02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਨਾਨਕਸਰ ਆਸ਼ਰਮ ਠਾਠ ਜਿੱਤਵਾਲ ਵਿਖੇ ਲਗਾਏ ਸੈਂਕੜੇ ਬੂਟੇ

Ad Position 21
No active advertisement
ਅਜੀਤ ਡੈਸਕ 26-06-2026
ਕੁੱਪ ਕਲਾਂ , 25 ਜੂਨ (ਸੁਖਜਿੰਦਰ ਸਿੰਘ ਝੱਲ) - ਵਾਤਾਵਰਣ ਦੀ ਸੰਭਾਲ ਲਈ ਬਾਬਾ ਮੀਹਾਂ ਸਿੰਘ ਸਿਆੜ ਵਾਲਿਆਂ ਦੀ ਯਾਦ ’ਚ ਅਤੇ ਮੌਜੂਦਾ ਮੁਖੀ ਬਾਬਾ ਹਰਨੇਕ ਸਿੰਘ ਦੀ ਸਰਪ੍ਰਸਤੀ ਹੇਠ ਨਾਨਕਸਰ ਆਸ਼ਰਮ ਠਾਠ ਜਿੱਤਵਾਲ ਵਿਖੇ ਸੈਂਕੜੇ ਬੂਟੇ ਲਗਾਏ ਗਏ । ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਆਸ਼ਰਮ ਨਾਨਕਸਰ ਸਿਆੜ ਦੇ ਟ੍ਰੱਸਟੀ ਜਥੇਦਾਰ ਰਣਧੀਰ ਸਿੰਘ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਸਾਂਭ ਸੰਭਾਲ ਲਈ ਇੰਟਰਨੈਸ਼ਨਲ ਪੀਸ ਐਵਾਰਡੀ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ.ਐਸ ਗਰੁੱਪ ਮਾਲੇਰਕੋਟਲਾ ਵਲੋਂ ਚਲਾਈ ਜਾ ਰਹੀ ਪੰਦਰਵਾੜਾ ਮੁਹਿੰਮ ਤਹਿਤ ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਖੇਡ ਮੈਦਾਨਾਂ ਅਤੇ ਧਾਰਮਿਕ ਅਸਥਾਨਾਂ ’ਤੇ ਛਾਂ ਵਾਲੇ ਵਿਰਾਸਤੀ ਰੁੱਖ , ਫੁੱਲਾਂ ਅਤੇ ਫਲਾਂ ਵਾਲੇ ਰੁੱਖ ਲਗਾਏ ਜਾ ਰਹੇ ਹਨ , ਜਿਸ ਲੜੀ ਤਹਿਤ ਨਾਨਕਸਰ ਠਾਠ ਜਿੱਤਵਾਲ ਵਿਖੇ ਦਰਜਨਾਂ ਬੂਟੇ ਲਗਾਏ ਗਏ ਅਤੇ ਸੰਗਤਾਂ ਨੂੰ ਵੰਡੇ ਵੀ ਗਏ । ਇਸ ਮੌਕੇ ਉੱਘੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਹਰ ਇਨਸਾਨ ਨੂੰ ਆਪਣੇ ਪੱਧਰ ’ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਬੂਟਿਆਂ ਦੀ ਘਾਟ ਨੂੰ ਪੂਰੀ ਕੀਤੀ ਜਾਵੇ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਬ ਇੰਸਪੈਕਟਰ ਰੋਹਿਤ ਸਿੰਘ , ਭਾਈ ਮੇਜਰ ਸਿੰਘ ਸਿਆੜ, ਭਾਈ ਬਲਜੀਤ ਸਿੰਘ ਸਿਆੜ, ਸਰਪੰਚ ਪਰਵਿੰਦਰ ਸਿੰਘ ਜਿੱਤਵਾਲ, ਡਾ. ਗੁਰਦੀਪ ਸਿੰਘ ਡਾਂਗੋਂ,, ਗੁਰਵਿੰਦਰ ਸਿੰਘ ਪੰਚ, ਪਰਮਿੰਦਰ ਕੌਰ, ਮੁਕੰਦ ਸਿੰਘ, ਜਗਜੀਤ ਸਿੰਘ ਪੰਚ, ਹਰਜਿੰਦਰ ਸਿੰਘ ਰਾਗੀ,ਬਾਬਾ ਚੰਦ ਸਿੰਘ ਸਿਆੜ, ਬਾਬਾ ਭੋਲਾ ਸਿੰਘ ਹੈੱਡ ਗ੍ਰੰਥੀ ਠਾਠ ਜਿੱਤਵਾਲ ,ਸੁਖਮਿੰਦਰ ਸਿੰਘ ਕਾਕਾ, ਜਸਵੀਰ ਸਿੰਘ ਜੱਸੀ ਚੀਮਾ, ਸੁਖਦੀਪ ਸਿੰਘ ਸੁੱਖ, ਮੇਜਰ ਸਿੰਘ, ਬਲਦੇਵ ਸਿੰਘ ਪੰਚ ਤੋਂ ਇਲਾਵਾ ਨਗਰ ਪੰਚਾਇਤ ਪਿੰਡ ਜਿੱਤਵਾਲ ਅਤੇ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਿੰਡਾਂ ਵਿੱਚ ਸਿਹਤ ਸੇਵਾਵਾਂ ਨਿਭਾਉਂਦੇ ਮੁਲਾਜ਼ਮਾਂ ਨੇ ਬਾਜ਼ਾਰਾਂ ’ਚ ਕੀਤਾ ਰੋਸ ਮਾਰਚ
Ad Position 24
No active advertisement