02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਢਿੱਲਵਾਂ ਅਤੇ ਦਰਾਜ ਰੇਲਵੇ ਫਾਟਕਾਂ 'ਤੇ ਅੰਡਰਬਿ੍ਜ ਜਾਂ ਓਵਰਬਿ੍ਜ ਬਣਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 10-05-2026
ਤਪਾ ਮੰਡੀ, 9 ਮਈ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੇ ਢਿੱਲਵਾਂ ਫਾਟਕ ਅਤੇ ਦਰਾਜ ਫਾਟਕਾਂ ਦੇ ਲੰਮਾ ਸਮਾਂ ਬੰਦ ਰਹਿਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਡਬਲ ਰੇਲਵੇ ਲਾਈਨ ਦੇ ਪੈਣ ਨਾਲ ਯਾਤਰੀ ਗੱਡੀਆਂ ਅਤੇ ਭਾੜੇ ਦੀਆਂ ਗੱਡੀਆਂ ਦੀ ਆਵਾਜਾਈ ਕਾਫ਼ੀ ਵਧ ਗਈ ਹੈ ਜਿਸ ਕਾਰਨ ਕੁੱਝ ਸਮੇਂ ਬਾਅਦ ਰੇਲਵੇ ਫਾਟਕ ਬੰਦ ਹੋ ਜਾਂਦੇ ਹਨ | ਲੋਕਾਂ ਦੀ ਫਾਟਕਾਂ ਦੇ ਦੋਵਾਂ ਪਾਸਿਆਂ 'ਤੇ ਕਾਫ਼ੀ ਭੀੜ ਹੋ ਜਾਂਦੀ ਹੈ, ਜਿਸ ਕਾਰਨ ਉੱਥੋਂ ਲੰਘਣਾ ਵੀ ਕਈ ਵਾਰ ਖ਼ਤਰੇ ਤੋਂ ਖ਼ਾਲੀ ਨਹੀਂ ਹੈ, ਕਿਉਂਕਿ ਕਈ ਵਾਰ ਤਾਂ ਗੈਸ ਵਾਲੇ ਕੈਪਸੂਲ ਟਰਾਲਿਆਂ ਕਰ ਕੇ ਲੋਕਾਂ ਨੂੰ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ | ਦਰਾਜ਼ ਫਾਟਕ 'ਤੇ ਖੜੇ ਲੋਕਾਂ ਵਲੋਂ ਦੋਵੇਂ ਫਾਟਕਾਂ 'ਤੇ ਅੰਡਰਬਿ੍ਜ ਜਾਂ ਓਵਰਬਿ੍ਜ ਬਣਾਉਣ ਦੀ ਮੰਗ ਕਰਦੇ ਨਜ਼ਰ ਆਏ | ਉੱਥੇ ਖੜੇ ਲੋਕਾਂ ਨੇ ਕਿਹਾ ਕਿ ਗੱਡੀਆਂ ਦੀ ਵਧ ਰਹੀ ਆਵਾਜਾਈ ਕਾਰਨ ਦਰਾਜ ਫਾਟਕ ਅਤੇ ਢਿੱਲਵਾਂ ਫਾਟਕ ਕਾਫ਼ੀ ਸਮਾਂ ਬੰਦ ਰਹਿੰਦਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਕਈ ਵਾਰ ਪਰਿਵਾਰ ਨੂੰ ਐਮਰਜੈਂਸੀ ਦੌਰਾਨ ਹਸਪਤਾਲ ਵਿਖੇ ਜਾਣਾ ਪੈਂਦਾ ਹੈ, ਪਰ ਜਾਂਦਿਆਂ ਨੂੰ ਫਾਟਕ ਬੰਦ ਹੁੰਦਾ ਹੈ ਅਤੇ ਫਾਟਕਾਂ ਦੇ ਦੋਵਾਂ ਪਾਸਿਆਂ 'ਤੇ ਲੋਕਾਂ ਦਾ ਕਾਫ਼ੀ ਜਮਾਵੜਾ ਲੱਗ ਜਾਂਦਾ ਹੈ ਜਿਸ ਕਾਰਨ ਐਮਰਜੈਂਸੀ ਕਾਰਨ ਅੱਗੇ ਜਾਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ | ਕਈ ਵਾਰ ਤਾਂ ਟਰੈਫ਼ਿਕ ਵਿਚ ਐਂਬੂਲੈਂਸ ਵੀ ਲੋਕਾਂ ਦੀ ਭੀੜ ਵਿਚ ਫਸ ਜਾਂਦੀ ਹੈ | ਇਸ ਕਾਰਨ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਲਈ ਕਾਫ਼ੀ ਸਮਾਂ ਲੱਗ ਜਾਂਦਾ ਉੱਥੇ ਖੜੇ ਇਕ ਵਿਅਕਤੀ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਫਾਟਕਾਂ ਦੇ ਕਾਫ਼ੀ ਸਮਾਂ ਬੰਦ ਹੋਣ ਕਾਰਨ ਇਕ ਅÏਰਤ ਦੀ ਜਾਨ ਵੀ ਚਲੀ ਗਈ ਸੀ, ਕਿਉਂਕਿ ਹਸਪਤਾਲ ਜਾਣ ਨੂੰ ਕੋਈ ਰਸਤਾ ਹੋਰ ਵੀ ਨੇੜੇ ਤੇੜੇ ਨਹੀਂ ਹੈ | ਅਗਰ ਇਕ ਰਸਤਾ ਘੋਨੇ ਫਾਟਕਾਂ ਤੇ ਰੇਲਵੇ ਵਲੋਂ ਤਿਆਰ ਕੀਤੇ ਅੰਡਰਬਿ੍ਜ ਤੋਂ ਜਾਣ ਦਾ ਤਾਂ ਉਹ ਰਸਤਾ ਵੀ ਬਹੁਤ ਦੂਰ ਅਤੇ ਤੰਗ ਹੈ ਜਿਸ ਕਾਰਨ ਵੱਡੀ ਗੱਡੀ ਤੰਗ ਗਲੀਆਂ ਵਿਚ ਫਸ ਜਾਂਦੀ ਹੈ ਜਿਸ ਕਾਰਨ ਕਾਫ਼ੀ ਸਮਾਂ ਲੱਗਦਾ ਹੈ | ਇਸ ਕਰ ਕੇ ਮਰੀਜ਼ ਤੇ ਪਰਿਵਾਰ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਫਾਟਕਾਂ 'ਤੇ ਖੜੇ ਜਰਨੈਲ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਤਪਾ ਦੇ ਦੋਵੇਂ ਫਾਟਕਾਂ ਦੇ ਬੰਦ ਰਹਿਣ ਕਰ ਕੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਕਈ ਵਾਰ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਹੈ ਪਰ ਫਾਟਕਾਂ ਦੇ ਲੱਗਣ ਕਾਰਨ ਕਾਫ਼ੀ ਲੰਮਾ ਸਮਾਂ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਫਾਟਕਾਂ 'ਤੇ ਖੜਨਾ ਪੈਂਦਾ ਹੈ, ਇਸ ਕਾਰਨ ਕਿਸੇ ਵੇਲੇ ਵੀ ਕੋਈ ਨੀਮ ਹਕੀਮ ਹੋ ਸਕਦੀ ਹੈ | ਉਨ੍ਹਾਂ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਕਿ ਦਰਾਜ ਵਾਲੇ ਅਤੇ ਢਿਲਵਾਂ ਵਾਲੇ ਫਾਟਕਾਂ 'ਤੇ ਅੰਡਰ ਬਿ੍ਜ ਜਾਂ ਓਵਰਬਿ੍ਜ ਬਣਾਇਆ ਜਾਵੇ ਜਿਸ ਨਾਲ ਸ਼ਹਿਰ ਵਾਸੀਆਂ ਅਤੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ ਮੈਂਬਰ ਮੀਤ ਹੇਅਰ ਨੇ 'ਯੁੱਧ ਨਸ਼ਿਆਂ ਵਿਰੁੱਧ' ਜਾਗਰੂਕਤਾ ਵਾਹਨਾਂ ਨੂੰ ਕੀਤਾ ਰਵਾਨਾ <br/> ਅਗਲੀ ਖ਼ਬਰ ਨਗਰ ਕੌਂਸਲ ਦੀ ਅਣਦੇਖੀ ਕਾਰਨ ਸੀਵਰੇਜ ਦੇ ਓਵਰਫ਼ਲੋ ਹੋ ਰਹੇ ਪਾਣੀ ਨੇ ਦੁਕਾਨਦਾਰਾਂ ਦਾ ਜੀਣਾ ਕੀਤਾ ਦੁੱਭਰ <br/>
Ad Position 24
No active advertisement