03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਕਾਲਜ ਦੇ ਵਿਦਿਆਰਥੀ ਦੇ ਪਰਿਵਾਰ ਵਲੋਂ ਥਾਣੇ ਦੇ ਬਾਹਰ ਧਰਨਾ <br/>

Ad Position 21
No active advertisement
ਅਜੀਤ ਡੈਸਕ 23-05-2026
ਐੱਸ. ਏ. ਐੱਸ. ਨਗਰ, 22 ਮਈ (ਕਪਿਲ ਵਧਵਾ)-ਸਥਾਨਕ ਫੇਜ਼-4 ਵਿਖੇ ਕਿਰਾਏ 'ਤੇ ਰਹਿੰਦੇ ਪਿੰਡ ਨਿਹਾਲ ਖੇੜਾ (ਫਾਜ਼ਿਲਕਾ) ਦੇ ਰਹਿਣ ਵਾਲੇ ਅਤੇ ਚੰਡੀਗੜ੍ਹ ਦੇ ਸੈਕਟਰ-26 ਵਿਚਲੇ ਖ਼ਾਲਸਾ ਕਾਲਜ ਦੇ ਵਿਦਿਆਰਥੀ ਪਵਨ ਕੁਮਾਰ (20) ਵਲੋਂ ਬੀਤੇ ਦਿਨੀਂ ਮੋਰਿੰਡਾ ਨੇੜੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਮੁਹੱਲਾ ਨਿਵਾਸੀ ਖ਼ਿਲਾਫ਼ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਦੱਸ ਦਈਏ ਕਿ ਅੱਜ ਸਵੇਰ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਮੁਹਾਲੀ ਦੇ ਥਾਣਾ ਫੇਜ਼-1 ਦੇ ਬਾਹਰ ਧਰਨਾ ਲਗਾ ਦਿੱਤਾ ਗਿਆ | ਪਰਿਵਾਰ ਵਲੋਂ ਨਗਰ ਨਿਗਮ ਚੋਣਾਂ ਲਈ ਫੇਜ਼-4 ਤੋਂ 'ਆਪ' ਉਮੀਦਵਾਰ ਗੁਰਮੱੁਖ ਸਿੰਘ ਸੋਹਲ 'ਤੇ ਉਨ੍ਹਾਂ ਦੇ ਪੁੱਤਰ ਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਲਗਾਉਂਦਿਆਂ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ | ਨਗਰ ਨਿਗਮ ਚੋਣਾਂ ਦੇ ਚਲਦਿਆਂ ਇਹ ਮਾਮਲਾ ਸਿਆਸੀ ਰੂਪ ਧਾਰਨ ਕਰ ਗਿਆ ਹੈ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰ ਵੀ ਪਰਿਵਾਰ ਨੂੰ ਸਮਰਥਨ ਦੇਣ ਲਈ ਧਰਨੇ ਵਿਚ ਪੁੱਜ ਗਏ | ਜਾਣਕਾਰੀ ਅਨੁਸਾਰ ਫੇਜ਼-4 ਦੇ ਮ. ਨੰ. 636 'ਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਦੋ ਨੌਜਵਾਨ ਪਵਨ ਕੁਮਾਰ ਅਤੇ ਮਾਧਵ ਕਿਰਾਏ 'ਤੇ ਰਹਿੰਦੇ ਸਨ | ਦੋਵਾਂ ਦਾ ਗੁਆਂਢੀਆਂ ਨਾਲ ਕਾਰਾਂ ਦੀ ਪਾਰਕਿੰਗ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ | ਮਾਧਵ ਨੇ ਦੱਸਿਆ ਕਿ ਉਹ ਆਪਣੀਆਂ ਕਾਰਾਂ ਘਰਾਂ ਦੇ ਸਾਹਮਣੇ ਪੈਂਦੀ ਸਰਕਾਰੀ ਥਾਂ 'ਤੇ ਖੜ੍ਹੀਆਂ ਕਰਦੇ ਸਨ, ਪਰ ਗੁਆਂਢੀ ਇਸ 'ਤੇ ਇਤਰਾਜ਼ ਕਰਦੇ ਸਨ | ਉਸ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਪਾਰਕਿੰਗ ਦੇ ਮਾਮਲੇ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਦੇ ਚਲਦਿਆਂ ਕੁਝ ਵਿਅਕਤੀਆਂ ਵਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਸੀ | ਮਾਧਵ ਅਨੁਸਾਰ ਇਸੇ ਦੌਰਾਨ ਮੌਕੇ 'ਤੇ ਪੁੱਜੇ ਗੁਰਮੱੁਖ ਸਿੰਘ ਸੋਹਲ ਵਲੋਂ ਪੁਲਿਸ ਬੁਲਾ ਕੇ ਉਨ੍ਹਾਂ ਨੂੰ ਧਮਕਾਇਆ ਗਿਆ ਸੀ ਕਿ ਉਨ੍ਹਾਂ ਨੂੰ ਹੁੱਲੜਬਾਜ਼ੀ ਕਰਨ ਦੇ ਦੋਸ਼ ਹੇਠ ਥਾਣੇ 'ਚ ਬੰਦ ਕਰਵਾ ਦਿੱਤਾ ਜਾਵੇਗਾ | ਮਾਧਵ ਨੇ ਦੱਸਿਆ ਕਿ ਅਗਲੇ ਦਿਨ ਮੁਹਾਲੀ ਦੇ ਥਾਣਾ ਫੇਜ਼-1 ਦੀ ਪੁਲਿਸ ਵਲੋਂ ਉਨ੍ਹਾਂ ਨੂੰ ਥਾਣੇ ਸੱਦਿਆ ਗਿਆ, ਜਿਥੇ ਕਿ ਉਸ ਦੇ ਪਿਤਾ ਅਤੇ ਪਿੰਡ ਦੇ ਮੁਹਤਬਰ ਵੀ ਪਹੁੰਚੇ ਹੋਏ ਸਨ | ਉਸ ਨੇ ਦੋਸ਼ ਲਗਾਇਆ ਕਿ ਉਥੇ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ ਤੇ ਧਮਕੀਆਂ ਦਿੱਤੀਆਂ ਗਈਆਂ | ਉਸ ਨੇ ਦੱਸਿਆ ਕਿ ਲਗਭਗ ਚਾਰ ਘੰਟੇ ਉਨ•ਾਂ ਨੂੰ ਥਾਣੇ ਵਿਚ ਬਿਠਾ ਕੇ ਰੱਖਣ ਤੋਂ ਬਾਅਦ ਪੁਲਿਸ ਦੇ ਦਬਾਅ ਹੇਠ ਸਮਝੌਤਾ ਲਿਖਵਾ ਕੇ ਘਰ ਭੇਜ ਦਿੱਤਾ ਗਿਆ | ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਪਵਨ ਕੁਮਾਰ ਘਰੋਂ ਗੱਡੀ ਲੈ ਕੇ ਕਿਧਰੇ ਚਲਾ ਗਿਆ ਤੇ ਉਸ ਨੇ ਦੇਰ ਰਾਤ ਆਪਣੇ ਪਿਤਾ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਇਸ ਜ਼ਲਾਲਤ ਭਰੀ ਜ਼ਿੰਦਗੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਰਿਹਾ ਹੈ | ਬਾਅਦ ਵਿਚ ਮੋਰਿੰਡਾ ਨੇੜਿਓਾ ਨਹਿਰ 'ਚੋਂ ਉਸ ਦੀ ਲਾਸ਼ ਬਰਾਮਦ ਹੋਈ | ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਬੀਤੀ ਰਾਤ ਥਾਣੇ ਪੁੱਜ ਗਏ ਸਨ, ਪਰ ਉਨ•ਾਂ ਵਲੋਂ ਪੁਲਿਸ 'ਤੇ ਸੰਤੁਸ਼ਟੀਜਨਕ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਗਾਏ ਗਏ ਅਤੇ ਇਸ ਦੇ ਚਲਦਿਆਂ ਅੱਜ ਪਰਿਵਾਰਕ ਮੈਂਬਰਾਂ ਵਲੋਂ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ | ਇਸੇ ਦੌਰਾਨ ਡੀ. ਐਸ. ਪੀ. ਸਿਟੀ-1 ਗੁਰਚਰਨ ਸਿੰਘ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ, ਪਰ ਪਰਿਵਾਰ 'ਆਪ' ਉਮੀਦਵਾਰ ਗੁਰਮੱੁਖ ਸਿੰਘ ਸੋਹਲ ਖ਼ਿਲਾਫ਼ ਕਾਰਵਾਈ ਦੀ ਮੰਗ 'ਤੇ ਅੜਿਆ ਰਿਹਾ | ਦੂਜੇ ਪਾਸੇ ਗੁਰਮੱੁਖ ਸਿੰਘ ਸੋਹਲ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਦਾ ਪਹਿਲਾਂ ਵੀ ਪਾਰਕਿੰਗ ਨੂੰ ਲੈ ਕੇ ਮੁਹੱਲੇ ਵਾਲਿਆਂ ਨਾਲ ਵਿਵਾਦ ਹੋ ਗਿਆ ਸੀ ਅਤੇ ਘਟਨਾ ਵਾਲੇ ਦਿਨ ਵੀ ਉਨ੍ਹਾਂ ਵਲੋਂ ਸਿਰਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ | ਉਨ੍ਹਾਂ ਦੱਸਿਆ ਕਿ ਅਗਲੇ ਦਿਨ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਥਾਣੇ 'ਚ ਲਿਖਤੀ ਮੁਆਫ਼ੀ ਮੰਗ ਕੇ ਮਾਮਲਾ ਖ਼ਤਮ ਕਰ ਦਿੱਤਾ ਗਿਆ ਸੀ | ਸੋਹਲ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਤਾਂ ਕਿਸੇ ਨਾਲ ਕੋਈ ਬਹਿਸ ਵੀ ਨਹੀਂ ਹੋਈ ਸੀ ਅਤੇ ਉਨ੍ਹਾਂ 'ਤੇ ਲਗਾਏ ਜਾ ਰਹੇ ਦੋਸ਼ ਪੂਰੀ ਤਰ•ਾਂ ਝੂਠੇ ਹਨ | ਉਧਰ ਦੂਜੇ ਪਾਸੇ ਡੀ. ਐਸ. ਪੀ. ਸਿਟੀ-1 ਗੁਰਚਰਨ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਵਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਬੀ. ਐਨ. ਐਸ. ਦੀ ਧਾਰਾ 108 ਤਹਿਤ ਅਣਪਛਾਤੇ ਮੁਹੱਲਾ ਨਿਵਾਸੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ 'ਆਪ' ਉਮੀਦਵਾਰ ਦੀ ਕੋਈ ਸਿੱਧੀ ਸ਼ਮੂਲੀਅਤ ਸਾਹਮਣੇ ਨਹੀਂ ਆਈ |

Ad Position 22
No active advertisement
ਪਿਛਲੀ ਖ਼ਬਰ ਡੱਡੂਮਾਜਰਾ ਕੂੜਾ ਡੰਪ ਦੀ ਸਫ਼ਾਈ ਨੂੰ ਲੈ ਕੇ ਨਿਗਮ ਕਮਿਸ਼ਨਰ ਖ਼ੁਦ ਉੱਤਰੇ ਮੈਦਾਨ 'ਚ <br/> ਅਗਲੀ ਖ਼ਬਰ ਡੇਰਾਬੱਸੀ ਵਿਖੇ ਸ੍ਰੀ ਸੁਖਮਨੀ ਸਕੂਲ ਦੇ ਮੁਲਾਜ਼ਮਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਨੇ ਚੰਡੀਗੜ...
Ad Position 24
No active advertisement