ਚੰਡੀਗੜ੍ਹ, 24 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਉਦਯੋਗ ਤੇ ਵਪਾਰ ਵਿੰਗ ਦੇ ਪ੍ਰਧਾਨ ਅਤੇ ਪਾਰਟੀ ਦੇ ਖ਼ਜ਼ਾਨਚੀ ਐਨ.ਕੇ. ਸ਼ਰਮਾ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਉਦਯੋਗ ਅਤੇ ਵਪਾਰ ਵਿੰਗ ਦੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਹੈ | ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਐਨ. ਕੇ. ਸ਼ਰਮਾ ਨੇ ਦੱਸਿਆ ਕਿ ਨਵ-ਗਠਿਤ ਕੀਤੀ ਜਾ ਰਹੀ ਇਸ ਵਿੰਗ ਦੀ ਕੋਰ ਕਮੇਟੀ 'ਚ ਉਦਯੋਗ ਅਤੇ ਵਪਾਰ ਵਿੰਗ ਨਾਲ ਸੰਬੰਧਿਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ 'ਚ ਐਡਵੋਕੇਟ ਹਰੀਸ਼ ਰਾਏ ਢਾਂਡਾ ਸਾਬਕਾ ਵਿਧਾਇਕ, ਅਮਿਤ ਕਪੂਰ ਅੰਮਿ੍ਤਸਰ, ਕਮਲ ਚੇਤਲੀ ਲੁਧਿਆਣਾ, ਆਰ.ਡੀ. ਸ਼ਰਮਾ ਲੁਧਿਆਣਾ, ਰਜਿੰਦਰ ਸਿੰਘ ਮਰਵਾਹਾ ਅੰਮਿ੍ਤਸਰ, ਪ੍ਰੇਮ ਕੁਮਾਰ ਅਰੋੜਾ ਮਾਨਸਾ, ਰਣਜੀਤ ਸਿੰਘ ਖੁਰਾਣਾ ਫਗਵਾੜਾ, ਗੁਰਮੀਤ ਸਿੰਘ ਕੁਲਾਰ ਲੁਧਿਆਣਾ, ਸੰਜੀਵ ਸ਼ੌਰੀ ਬਰਨਾਲਾ, ਸੰਜੀਵ ਤਲਵਾੜ ਹੁਸ਼ਿਆਰਪੁਰ, ਪਰਮਜੀਤ ਸਿੰਘ ਮੱਕੜ ਰੋਪੜ, ਹਰਜੀਤ ਸਿੰਘ ਸੀ.ਏ. ਮੁਹਾਲੀ, ਐਡਵੋਕੇਟ ਪਰਮਵੀਰ ਸਿੰਘ ਸੰਨੀ ਅਤੇ ਪ੍ਰੇਮ ਵਲੈਚਾ ਜਲਾਲਾਬਾਦ ਦੇ ਨਾਂਅ ਸ਼ਾਮਿਲ ਹਨ |