02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਕਾਂਗਰਸ ਪਾਰਟੀ ਵਿਚ ਖਿੱਚੋਤਾਣ ਦੀ ਖਬਰਾਂ ਮੀਡੀਏ ਦੇ ਇੱਕ ਹਿਸੇ ਦਾ ਪ੍ਰਚਾਰ-ਰੌਕੀ ਬਾਂਸਲ

Ad Position 21
No active advertisement
ਅਜੀਤ ਡੈਸਕ 10-07-2026
ਸੰਗਰੂਰ, 9 ਜੁਲਾਈ (ਅਮਨਦੀਪ ਸਿੰਘ ਬਿੱਟਾ) – ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਖਿੱਚੋਤਾਣ ਦੀ ਖਬਰਾਂ ਮਹਿਜ ਮੀਡੀਆ ਦਾ ਇੱਕ ਪ੍ਰਚਾਰ ਹੈ ਅਤੇ ਹਕੀਕਤ ਇਹ ਹੈ ਕਿ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਥੋੜੇ ਬਹੁਤੇ ਗਿੱਲੇ ਸ਼ਿਕਵੇ ਹਰ ਪਰਿਵਾਰ ਵਿੱਚ ਹੀ ਹੁੰਦੇ ਹਨ ਅਤੇ ਮਿਲ ਬੈਠ ਕੇ ਇਹ ਮਸਲੇ ਹੱਲ ਕਰ ਲਏ ਜਾਂਦੇ ਹਨ ਪਰ ਸੱਤਾਧਾਰੀ ਆਪ ਪਾਰਟੀ ਦਾ ਇੱਕ ਹਮਾਇਤੀ ਮੀਡੀਆ ਦਾ ਧੜ੍ਹਾ ਇਨ੍ਹਾਂ ਗਿੱਲੇ ਸ਼ਿਕਵਿਆ ਨੂੰ ਇਸ ਕਦਰ ਹਵਾ ਦੇ ਰਿਹਾ ਹੈ ਕਿ ਇੰਝੇ ਲੱਗਦਾ ਹੈ ਕਿ ਅੱਜ ਪੰਜਾਬ ਵਿੱਚ ਹੋਰ ਕੋਈ ਭਖਵਾ ਮੁੱਦਾ ਹੀ ਨਹੀਂ ਹੈ। ਰੌਕੀ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਸ੍ਰੀ ਰਾਹੁਲ ਗਾਂਧੀ ਦੀ ਰਹਿਨੁਮਾਈ ਹੇਠ ਵਿਧਾਨ ਸਭਾ ਚੋਣਾ 2027 ਲੜਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੰਗਰੂਰ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਸ੍ਰੀ ਵਿਜੈਇੰਦਰ ਸਿੰਗਲਾ ਪੂਰੇ ਪੰਜਾਬ ਵਿੱਚੋਂ ਸਭ ਤੋਂ ਵੱਡੇ ਅੰਤਰ ਨਾਲ ਇਹ ਚੋਣਾ ਜਿੱਤਣਗੇ। ਬੂਥ ਪੱਧਰ ਤੱਕ ਕਾਂਗਰਸ ਦੀ ਬਨਾਈ ਰਣਨੀਤੀ ਉੱਤੇ ਚਰਚਾ ਕਰਦਿਆਂ ਰੌਕੀ ਬਾਂਸਲ ਨੇ ਕਿਹਾ ਕਿ ਹਰ ਵੋਟਰ ਸੂਚੀ ਦੇ ਇੱਕ ਪੰਨੇ ਉੱਪਰ ਵੋਟਰਾਂ ਨੂੰ ਲਾਮਬੰਧ ਕਰਨ ਲਈ ਪੰਨਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਦਾ ਹਰ ਵਰਕਰ ਵਿਧਾਨ ਸਭਾ ਚੋਣਾ ਨੂੰ ਇੱਕ ਜੰਗ ਵਾਂਗ ਲੜੇਗਾ ਅਤੇ ਵੱਡੀ ਜਿੱਤ ਲਈ ਸੰਘਰਸ਼ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਧੂਰੀ ਵਿਕਾਸ ਮੰਚ ਦੇ ਪ੍ਰਧਾਨ ਅਮਨ ਗਰਗ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਸਤਲੁਜ ਫ਼ਿਲਮ ’ਤੇ ਲੱਗੀ ਪਾਬੰਧੀ ਸਰਕਾਰ ਤੁਰੰਤ ਹਟਾਏ-ਝੂੰਦਾਂ
Ad Position 24
No active advertisement