ਹੰਡਿਆਇਆ, 13 ਜੂਨ (ਗੁਰਜੀਤ ਸਿੰਘ ਖੱੁਡੀ)-ਥਾਣਾ ਸਦਰ ਬਰਨਾਲਾ ਵਿਖੇ ਖੇਤ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉੱਪਰ ਪਰਚੇ ਦਰਜ ਕੀਤੇ ਜਾਣ ਦੀ ਖ਼ਬਰ ਹੈ | ਥਾਣਾ ਸਦਰ ਬਰਨਾਲਾ ਵਿਖੇ ਦਰਜ ਮਾਮਲੇ ਅਨੁਸਾਰ ਸਬ-ਡਵੀਜ਼ਨ ਲੈਵਲ ਮੋਨੀਟਰਿੰਗ ਕਮੇਟੀ ਤਹਿਸੀਲ ਬਰਨਾਲਾ ਦੇ ਚਲਾਨ ਨੰਬਰ 1764 ਮਿਤੀ 10-5-26 ਅਨੁਸਾਰ ਹਰਨੇਕ ਸਿੰਘ, ਗੁਰਚਰਨ ਸਿੰਘ ਪੁੱਤਰਾਨ ਸਰਵਣ ਸਿੰਘ, ਬਿੱਕਰ ਸਿੰਘ, ਬਲਕਰਨ ਸਿੰਘ ਪੁੱਤਰਾਨ ਨਿਰੰਜਨ ਸਿੰਘ ਚਲਾਨ ਨੰਬਰ 1765 ਮਿਤੀ 10-5-26 ਅਨੁਸਾਰ ਪਰਮਜੀਤ ਸਿੰਘ, ਮਨਦੀਪ ਸਿੰਘ ਪੁੱਤਰਾਨ ਅਮਰਜੀਤ ਸਿੰਘ ਅਤੇ ਚਲਾਨ ਨੰਬਰ 1767 ਮਿਤੀ 10-5-26 ਅਨੁਸਾਰ ਅੰਗਰੇਜ਼ ਕੌਰ ਵਿਧਵਾ ਬਚਿੰਤ ਸਿੰਘ ਪੁੱਤਰ ਚੰਨਣ ਸਿੰਘ ਸਾਰੇ ਵਾਸੀਆਂ ਖੁੱਡੀ ਕਲਾਂ ਨੇ ਆਪਣੇ ਖੇਤ ਵਿਚ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਜਾਣ ਕਰ ਕੇ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਦੇ ਹੁਕਮ ਨੰਬਰ 105 ਐਮ.ਏ ਮਿਤੀ 9 ਮਾਰਚ 26 ਦੀ ਉਲੰਘਣਾ ਕੀਤੀ, ਰਹਿੰਦ ਖੂੰਹਦ ਨੂੰ ਅੱਗ ਲੱਗਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ 'ਚ ਟੀਮਾਂ ਬਣਾ ਕੇ ਲੈਟੀਟੂਡ-ਲੈਂਗੀਟੂਡ (ਜੀ.ਪੀ.ਐਸ) ਕੈਮਰੇ ਨਾਲ ਫ਼ੋਟੋਆਂ ਖਿੱਚੀਆਂ ਸੀ, ਜਿਨ੍ਹਾਂ ਦੇ ਆਧਾਰ 'ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਕਿਸਾਨਾਂ 'ਤੇ ਪਰਚੇ ਦਰਜੇ ਕੀਤੇ ਗਏ | ਇਸੇ ਤਹਿਤ ਉਕਤ ਕਿਸਾਨਾਂ ਉੱਪਰ ਜ਼ਿਲ੍ਹਾ ਮਜਿਸਟਰੇਟ ਦੀ ਹੁਕਮਾਂ ਦੀ ਉਲੰਘਣਾ ਕਰਨ 'ਤੇ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |