02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਜਥੇ. ਖੇੜਾ ਨੇ ਵਾਰਡ ਨੰਬਰ 12 ਤੋਂ ਉਮੀਦਵਾਰ ਮਹਿਤੋਂ ਦੇ ਹੱਕ 'ਚ ਚੋਣ ਮੀਟਿੰਗ ਨੂੰ ਕੀਤਾ ਸੰਬੋਧਨ <br/>

Ad Position 21
No active advertisement
ਅਜੀਤ ਡੈਸਕ 23-05-2026
ਕੁਰਾਲੀ, 22 ਮਈ (ਬਿੱਲਾ ਅਕਾਲਗੜ੍ਹੀਆ)- ਸ਼੍ਰੋਮਣੀ ਅਕਾਲੀ ਦਲ ਵਲੋਂ ਵਾ. ਨੰ. 12 ਤੋਂ ਚੋਣ ਮੈਦਾਨ 'ਚ ਨਿੱਤਰੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਮਹਿਤੋਂ ਦੇ ਹੱਕ 'ਚ ਰੱਖੀ ਗਈ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਅਜਮੇਰ ਸਿੰਘ ਖੇੜਾ ਨੇ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਨਗਰ ਕੌਂਸਲ ਦੀ ਵਾਗਡੋਰ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਹੱਥਾਂ 'ਚ ਸੌਂਪਣਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਮਹਿਤੋਂ ਪੜ੍ਹੇ-ਲਿਖੇ ਉਮੀਦਵਾਰ ਹਨ, ਜੋ ਕਿ ਸ਼ਹਿਰ ਦੀਆਂ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ | ਉਨ੍ਹਾਂ ਵਾਰਡ ਦੇ ਲੋਕਾਂ ਨੂੰ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਮਨਜੀਤ ਸਿੰਘ ਮਹਿਤੋਂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ | ਇਸੇ ਦੌਰਾਨ ਅਕਾਲੀ ਦਲ ਦੇ ਦਫ਼ਤਰੀ ਸਕੱਤਰ ਹਰਿੰਦਰ ਸਿੰਘ ਭਾਗੋਵਾਲ ਨੇ ਵੀ ਸ਼ਹਿਰ ਦੇ ਵਿਕਾਸ ਲਈ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਅੰਤ 'ਚ ਮਨਜੀਤ ਸਿੰਘ ਮਹਿਤੋਂ ਨੇ ਹਾਜ਼ਰ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੀ 26 ਮਈ ਨੂੰ ਇਕ-ਇਕ ਕੀਮਤੀ ਵੋਟ ਤੱਕੜੀ ਦੇ ਚੋਣ ਨਿਸ਼ਾਨ 'ਤੇ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ ਜਾਵੇ | ਇਸ ਮੌਕੇ ਸਾਬਕਾ ਪ੍ਰਧਾਨ ਹਰਮਿੰਦਰ ਸਿੰਘ ਕਾਲਾ, ਜਰਨੈਲ ਸਿੰਘ ਰਕੌਲੀ ਤੇ ਬਲਵਿੰਦਰ ਸਿੰਘ ਰਕੌਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਮ. ਪੀ. ਸਰਬਜੀਤ ਸਿੰਘ ਖ਼ਾਲਸਾ ਵਲੋਂ ਜਗਮੋਹਨ ਸਿੰਘ ਮੁੰਧੋਂ ਸੰਗਤੀਆਂ ਦਾ ਸਨਮਾਨ <br/> ਅਗਲੀ ਖ਼ਬਰ ਚੋਣ ਰੈਲੀ ਤੋਂ ਪਰਤ ਰਹੇ ਨੌਜਵਾਨਾਂ 'ਤੇ ਹਮਲਾ, ਦੋ ਚਚੇਰੇ ਭਰਾ ਗੰਭੀਰ ਜ਼ਖ਼ਮੀ
Ad Position 24
No active advertisement