23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਲੁਧਿਆਣਾ ਦੀ ਨੁਹਾਰ ਬਦਲਣ ਲਈ ਵਿਸ਼ਵ ਪੱਧਰੀ 'ਸਟਰੀਟ ਪ੍ਰਾਜੈਕਟ' ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 25-01-2026
ਚੰਡੀਗੜ੍ਹ, 24 ਜਨਵਰੀ (ਵਿਕਰਮਜੀਤ ਸਿੰਘ ਮਾਨ)-ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਇਥੇ ਮੁੱਖ ਮੰਤਰੀ ਭਗਵੰਤ ਮਾਨ ਅਗਵਾਈ ਵਾਲੀ ਸਰਕਾਰ ਦੇ ਇਕ ਅਹਿਮ ਵਿਸ਼ਵ ਪੱਧਰੀ ਸਟਰੀਟ ਪ੍ਰੋਜੈਕਟ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਜਿਸ ਦਾ ਉਦੇਸ਼ ਲੁਧਿਆਣਾ ਸ਼ਹਿਰ ਨੂੰ ਸੁਰੱਖਿਅਤ, ਸਮਾਵੇਸ਼ੀ, ਟਿਕਾਊ ਅਤੇ ਸਮਾਰਟ ਗਤੀਸ਼ੀਲਤਾ ਦੇ ਮਾਡਲ ਵਿਚ ਤਬਦੀਲ ਕਰਨਾ ਹੈ | ਉਨ੍ਹਾਂ ਕਿਹਾ ਕਿ 10 ਅਹਿਮ ਸ਼ਹਿਰੀ ਗਲਿਆਰਿਆਂ ਵਿਚ 15 ਕਿਲੋਮੀਟਰ ਸੜਕਾਂ ਨੂੰ ਇਕ ਆਧੁਨਿਕ ਸੰਪੂਰਨ ਸੜਕ ਪਹੁੰਚ ਅਧੀਨ ਵਿਆਪਕ ਤੌਰ 'ਤੇ ਮੁੜ ਵਿਕਸਤ ਕੀਤਾ ਜਾਵੇਗਾ | ਅਰੋੜਾ ਨੇ ਕਿਹਾ ਕਿ ਇਸ ਵਿਚ 15 ਕਿਲੋਮੀਟਰ ਵਿਸ਼ਵ ਪੱਧਰੀ ਗਲੀਆਂ, 5.3 ਕਿਲੋਮੀਟਰ ਸਮਰਪਿਤ ਪਹੁੰਚਯੋਗ ਫੁੱਟਪਾਥ ਅਤੇ 15.7 ਕਿਲੋਮੀਟਰ ਸੀਮਾਬੱਧ ਸਾਈਕਲ ਲੇਨ ਅਤੇ ਸਮਰਪਿਤ ਸਾਈਕਲ ਟਰੈਕਾਂ ਦਾ ਵਿਕਾਸ ਸ਼ਾਮਿਲ ਹੈ, ਜਦਕਿ 40 ਮੀਂਹ ਅਤੇ ਸਨ-ਸ਼ੈਲਟਰਜ਼, 10 ਜਨਤਕ ਪਖ਼ਾਨੇ, 36 ਵਾਟਰ ਏ.ਟੀ.ਐਮਜ਼ ਦੀ ਸਥਾਪਨਾ ਸਮੇਤ ਰੋਜ਼ੀ-ਰੋਟੀ ਕਮਾਉਣ ਲਈ 250 ਵੈਂਡਿੰਗ ਥਾਵਾਂ ਬਣਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਕੋਈ ਦਰਖ਼ਤ ਕੱਟਿਆ ਨਹੀਂ ਜਾਵੇਗਾ, 3633 ਤੋਂ ਵੱਧ ਨਵੇਂ ਬੂਟੇ ਲਗਾਏ ਜਾਣ ਤੋਂ ਇਲਾਵਾ ਹਰਿਆ-ਭਰਿਆ ਵਾਤਾਵਰਨ ਸਿਰਜਣ ਲਈ '54 ਰੇਨ ਵਾਟਰ ਹਾਰਵੈਸਟਿੰਗ ਪਿਟਜ਼' ਬਣਾਏ ਜਾਣਗੇ | ਉਨ੍ਹਾਂ ਦੱਸਿਆ ਕਿ 162 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੁਆਰਾ ਪਾਇਲਟ ਕੀਤਾ ਜਾ ਰਿਹਾ ਹੈ, ਜਿਸ ਦੀ ਟੈਂਡਰਿੰਗ ਪ੍ਰਕਿਰਿਆ ਇਸ ਸਮੇਂ ਚੱਲ ਰਹੀ ਹੈ ਅਤੇ ਇਸ ਨੂੰ ਅਗਸਤ ਦੇ ਅੰਤ ਤੱਕ ਲਾਗੂ ਕਰਨ ਦੀ ਯੋਜਨਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ 'ਚ ਤਿੰਨ ਅਧਿਕਾਰੀਆਂ ਨੂੰ ਮਿਲੀ ਤਰੱਕੀ ਨੇਹਰਾ, ਜਗਦਿਓ ਤੇ ਹੁੰਦਲ ਨੇ ਨਵੇਂ ਅਹ... ਅਗਲੀ ਖ਼ਬਰ ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਵਲੋਂ ਪਤਨੀ ਤੇ 3 ਰਿਸ਼ਤੇਦਾਰਾਂ ਦੀ ਗੋਲੀਆਂ ਮਾਰ ਕੇ ਹੱਤਿਆ <br/>
Ad Position 24