02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਰਕਾਰ ਜੀ ! ਇਕ ਨਜ਼ਰ ਏਧਰ ਵੀ ਮਾਰ ਲਵੋ

Ad Position 21
No active advertisement
ਅਜੀਤ ਡੈਸਕ 13-06-2026
ਬਲਾਚੌਰ, 12 ਜੂਨ (ਦੀਦਾਰ ਸਿੰਘ ਬਲਾਚੌਰੀਆ)-ਜਿਸ ਤਰ੍ਹਾਂ ਇਤਿਹਾਸਕ ਕਸਬੇ ਸ਼੍ਰੀ ਚਮਕੌਰ ਸਾਹਿਬ ਵਿਖੇ ਬਿਨਾਂ ਰੈਲਿੰਗ ਖੁੱਲ੍ਹਾ ਤੇ ਖ਼ਤਰਨਾਕ ਨਾਲਾ ਸੀਨੀਅਰ ਪੱਤਰਕਾਰ ਅਤੇ ਉਘੀ ਅਭਿਨੇਤਰੀ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦੀ ਦਰਦਨਾਕ ਮੌਤ ਦਾ ਕਾਰਨ ਬਣ ਚੁੱਕਿਆ ਹੈ। ਠੀਕ ਇਸੇ ਤਰ੍ਹਾਂ ਬਲਾਚੌਰ ਸ਼ਹਿਰ ਦੇ ਮੁੱਖ ਚੌਕ ਨੇੜੇ ਵੱਡੇ ਨਾਲੇ ਜਿਸ ਤੇ ਕੋਈ ਰੈਲਿੰਗ ਨਹੀਂ ਤੇ ਕੋਈ ਸੀਮੇਂਟਿਡ ਸਲੈਬ ਨਹੀਂ ਇਕ ਹੋਰ ਦੀ ਮੌਤ ਨੂੰ ਉਡੀਕ ਰਿਹਾ ਹੈ। ਭੱਦੀ ਰੋਡ ਦੇ ਨੁੱਕਰ ‘ਤੇ ਇਸ ਖੁੱਲ੍ਹੇ ਨਾਲੇ ਕੋਲੋਂ ਪੈਦਲ ਗੁਜਰਨਾਂ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ ਅਤੇ ਸ਼ਹਿਰ ਦਾ ਵੱਡਾ ਨਾਲਾ ਹੋਣ ਕਾਰਨ ਅਤੇ ਅਤਿ-ਗਰਮੀ ਕਾਰਨ ਨਾਲੇ ਵਿਚੋਂ ਸਾਹ ਘੁੱਟਦੀ ਹਵਾੜ ਚੰਗੇ ਭਲੇ ਬੰਦਾ ਦੇ ਦਿਮਾਗ ਚੱਕਰਾ ਦਿੰਦੀ ਹੈ ਅਤੇ ਦੂਜੇ ਪਾਸੇ ਇਸ ਨਾਲੇ ਦੇ ਨੇੜੇ ਸੜਕ ਵਿਚਕਾਰ ਡੂੰਘੇ-ਡੂੰਘੇ ਖੱਡੇ ਪੈ ਚੁੱਕੇ ਹਨ ਅਤੇ ਸਭ ਤੋਂ ਵੱਧ ਆਵਾਜਾਈ ਵਾਲਾ ਚੌਕ ਹੋਣ ਕਾਰਨ ਪੈਦਲ ਜਾਂ ਦੋ ਪਹੀਆ ਵਾਹਨ ਵਾਲਿਆਂ ਨੂੰ ਬਹੁਤ ਸੁਚੇਤ ਹੋ ਕੇ ਲੰਘਣਾ ਪੈਂਦਾ ਹੈ ਅਤੇ ਕਈ ਵਾਰ ਦੋ ਪਹੀਆ ਵਾਹਨਾਂ ਚਾਲਕਾਂ ਦਾ ਇਸ ਨਾਲੇ ਵਿਚ ਲੁੱੜਕਣੋ ਮਸਾਂ ਬਚਾਅ ਹੋਇਆ ਹੈ। ਇਕ-ਦੋ ਵਾਰ ਚਾਰ ਪਹੀਆ ਛੋਟੇ ਵਾਹਨਾਂ ਵਾਲੇ ਵੀ ਇਸ ਨਾਲੇ ਵਿਚ ਫਸ ਚੁੱਕੇ ਹਨ ਅਤੇ ਸਾਫ਼ਟਾਂ ਦਾ ਨੁਕਸਾਨ ਕਰਾ ਬੈਠੇ ਹਨ। ਦੁਕਾਨਦਾਰਾਂ ਮੁਤਾਬਕ ਕੁਝ ਦਿਨ ਪਹਿਲਾਂ ਮੋਟਰ ਸਾਈਕਲ ਪਿੱਛੇ ਬੈਠੀ ਇਕ ਸੁਆਣੀ ਦਾ ਪੈਸਿਆਂ ਨਾਲ ਭਰਿਆ ਪਰਸ ਵੀ ਨਾਲੇ ਵਿਚ ਡਿੱਗ ਪਿਆ ਸੀ ਅਤੇ ਸਫਾਈ ਕਰਮਚਾਰੀਆਂ ਨੇ ਜੱਦੋ-ਜਹਿਦ ਕਰਕੇ ਪਰਸ ਬਾਹਰ ਕੱਢਿਆ। ਇਹ ਸੜਕ ਕਈ ਪਿੰਡਾਂ ਤੋ ਇਲਾਵਾ ਰੋਪੜ ਜ਼ਿਲੇ ਤੇ ਹਿਮਾਚਲ ਪ੍ਰਦੇਸ਼ ਨੂੰ ਮਿਲਾਉਂਦੀ ਹੈ ਅਤੇ ਮੁੱਖ ਬਜਾਰ ਤੋਂ ਇਲਾਵਾ ਸਕੂਲ ਕਾਲਜਾਂ ਤੇ ਤਿੰਨ ਵੱਡੇ ਪੈਲੇਸ ਵੀ ਅੱਗੇ ਇਸੇ ਸੜਕ ‘ਤੇ ਸਥਿਤ ਹਨ ਜਾਨੀ ਆਖ ਲਈਏ ਕਿ ਸਭ ਤੋਂ ਵੱਧ ਆਵਾਜਾਈ ਇਸ ਸੜਕ ‘ਤੇ ਹੈ। ਦੂਜੇ ਪਾਸੇ ਭਾਜਪਾ ਆਗੂ ਵਰਿੰਦਰ ਸੈਣੀ, ਵਿਜੇ ਭਾਟੀਆ ਸੰਢਰੇਵਾਲ, ਕਾਗਰਸੀ ਆਗੂ ਰਾਜਿੰਦਰ ਸਿੰਘ ਸ਼ਿੰਦੀ, ਕਿਸਾਨ ਆਗੂ ਹਰਵਿੰਦਰ ਸਿੰਘ ਚਾਹਲ, ਰਾਜੀਵ ਆਨੰਦ ਰਾਜੂ ਤੇ ਹੋਰਨਾਂ ਨੇ ਬਲਾਚੌਰ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾਲੇ ‘ਤੇ ਸਲੈਬ ਪਾਈ ਜਾਵੇ ਜਾਂ ਛੋਟੀ ਰੈਲਿੰਗ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸੇ ਰਾਹਗੀਰ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਗੁਆਂਢੀ ਸੂਬੇ ’ਚੋਂ 12 ਸੋਨ ਤਗਮਿਆਂ ਸਮੇਤ 16 ਤਗਮੇ ਜਿੱਤ ਕੇ ਕਲੇਰ ਅਕੈਡਮੀ ਨੇ ਕਰਾਈ ਬੱਲੇ-ਬੱਲੇ ਅਗਲੀ ਖ਼ਬਰ ਉਮਰ ਭੋਗ ਚੁੱਕਾ ਦਰੱਖਤ ਮੁੱਖ ਸੜਕ ’ਤੇ ਡਿੱਗਣ ਕਾਰਨ ਆਵਾਜਾਈ ਹੋਈ ਪ੍ਰਭਾਵਿਤ
Ad Position 24
No active advertisement