
25-06-2026