02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਹਲਵਾਰਾ ਦੇ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਮ੍ਰਿਤਕ ਦੇ ਦੋ ਦੋਸਤ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 09-07-2026
ਹਲਵਾਰਾ, 8 ਜੁਲਾਈ (ਮਨਦੀਪ ਸਿੰਘ ਉੱਭੀ)-ਹਲਵਾਰਾ ਪਿੰਡ ਵਿੱਚ ਕਰਨਜੋਤ ਸਿੰਘ ਦੀ ਸ਼ੱਕੀ ਮੌਤ ਦੇ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਹੈ। ਸ਼ੁਰੂਆਤੀ ਜਾਂਚ ਵਿੱਚ ਕਤਲ ਦਾ ਸੰਕੇਤ ਮਿਲ ਰਿਹਾ ਸੀ। ਥਾਣਾ ਸੁਧਾਰ ਮੁਖੀ ਸਾਹਿਬਜੀਤ ਸਿੰਘ ਨੇ ਦੱਸਿਆ ਕਰਨਜੋਤ ਦੇ ਦੋ ਦੋਸਤਾਂ ਜਸ਼ਨਦੀਪ ਸਿੰਘ ਅਤੇ ਵਿਸ਼ਾਲਦੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਿੰਨ੍ਹਾਂ ਨੇ ਮੰਨਿਆ ਕਿ ਘਟਨਾ ਵਾਲੀ ਰਾਤ ਤਿੰਨਾਂ ਨੇ ਇਕੱਠੇ ਨਸ਼ੇ ਦਾ ਸੇਵਨ ਕੀਤਾ ਸੀ। ਵਿਸ਼ਾਲ ਵੱਲੋਂ ਕਰਨਜੋਤ ਨੂੰ ਨਸ਼ੀਲੇ ਪਦਾਰਥ ਦਾ ਟੀਕਾ ਲਗਾਉਣ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਅਤੇ ਉਹ ਸਿਰ ਭਾਰ ਡਿੱਗ ਪਿਆ। ਮੁਲਜ਼ਮਾਂ ਦੇ ਅਨੁਸਾਰ ਉਨ੍ਹਾਂ ਨੇ ਨੇੜੇ ਦੇ ਨਲਕੇ ਤੋ ਪਾਣੀ ਪਿਲਾ ਕੇ ਉਸਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਘਬਰਾਹਟ ਵਿੱਚ ਆ ਕੇ ਕਰਨਜੋਤ ਨੂੰ ਤੜਫਦਾ ਹੋਏ ਛੱਡ ਕੇ ਮੌਕੇ ਤੋਂ ਭੱਜ ਗਏ, ਜਿਸ ਤੋਂ ਬਾਅਦ ਕਰਨਜੋਤ ਦੀ ਮੌਤ ਹੋ ਗਈ ਸੀ । ਸੁਧਾਰ ਪੁਲਿਸ ਨੇ ਮ੍ਰਿਤਕ ਦੇ ਪਿਤਾ ਅਜੀਤਪਾਲ ਸਿੰਘ ਦੇ ਬਿਆਨ ’ਤੇ ਗੈਰ-ਇਰਾਦਤਨ ਕਤਲ ਦਾ ਮੁਕੱਦਮਾਂ ਦਰਜ ਕੀਤਾ ਸੀ। ਡੀ.ਐਸ.ਪੀ ਦਾਖਾ ਕਰਨ ਸਿੰਘ ਸੰਧੂ ਅਤੇ ਥਾਣਾ ਸੁਧਾਰ ਮੁਖੀ ਸਾਹਿਬਮੀਤ ਸਿੰਘ ਨੇ ਦੱਸਿਆ 12 ਘੰਟਿਆਂ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਥਾਣਾ ਸੁਧਾਰ ਵਿੱਚ ਦਰਜ ਗੈਰ-ਇਰਾਦਤਨ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ ।ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਜੇਕਰ ਕੋਈ ਹੋਰ ਵਿਅਕਤੀ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਕਰਨਜੋਤ ਦੇ ਪਿਤਾ ਅਜੀਤਪਾਲ ਸਿੰਘ ਦੇ ਅਨੁਸਾਰ ਉਹ ਲੁਧਿਆਣਾ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰ ਵਜੋਂ ਨੌਕਰੀ ਕਰਦਾ ਸੀ। ਘਟਨਾ ਵਾਲੀ ਰਾਤ ਉਹ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਸਨੂੰ ਇੱਕ ਫੋਨ ਆਇਆ ਹੈ ਪਰ ਉਹ ਕਦੇ ਵਾਪਸ ਨਹੀਂ ਆਇਆ। ਥਾਣਾ ਮੁਖੀ ਨੇ ਦੱਸਿਆ ਕਿ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਕਰਨਜੋਤ ਦਾ ਅੰਤਿਮ ਸੰਸਕਾਰ ਹਲਵਾਰਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਅਹਿਮਦ ਸ਼ਾਹ ਜਲਾਲੀ ਜੀ ਦੀ ਦਰਗਾਹ ’ਤੇ ਸਾਲਾਨਾ ਮੇਲਾ ਸ਼ੁਰੂ ਅਗਲੀ ਖ਼ਬਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਦੀ ਫ਼ਿਲਮ ‘ਸਤਲੁਜ’ ਹਰ ਪਿੰਡ ’ਚ ਦਿਖਾਈ ਜਾਵੇਗੀ-ਪ੍ਰਧਾਨ ਡੱਲਾ
Ad Position 24
No active advertisement