02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਵਿਧਾਇਕ ਸੰਗੋਵਾਲ ਨੇ ਰੱਖਿਆ ਪਿੰਡ ਝਾਂਡੇ ਵਿਖੇ ਦਸ ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 27-06-2026
ਫੁੱਲਾਂਵਾਲ, 26 ਜੂਨ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਹਲਕਾ ਗਿੱਲ ਬਲਾਕ-1 ਦੇ ਪਿੰਡ ਝਾਂਡੇ ਵਿਖੇ ਸਰਪੰਚ ਕੁਲਵੰਤ ਕੌਰ ਪਤਨੀ ਨੰਬਰਦਾਰ ਸ਼ਰਨਜੀਤ ਸਿੰਘ ਮੈਂਬਰ ਪੰਚਾਇਤ ਦੀ ਅਗਵਾਈ ‘ਚ ਲੋਕ ਮਿਲਣੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਦਸ ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆਂ ਕਿ ਇਹ ਹਸਪਤਾਲ ਵਿਚ 24 ਘੰਟੇ ਡਾਕਟਰ ਮੌਜੂਦ ਰਹਿਣਗੇ ਅਤੇ ਇਹ ਅਗਲੇ ਤਿੰਨ ਮਹੀਨਿਆਂ ‘ਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਵਲੋਂ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ, ਜਿਸ ਤਹਿਤ ਨਵੇਂ ਜਿੰਮ, ਸੜਕਾਂ, ਗਲੀਆਂ ਅਤੇ ਨਾਲੀਆਂ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼ਰਨਜੀਤ ਸਿੰਘ ਮੈਂਬਰ ਪੰਚਾਇਤ ਵਲੋਂ ਪਿਛਲੇ ਡੇਢ ਸਾਲ ‘ਚ ਨਗਰ ਦੇ ਕਰਵਾਏ ਗਏ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਦੱਸਿਆ ਕਿ ਦੋਵੇਂ ਟੋਭਿਆਂ ਦੀ ਸਫ਼ਾਈ, ਕੂੜਾ ਕਰਕਟ ਛੁੱਟਣ ਵਾਲੀ ਜਗ੍ਹਾ ਦੀ ਸਫ਼ਾਈ ਅਤੇ ਚਾਰ ਦੀਵਾਰੀ, ਗਲੀਆਂ ‘ਚ ਲਗਾਈਆਂ ਗਈਆਂ ਇੰਟਰਲਾਕਿੰਗ ਸਬੰਧੀ ਕਾਰਜ ਅਤੇ ਆਂਗਣਵਾੜੀ ਸੈਂਟਰ ਚ ਜਿੰਮ ਬਣਾ ਕੇ ਤਿਆਰ ਹੈ। ਇਸ ਮੌਕੇ ਦਵਿੰਦਰ ਸਿੰਘ ਲਾਡੀ, ਰਵੀ ਝੱਮਟ ਪੀ.ਏ., ਸੁਖਦੇਵ ਸਿੰਘ ਫ਼ੌਜੀ, ਮਾਸਟਰ ਜਗਜੀਤ ਸਿੰਘ ਕੁਲਵੰਤ ਸਿੰਘ ਭੋਲਾ, ਭੁਪਿੰਦਰ ਕੌਰ, ਗੁਰਵਿੰਦਰ ਕੌਰ, ਰੁਪਿੰਦਰ ਕੌਰ (ਸਾਰੇ ਪੰਚਾਇਤ ਮੈਂਬਰ), ਜਤਿੰਦਰ ਸਿੰਘ, ਸਵਰਨ ਸਿੰਘ, ਗੁਰਚਰਨ ਸਿੰਘ, ਜਥੇਦਾਰ ਬਲਵੰਤ ਸਿੰਘ, ਰਛਪਾਲ ਸਿੰਘ,ਹਰਜਿੰਦਰ ਸਿੰਘ, ਸਿਕੰਦਰ ਸਿੰਘ, ਜੋਬਨ ਸਿੰਘ, ਹਰਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਕੁਲਜੀਤ ਸਿੰਘ, ਡਾਕਟਰ ਅਜੀਤ ਰਾਮ ਸ਼ਰਮਾ, ਪਰਮਜੀਤ ਸਿੰਘ, ਜਸਮੇਲ ਸਿੰਘ ਆਦਿ ਅਤੇ ਵੱਡੀ ਗਿਣਤੀ ਚ ਬੀਬੀਆਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰਿਆਨਾ ਕਾਰੋਬਾਰੀ ਤੋਂ ਦੁਖੀ ਹੋ ਕੇ ਨੌਜਵਾਨ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ ਇਸਾਈ ਭਾਈਚਾਰੇ ਨੂੰ ਇਨਸਾਫ਼ ਨਾ ਮਿਲਿਆ ਤਾਂ ਸੂਬਾ ਪੱਧਰੀ ਸੰਘਰਸ਼ ਕੀਤਾ ਜਾਵੇਗਾ-ਦੂਆ
Ad Position 24
No active advertisement