02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ., ਲੁਧਿਆਣਾ ਦੀ ਹੋਣਹਾਰ ਐਨ.ਸੀ.ਸੀ. ਕੈਡੇਟ ਯੂ.ਓ. ਆਭਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 27-06-2026
ਲੁਧਿਆਣਾ, 26 ਜੂਨ (ਡਾ. ਤਰਲੋਚਨ ਸਿੰਘ)-3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ., ਲੁਧਿਆਣਾ ਦੇ ਹੋਣਹਾਰ ਅਤੇ ਮਿਹਨਤੀ ਕੈਡੇਟ ਯੂ.ਓ. ਆਭਾ ਦਾ ਅਚਾਨਕ ਦਿਹਾਂਤ ਹੋ ਗਿਆ। ਉਸ ਨੇ ਖ਼ਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼, ਲੁਧਿਆਣਾ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਹ ਬੈਂਗਲੁਰੂ ਵਿਚ ਐਮ.ਐੱਸ.ਸੀ. ਯੋਗਾ ਥੈਰੇਪੀ ਦੀ ਪੜ੍ਹਾਈ ਕਰ ਰਹੀ ਸੀ। ਐਨ.ਸੀ.ਸੀ. ਵਿਚ ਉਸ ਦੀਆਂ ਪ੍ਰਾਪਤੀਆਂ ਬੇਹੱਦ ਸ਼ਾਨਦਾਰ ਰਹੀਆਂ। ਉਸ ਨੇ ਸਾਲ 2023 ਵਿਚ ਪ੍ਰੀ-ਟੀ.ਐੱਸ.ਸੀ.-1, 2, 3 ਅਤੇ 4 ਕੈਂਪਾਂ ਵਿਚ ਭਾਗ ਲਿਆ ਅਤੇ ਜੱਜਿੰਗ ਡਿਸਟੈਂਸ ਐਂਡ ਫ਼ੀਲਡ ਸਿਗਨਲਜ਼ ਅਤੇ ਗਰੁੱਪ ਡਾਂਸ ਮੁਕਾਬਲਿਆਂ ਵਿਚ ਕਈ ਸੋਨੇ ਦੇ ਤਗਮੇ ਜਿੱਤੇ। ਉਸ ਨੇ ਆਰਮੀ ਅਟੈਚਮੈਂਟ ਕੈਂਪ 2023 ਵਿਚ ਭਾਗ ਲਿਆ ਅਤੇ ਏ.ਟੀ.ਸੀ. ਡਾਂਸ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਸਾਲ 2024 ਵਿਚ ਉਸ ਨੇ ਏ.ਆਈ.ਟੀ.ਐੱਸ.ਸੀ. ਅਤੇ ਟੀ.ਐੱਸ.ਸੀ.. ਨਵੀਂ ਦਿੱਲੀ ਵਿਚ ਜੱਜਿੰਗ ਡਿਸਟੈਂਸ ਐਂਡ ਫ਼ੀਲਡ ਸਿਗਨਲਜ਼ ਮੁਕਾਬਲੇ ਵਿਚ ਚਾਂਦੀ ਦੇ ਤਗਮੇ ਜਿੱਤੇ। ਪੀ.ਡੀ.ਐਲ.ਐੱਸ. ਕੈਂਪ ਵਿਚ ਕੈਂਪ ਸੀਨੀਅਰ ਵਜੋਂ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਅਤੇ ਬੈੱਸਟ ਕੈਡੇਟ ਮੁਕਾਬਲਾ 2024 ਵਿਚ ਦੂਜਾ ਸਥਾਨ ਹਾਸਲ ਕੀਤਾ। ਕਾਲਜ ਪੱਧਰ ’ਤੇ ਵੀ ਉਸ ਦੀਆਂ ਉਪਲਬਧੀਆਂ ਕਾਬਿਲ-ਏ-ਤਾਰੀਫ਼ ਰਹੀਆਂ। ਉਸ ਨੂੰ 2023 ਵਿਚ ਕਾਲਜ ਕਲਰ ਅਤੇ 2024 ਵਿਚ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਯੂ.ਓ. ਆਭਾ ਦਾ ਅਨੁਸ਼ਾਸਨ, ਸਮਰਪਣ, ਲੀਡਰਸ਼ਿਪ ਅਤੇ ਸ਼ਾਨਦਾਰ ਪ੍ਰਦਰਸ਼ਨ ਹਮੇਸ਼ਾ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਰਹੇਗਾ। 3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ., ਲੁਧਿਆਣਾ ਨੇ ਉਸ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਨੂਰ ਮੁਹੰਮਦ ਮੌਲਵੀ ਮੇਲੇ ’ਤੇ ਕਾਂਗਰਸ ਦੇ ਹਲਕਾ ਇੰਚਾਰਜ ਬਾਜਵਾ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਗੁਰਦੁਆਰਾ ਸਿੰਘਾਂ ਸ਼ਹੀਦਾਂ ਵਿਖੇ ਹੋਏ ਗੁਰਮਤਿ ਸਮਾਗਮ
Ad Position 24
No active advertisement