ਬਰਨਾਲਾ, 2 ਮਈ (ਅਸ਼ੋਕ ਭਾਰਤੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਪਵਿੱਤਰ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਹਿਕਾਰੀ ਬੈਂਕ ਦੇ ਵਲੋਂ ਕਰਜ਼ਾ ਦੇਣ ਤੋਂ ਸਾਫ਼ ਇਨਕਾਰ ਕਰਨ 'ਤੇ ਕਿਸਾਨਾਂ ਦੇ ਵਿਚ ਬੇਚੈਨੀ ਪੈਦਾ ਹੋਈ ਹੈ | ਉਨ੍ਹਾਂ ਦੀ ਮਾਲੀ ਹਾਲਤ ਵਿਗੜ ਰਹੀ ਹੈ | ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਸਹਿਕਾਰਤਾ ਬੈਂਕਾਂ ਦੇ ਇਸ ਰਵੱਈਏ ਦੀ ਨਿੰਦਾ ਕਰਦੀ ਹੈ | ਇਸ ਮੌਕੇ ਗੁਰਮੇਲ ਸਿੰਘ ਜਵੰਦਾ, ਮਨਜੀਤ ਰਾਜ, ਗੁਰਜੰਟ ਸਿੰਘ ਧੌਲਾ, ਕਰਨੈਲ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਰਾਜਿੰਦਰ ਕੁਮਾਰ, ਗੁਰਚਰਨ ਸਿੰਘ ਮਾਛੀਕੇ, ਗੁਰਦੀਪ ਸਿੰਘ, ਰਣਬੀਰ ਸਿੰਘ ਰਾਣਾ ਧਨੌਲਾ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਸਹਿਕਾਰਤਾ ਬੈਂਕਾਂ ਨੂੰ ਕਰਜ਼ਾ ਦੇਣ ਲਈ ਪ੍ਰਬੰਧ ਕਰੇ, ਲਗਾਤਾਰ ਕਿਸਾਨ ਪਹਿਲਾਂ ਹੀ ਕੁਦਰਤੀ ਆਫ਼ਤ ਦੇ ਸ਼ਿਕਾਰ ਹੋ ਰਹੇ ਹਨ | ਕੁੱਝ ਦਿਨ ਪਹਿਲਾਂ ਰਜਿਸਟਰਾਰ ਸਹਿਕਾਰਤਾ ਵਿਭਾਗ ਚੰਡੀਗੜ੍ਹ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਦੇ ਮੈਂਬਰਾਂ ਕਿਸਾਨਾਂ ਨੂੰ ਅਗਲੀ ਸਾਉਣੀ ਅਤੇ ਹਾੜ੍ਹੀ ਦੀ ਫ਼ਸਲ ਲਈ ਕਰਜ਼ਾ ਦੇਣ ਲਈ ਹੱਦ ਕਰਜ਼ਾ ਐਮ.ਸੀ.ਐਲ ਪਾਸ ਕਰ ਕੇ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਇਹ ਕਰਜ਼ਾ ਦੇਣ ਲਈ ਪੱਤਰ ਜਾਰੀ ਕੀਤਾ ਹੈ | ਆਗੂਆਂ ਕਿਹਾ ਕਿ ਕਿਸਾਨ ਆਪਣਾ ਪੁਰਾਣਾ ਕਰਜ਼ਾ ਵਾਪਸ ਕਰ ਚੁੱਕੇ ਹਨ ਅਤੇ ਹੋਰ ਕਰਜ਼ਾ ਲੈਣ ਲਈ ਕਿਸਾਨ ਕੇਂਦਰੀ ਸਹਿਕਾਰੀ ਬੈਂਕਾਂ ਦੇ ਚੱਕਰ ਲਾ ਰਹੇ ਹਨ, ਬੈਂਕਾਂ ਨੇ ਕਰਜ਼ਾ ਦੇਣ ਤੋਂ ਬਿਲਕੁਲ ਕੋਰਾ ਜਵਾਬ ਦੇ ਦਿੱਤਾ ਹੈ | ਮਸਲਾ ਨਾ ਹੱਲ ਹੋਣ 'ਤੇ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ | ਇਸ ਮਸਲੇ ਨੂੰ ਲੈ ਕੇ 15 ਮਈ ਨੂੰ ਰਾਜਪਾਲ ਭਵਨ ਵੱਲ ਮਾਰਚ ਕੀਤਾ ਜਾਵੇਗਾ | ਇਸ ਮੌਕੇ ਜੀਵਨ ਸਿੰਘ ਭਦੌੜ ਬਲਾਕ ਪ੍ਰਧਾਨ ਸ਼ਹਿਣਾ, ਮਹਿੰਦਰ ਸਿੰਘ ਅਸਪਾਲ ਕਲਾਂ, ਹਰਜਿੰਦਰ ਸਿੰਘ ਜਿੰਦਾ, ਜਸਵੀਰ ਸਿੰਘ ਜੱਸਾ, ਕਰਮਜੀਤ ਸਿੰਘ, ਭੋਲਾ ਸਿੰਘ ਮੰਡੇਰ, ਰਾਮ ਸਿੰਘ, ਜਰਨੈਲ ਸਿੰਘ ਧੌਲਾ ਆਦਿ ਹਾਜ਼ਰ ਸਨ |