02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮਾਨ ਸਰਕਾਰ ਵਲੋਂ ਕਾਰਡ ਧਾਰਕਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਦੇਣੀਆਂ ਸ਼ਲਾਘਾਯੋਗ ਉਪਰਾਲਾ- ਲਾਦੀਆਂ, ਵਿਰਕ

Ad Position 21
No active advertisement
ਅਜੀਤ ਡੈਸਕ 02-07-2026
ਹੰਬੜਾਂ, 1 ਜੁਲਾਈ (ਹਰਵਿੰਦਰ ਸਿੰਘ ਮੱਕੜ)- ਸੂਬੇ ਦੀ ਮਾਨ ਸਰਕਾਰ ਵਲੋਂ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ- ਵੱਖ ਸਕੀਮਾਂ ਤਹਿਤ ਵੱਡੀ ਰਾਹਤ ਦਿੱਤੀ ਜਾਂਦੀ ਰਹੀ ਹੈ, ਉੱਥੇ ਮਾਨ ਸਰਕਾਰ ਵਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਘਰਾਂ ਵਿਚ ਖਾਣ-ਪੀਣ ਦੀਆਂ ਜ਼ਰੂਰੀ ਵਸਤੂਆਂ ਦੀਆਂ ਮੁਫ਼ਤ ਰਾਸ਼ਨ ਕਿੱਟਾਂ ਵੰਡ ਕੇ ਲੋਕਾਂ ਦਾ ਦਿਲ ਜਿੱਤ ਲਿਆ ਗਿਆ ਹੈ, ਇਹ ਮਾਨ ਸਰਕਾਰ ਦਾ ਬੜਾ ਹੀ ਸ਼ਲਾਘਯੋਗ ਉਪਰਾਲਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਜੀਤਪਾਲ ਕੌਰ, ਸਰਪੰਚ ਹਰਨੇਕ ਸਿੰਘ ਲਾਦੀਆਂ ਤੇ ਆਪ ਆਗੂ ਮੋਹਨ ਵਿਰਕ ਜੁਆਇੰਟ ਸਕੱਤਰ ਨੇ ਹੰਬੜਾਂ ਵਿਖੇ ਕਿਹਾ ਕਿ ਪੰਜਾਬ ਦੇ ਲੋਕ ਮਾਨ ਸਰਕਾਰ ਵਲੋਂ ਕੀਤੇ ਗਏ ਵਿਕਾਸ ਕੰਮਾਂ ਤੋਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹਨ ਤੇ ਇਸ ਨਾਲ ਆਮ ਆਦਮੀ ਪਾਰਟੀ ਦਾ ਅਕਸ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਹੈ ਜੋ ਇਸ ਗੱਲ ਦਾ ਸੰਕੇਤ ਵੀ ਹੈ ਕਿ ਸੂਬੇ ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ। ਇਸ ਸਮੇਂ ਪੰਚ ਗੁਰਦੇਵ ਕੌਰ, ਸੋਹਣ ਸਿੰਘ ਹੀਰਾ, ਪ੍ਰਧਾਨ ਬਲਵਿੰਦਰ ਸਿੰਘ ਚੀਨਾ, ਸੁਲਤਾਨ ਸਿੰਘ ਦਾਨਾ, ਰਜੇਸ਼ ਪ੍ਰਸ਼ਾਦ, ਬਲਵੀਰ ਸਿੰਘ ਖਾਲਸਾ, ਜੋਗਿੰਦਰ ਸਿੰਘ, ਪੰਚ ਹਰਜਿੰਦਰ ਸਿੰਘ, ਸਤ ਨਰਾਇਣ ਬਿੱਲੂ, ਹਰਜਿੰਦਰ ਸਿੰਘ ਮਾਲੜਾ, ਮਿਸਤਰੀ ਅਜਾਇਬ ਸਿੰਘ, ਬੌਬੀ ਡੀਪੂ ਹੋਲਡਰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਤਿਆਂ ’ਚ 3 ਹਜ਼ਾਰ ਰੁਪਏ ਆਉਣ ਦੀ ਉਡੀਕ ’ਚ ਔਰਤਾਂ ਦਾ ਧਿਆਨ ਰਿਹਾ ਮੋਬਾਈਲ ’ਚ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਤੇ ਐਸ. ਸੀ. ਵਿੰਗ ਇਕਾਈਆਂ ਦਾ ਗਠਨ ਜਲਦ ਹੀ-ਪ੍ਰਧਾਨ ਕੰਬੋ, ਮਾਣੂੰਕੇ
Ad Position 24
No active advertisement