ਰੂੜੇਕੇ ਕਲਾਂ, 5 ਜਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜੀ.ਐਸ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਸੰਸਥਾ ਦੇ ਚੇਅਰਮੈਨ ਰਿਸਵ ਜੈਨ, ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ ਦੀ ਅਗਵਾਈ ਵਿਚ ਨਵ ਨਿਯੁਕਤ ਸਟੂਡੈਂਟਸ ਕੌਂਸਲ ਦੀ ਇਨਵੈਸਟੀਟਿਊਰ ਸੈਰੇਮਨੀ ਦੌਰਾਨ ਨਵ ਨਿਯੁਕਤ ਅਹੁਦੇਦਾਰਾਂ ਦਾ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਵਿਚ ਸੰਸਥਾ ਦੇ ਚੇਅਰਮੈਨ ਰਿਸਵ ਜੈਨ, ਐਮ.ਡੀ. ਸੁਰੇਸ਼ ਬਾਂਸਲ, ਸਕੂਲ ਅਕਾਦਮਿਕ ਡਾਇਰੈਕਟਰ ਸੁਨੀਲ ਸਤੀਜਾ, ਪ੍ਰਿੰਸੀਪਲ ਮੈਡਮ ਮੋਨਿਕਾ ਸਤੀਜਾ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਸੰਸਥਾ ਪ੍ਰਬੰਧਕਾਂ ਵਲੋਂ ਵੋਟਾਂ ਰਾਹੀਂ ਚੁਣੀ ਗਈ ਸਟੂਡੈਂਟਸ ਕੌਂਸਲ ਦੇ ਨਵ-ਨਿਯੁਕਤ ਅਹੁਦੇਦਾਰਾਂ ਕੈਪਟਨ, ਹੈੱਡ ਬੁਆਏ, ਹੈੱਡ ਗਰਲ, ਸਪੋਰਟਸ ਕੈਪਟਨ, ਹੈੱਡ ਬੁਆਏ, ਹੈੱਡ ਗਰਲ, ਹਾਊਸ ਕੈਪਟਨ ਨੂੰ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ ਗਈ। ਸਾਰੇ ਵਿਦਿਆਰਥੀ ਅਹੁਦੇਦਾਰਾਂ ਨੂੰ ਮਿਲੀਆਂ ਜ਼ਿੰਮੇਵਾਰੀਆਂ ਤਨਦੇਹੀ, ਇਮਾਨਦਾਰੀ ਤੇ ਬਿਨਾ ਭੇਦ ਦੇ ਕਰਨ ਦਾ ਪ੍ਰਣ ਕਰਵਾਇਆ ਗਿਆ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੰਸਥਾ ਪ੍ਰਬੰਧਕ ਚੇਅਰਮੈਨ ਰਿਸਵ ਜੈਨ, ਐਮ.ਡੀ. ਸੁਰੇਸ਼ ਬਾਂਸਲ ਨੇ ਕਿਹਾ ਕਿ ਸਕੂਲ ਕੌਂਸਲ ਦਾ ਗਠਨ ਕਰਨ ਦਾ ਮਕਸਦ ਵਿਦਿਆਰਥੀਆਂ ਵਿਚ ਵੈੱਲਫੇਅਰ, ਸਕੂਲ ਅਨੁਸ਼ਾਸਨ, ਸਮਾਜਿਕ ਜ਼ਿੰਮੇਵਾਰੀਆਂ ਸਿਖਾ ਕੇ ਇਕ ਚੰਗੇ ਮਨੁੱਖ ਦੀ ਸਿਰਜਣਾ ਕਰਨਾ ਹੈ ਤਾਂ ਭਵਿੱਖ ਵਿਚ ਸੰਸਥਾ ਦੇ ਵਿਦਿਆਰਥੀ ਉੱਚ ਵਿੱਦਿਆ ਪ੍ਰਾਪਤ ਕਰ ਕੇ ਸਮਾਜ ਵਿਚ ਚੰਗੀਆਂ ਜ਼ਿੰਮੇਵਾਰੀਆਂ ਨਿਭਾ ਕੇ ਚੰਗੇ ਆਗੂ ਬਣਨ। ਨਵ ਨਿਯੁਕਤ ਸਾਰੇ ਅਹੁਦੇਦਾਰਾਂ ਨੂੰ ਸ਼ੈਸਏ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵਲੋਂ ਮਿਲੀਆਂ ਸਾਰੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।