02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰਾਜ ਭਰ ਵਿੱਚ ਕੱਢੀ ਜਾਣ ਵਾਲੀ ਬੱਸ ਯਾਤਰਾ ਨੂੰ ਲੈ ਕੇ ਕਾਂਗਰਸ ਵਰਕਰਾਂ 'ਚ ਉਤਸ਼ਾਹ-ਭਿੰਡਰ, ਬਾਂਸਲ <br/>

Ad Position 21
No active advertisement
ਅਜੀਤ ਡੈਸਕ 14-06-2026
ਸੰਗਰੂਰ, 12 ਜੂਨ (ਅਮਨਦੀਪ ਸਿੰਘ ਬਿੱਟਾ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਕੌਂਸਲਰ ਸੁਰਿੰਦਰ ਸਿੰਘ ਭਿੰਡਰ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਸੂਬਾ ਕਾਂਗਰਸ ਵੱਲੋਂ ਰਾਜ ਭਰ ਵਿੱਚ ਕੱਢੇ ਜਾਣ ਵਾਲੀ ਬੱਸ ਯਾਤਰਾ ਪੰਜਾਬ ਵਿੱਚ ਕਾਂਗਰਸ ਦੇ ਹੱਕ ਵਿੱਚ ਵੱਡੀ ਲਾਮਬੰਧੀ ਕਰਨ ਵਿੱਚ ਸਹਾਈ ਸਿੱਧ ਹੋਵੇਗੀ | ਉਨ੍ਹਾਂ ਕਿਹਾ ਕਿ ਆਪ ਸਰਕਾਰ ਜੋ ਅੱਜ ਰਾਜ ਵਿੱਚ ਹਰ ਫ਼ਰੰਟ ਉੱਤੇ ਫ਼ੇਲ੍ਹ ਸਾਬਤ ਹੋ ਰਹੀ ਹੈ ਅਤੇ ਹਰ ਵਰਗ ਭਾਵੇਂ ਉਹ ਬੇਰੁਜ਼ਗਾਰ ਹੋਣ, ਵਪਾਰੀ, ਕਿਸਾਨ ਜਾ ਮਜ਼ਦੂਰ ਹੋਣ ਦੇ ਲੱਗ ਰਹੇ ਧਰਨਿਆਂ ਕਾਰਣ ਇੰਝ ਲੱਗਦਾ ਹੈ ਕਿ ਜਿਵੇਂ ਹੁਣ ਪੰਜਾਬ ਵਿੱਚ ਸਰਕਾਰ ਨਾਮ ਦੀ ਚੀਜ਼ ਹੀ ਕੋਈ ਬਾਕੀ ਨਾ ਹੋਵੇ | ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਵਿੱਚ ਕੱਢੀ ਜਾਣ ਵਾਲੀ ਯਾਤਰਾ ਪੂਰੇ ਪੰਜਾਬ ਵਿੱਚ ਸ੍ਰੀ ਮਾਲਿਕ ਅਰਜੁਨ ਖੜ੍ਹਨਗੇ ਅਤੇ ਸ੍ਰੀ ਰਾਹੁਲ ਗਾਂਧੀ ਦਾ ਪ੍ਰੋਗਰਾਮ ਘਰ-ਘਰ ਲੈ ਕੇ ਜਾਵੇਗੀ ਅਤੇ ਜਨਤਾ ਨੂੰ ਕਾਂਗਰਸ ਦੇ ਹੱਕ ਵਿੱਚ ਭੁਗਤਾਉਣ ਦਾ ਕੰਮ ਵੀ ਕਰੇਗੀ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਵਰਕਰਾਂ ਵਿੱਚ ਇਸ ਸੰਭਾਵੀ ਯਾਤਰਾ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਹੈ ਅਤੇ ਪਿੰਡ ਪੱਧਰ ਉੱਤੇ ਮੀਟਿੰਗਾਂ ਦਾ ਵੀ ਸਿਲਸਿਲਾ ਵੀ ਚੱਲ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਕਾਸ ਕਮਿਸ਼ਨ ਦੇ ਡਿਪਟੀ ਸਲਾਹਕਾਰ ਡਾ. ਰਣਜੀਤ ਕੌਰ ਨੇ ਪਹਿਲ ਮਾਰਟ ਸੰਗਰੂਰ ਦਾ ਕੀਤਾ ਦੌਰਾ ਅਗਲੀ ਖ਼ਬਰ ਪੰਜਾਬ ਕਾਂਗਰਸ ਵਲੋਂ ਧੂਰੀ ਹਲਕੇ ਦੇ 189 ਬੂਥ ਏਜੰਟਾਂ ਲਈ ਵਿਸ਼ੇਸ਼ ਟਰੇਨਿੰਗ ਕੈਂਪ
Ad Position 24
No active advertisement