02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਹਾਦਸੇ ’ਚ 11 ਸਾਲਾਂ ਬੱਚੇ ਦੀ ਮੌਤ

Ad Position 21
No active advertisement
ਅਜੀਤ ਡੈਸਕ 27-06-2026
ਲੁਧਿਆਣਾ, 26 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੁਮਾਰ ਮੰਡੀ ਇਲਾਕੇ ਵਿੱਚ ਹੋਏ ਇੱਕ ਹਾਦਸੇ ’ਚ 11 ਸਾਲ ਦੇ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਛੋਟੇ ਭਰਾ ਨੇ ਆਟੋ ਰਿਕਸ਼ਾ ਨੂੰ ਅਚਾਨਕ ਸਟਾਰਟ ਕਰ ਦਿੱਤਾ ਜੋ ਕਿ ਉਸ ਦੇ ਭਰਾ ਵਿੱਚ ਜਾ ਵੱਜਾ, ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਹ ਇਲਾਜ ਦੌਰਾਨ ਦਮ ਤੋੜ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖਤ ਸੱਤਿਅਮ ਵਜੋਂ ਕੀਤੀ ਗਈ ਹੈ।ਸੱਤਿਅਮ ਦਾ ਪਿਤਾ ਸਤੀਸ਼ ਕੁਮਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਲੁਧਿਆਣਾ ਵਿਖੇ ਰਹਿ ਕੇ ਆਟੋ ਰਿਕਸ਼ਾ ਚਲਾ ਰਿਹਾ ਹੈ। ਦੁਪਹਿਰ ਸਤੀਸ਼ ਆਪਣੇ ਘਰ ਆਇਆ ਤੇ ਉਸ ਨੇ ਆਪਣਾ ਆਟੋ ਰਿਕਸ਼ਾ ਘਰ ਦੇ ਬਾਹਰ ਖੜ੍ਹਾ ਕਰ ਦਿੱਤਾ ਇਸ ਦੌਰਾਨ ਸਤੀਸ਼ ਦੇ ਭਰਾ ਪਿੰਟੂ ਦੇ ਦੋਵੇਂ ਲੜਕੇ ਘਰ ਦੇ ਬਾਹਰ ਖੇਡ ਰਹੇ ਸਨ ਕਿ ਪੰਜ ਸਾਲਾ ਬੱਚੇ ਨੇ ਅਚਾਨਕ ਆਟੋ ਸਟਾਰਟ ਕਰ ਦਿੱਤਾ ਜੋ ਕਿ ਨੇੜੇ ਖੜ੍ਹੇ ਉਸ ਦੇ ਭਰਾ ਸੱਤਿਅਮ ’ਚ ਜਾ ਵੱਜਾ, ਗੰਭੀਰ ਹਾਲਤ ਵਿੱਚ ਸੱਤਿਅਮ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਪਰਿਵਾਰ ਵਲੋਂ ਇਸ ਸਬੰਧੀ ਕੋਈ ਵੀ ਸ਼ਿਕਾਇਤ ਪੁਲਿਸ ਨੂੰ ਨਹੀਂ ਕੀਤੀ ਗਈ ਹੈ ਜਿਸ ਕਾਰਨ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਕਰਿਆਨਾ ਕਾਰੋਬਾਰੀ ਤੋਂ ਦੁਖੀ ਹੋ ਕੇ ਨੌਜਵਾਨ ਵਲੋਂ ਖ਼ੁਦਕੁਸ਼ੀ
Ad Position 24
No active advertisement