ਸੰਗਰੂਰ, 25 ਜੂਨ (ਅਮਨਦੀਪ ਸਿੰਘ ਬਿੱਟਾ) - ਪਿਛਲੇ ਦਿਨੀ ਲਖਨਊ ਵਿਖੇ ਹੋਏ ਅੱਗਜਨੀ ਦੇ ਹਾਦਸੇ ਦੀ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਗਰੁੱਪ ਸੰਗਰੂਰ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ l ਉਹਨਾਂ ਵੱਲੋਂ ਵਿਛੜੀ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਕੋਰ ਗਰੁੱਪ ਮੇਂਬਰ ਡਾਕਟਰ ਰੂਹੀ ਜੋਸ਼ੀ ਕੌਸ਼ਲ ਅਤੇ ਡਾਕਟਰ ਸੁਖਦੀਪ ਕੌਰ ਸਿੱਧੂ ਨੇ ਕਿਹਾ ਹੈ ਕਿ ਹਰੇਕ ਕੋਚਿੰਗ ਸੈਂਟਰ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਬੱਚਿਆਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਕਿਉਂਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਦਾ ਸੁਰੱਖਿਅਤ ਰਹਿਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਮਾਪੇ ਕੋਚਿੰਗ ਸੈਂਟਰਾਂ ’ਤੇ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਉਥੇ ਪੜ੍ਹਨ ਭੇਜਦੇ ਹਨ । ਇਸ ਕਰਕੇ ਸਾਰੇ ਹੀ ਟਿਊਸ਼ਨ ਅਤੇ ਕੋਚਿੰਗ ਸੈਂਟਰ ਵਾਲਿਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਕਿਸੇ ਵੀ ਦੁਰਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਸੁਰੱਖਿਆ ਦੇ ਇੰਤਜ਼ਾਮ ਪੁਖਤਾ ਕਰਕੇ ਰੱਖਣ । ਐਡਵੋਕੇਟ ਸੁਖਵਿੰਦਰ ਸਿੰਘ ਅਤੇ ਹਰਜੀਤ ਸਿੰਘ ਢੀਂਗਰਾ ਨੇ ਕਿਹਾ ਕਿ ਬੱਚਿਆਂ ਨਾਲੋਂ ਵੱਧ ਕੀਮਤੀ ਸ਼ੈਅ ਮਾਪਿਆਂ ਲਈ ਕੋਈ ਹੋਰ ਨਹੀਂ ਹੁੰਦੀ ਸੋ ਇਹ ਸਮਾਜਿਕ ਜਿੰਮੇਦਾਰੀ ਬਣਦੀ ਹੈ ਕਿ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਹਰ ਥਾਂ ਰੱਖਿਆ ਜਾਵੇ। ਡਾਕਟਰ ਸੁਮਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇਸ਼ ਵਰਗੇ ਇੱਕ ਸੰਵਿਧਾਨਿਕ ਰਾਸ਼ਟਰ ਵਿੱਚ ਹਰੇਕ ਮਨੁੱਖ ਨੂੰ ਸੁਰੱਖਿਆ ਦਾ ਅਧਿਕਾਰ ਹੈ ਤੇ ਇਹ ਪੂਰਨ ਤੌਰ ’ਤੇ ਯਕੀਨੀ ਬਣਾਇਆ ਜਾਵੇ ਕਿ ਸਾਰੇ ਹੀ ਨਾਗਰਿਕ ਜਿੱਥੇ ਵੀ ਹੋਣ ਸੁਰੱਖਿਅਤ ਤਰੀਕੇ ਨਾਲ ਰਹਿ ਸਕਣ। ਨੰਦ ਗਰੋਵਰ ਅਤੇ ਸੁਨਾਮ ਤੋਂ ਪੰਕਜ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕੋਚਿੰਗ ਸੈਂਟਰਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣਾ ਚਾਹੀਦੇ ਹਨl ਸੁਭਾਸ਼ ਕਰੜਿਆ ਨੇ ਕਿਹਾ ਕਿ ਇਹ ਸਰਕਾਰ ਅਤੇ ਨਾਗਰਿਕ ਦੋਵਾਂ ਦਾ ਫਰਜ਼ ਬਣਦਾ ਹੈ ਕਿ ਵਿਦਿਆਰਥੀਆਂ ਬੱਚਿਆਂ ਨੌਜਵਾਨਾਂ ਦੀ ਸੁਰੱਖਿਆ ਲਈ ਸਾਰੇ ਹੀ ਸਿੱਖਿਅਕ ਅਦਾਰਿਆਂ ਉੱਤੇ ਪੁਖਤਾ ਪ੍ਰਬੰਧ ਕਰਨ ਅਤੇ ਅੱਗ ਜਣੀ ਵਰਗੀਆਂ ਘਟਨਾਵਾਂ ਤੋਂ ਬਚਣ ਲਈ ਮਾਪਿਆਂ ਬੱਚਿਆਂ ਅਤੇ ਸਾਰੇ ਹੀ ਨਾਗਰਿਕਾਂ ਨੂੰ ਟਰੇਨਿੰਗ ਦਿੱਤੀ ਜਾਵੇ ।