ਸੰਗਰੂਰ, 25 ਜੂਨ (ਅਮਨਦੀਪ ਸਿੰਘ ਬਿੱਟਾ) – ਪੇਡੂ ਖੇਤਰਾਂ ਵਿੱਚ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਸਿਵਲ ਸਰਜਨ ਦਫਤਰ ਬਾਹਰ ਨਿੰਰਤਰ ਚੱਲ ਰਹੇ ਧਰਨੇ ਦੌਰਾਨ ਅੱਜ ਪ੍ਰਦਸ਼ਨਕਾਰੀਆਂ ਨੇ ਸੰਗਰੂਰ ਦੇ ਬਾਜਾਰਾਂ ’ਚ ਰੋਸ ਮਾਰਚ ਕੀਤਾ । ਇਸ ਰੋਸ ਮਾਰਚ ਦੀ ਅਗਵਾਈ ਵੀਰਪਾਲ ਕੌਰ ਸੀ.ਐਸ.ਓ. ਵੱਲੋਂ ਕੀਤੀ ਗਈ। ਪਹਿਲੀ ਜੁਲਾਈ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ 2 ਜੁਲਾਈ ਨੂੰ ਸੂਬਾ ਪੱਧਰੀ ਰੈਲੀ ਮੁੱਖ ਮੰਤਰੀ ਨਿਵਾਸ ਬਾਹਰ ਕੀਤੀ ਜਾਵੇਗੀ। ਆਪਣੀ ਮੰਗਾਂ ਨੂੰ ਮੁੜ ਦੁਹਰਾਉਂਦਿਆਂ ਪ੍ਰਦਸ਼ਨਕਾਰੀਆਂ ਆਗੂਆਂ ਨੇ ਕਿਹਾ ਕਿ ਬਰਾਬਰ ਤਨਖਾਹਾਂ, ਦੂਜੇ ਸੂਬਿਆਂ ਦੇ ਮੁਕਾਬਲੇ ਘੱਟ ਮਿਲ ਰਹੀ 5000 ਰੁਪਏ ਤਨਖਾਹ ਵਿੱਚ ਵਾਧਾ, ਰੈਗੂਲਰ ਕਰਨ ਦੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਪੇਡੂ ਖੇਤਰਾ ਵਿੱਚ ਪਿਛਲੇ ਕਈ ਸਾਲਾਂ ਤੋਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਕੁਦਰਤੀ ਆਫਤਾਂ ਵਿੱਚ ਵੀ ਉਹ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਜਦ ਕਿ ਅਨੇਕਾਂ ਚਨੌਤੀਆਂ ਦੇ ਬਾਵਜੂਦ ਵੀ ਉਨ੍ਹਾਂ ਦੀ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਅਕਸ਼ਦੀਪ ਸੀ.ਐਚ.ਓ., ਕਮਲ ਕਲਿਆਣ, ਡਾ. ਜਸਪ੍ਰੀਤ, ਡਾ. ਵਰਿੰਦਰ ਅਤੇ ਕੁਲਦੀਪ ਸੀ.ਐਚ.ਓ. ਵੀ ਮੌਜੂਦ ਸਨ।