02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

-ਰਾਸ਼ਟਰਮੰਡਲ ਖੇਡਾਂ-2026- ਭਾਰਤੀ ਖਿਡਾਰੀ ਬਨਾਮ ਤਗਮੇ

Ad Position 21
No active advertisement
ਅਜੀਤ ਡੈਸਕ 28-07-2026

ਭਾਰਤ ਦੇ ਖਿਡਾਰੀਆਂ ਦਾ ਰਾਸ਼ਟਰ ਮੰਡਲ ਖੇਡਾਂ ਵਿਚ ਵਧ ਰਿਹਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਾਬਲੇ ਤਾਰੀਫ਼ ਹੈ। ਇਹ ਖੇਡਾਂ ਲੰਘੀ 23 ਜੁਲਾਈ ਤੋਂ ਸ਼ੁਰੂ ਹੋ ਚੁੱਕੀਆਂ, ਜੋ 2 ਅਗਸਤ, 2026 ਤੱਕ ਗਿਲਾਸਗੋ ਤੇ ਸਕਾਟਲੈਂਡ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਭਾਵੇਂ 9 ਖੇਡਾਂ ਸ਼ਾਮਿਲ ਹਨ, ਪਰ ਖੇਡਾਂ ਰਾਹੀਂ 74 ਦੇਸ਼ਾਂ ਦਾ ਹਿੱਸਾ ਲੈਣਾ ਦੋਸਤਾਨਾ ਪ੍ਰਤੀਕ ਹੈ। ਜੇ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸਕ ਪਿਛੋਕੜ ਵੱਲ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਭਾਰਤ ਤਗਮਾ ਸੂਚੀ 'ਚ ਕਾਫੀ ਅੱਗੇ ਆ ਗਿਆ ਹੈ। ਇਹ ਖੇਡਾਂ 1930 ਵਿਚ ਹੈਮਿਲਟਨ (ਕੈਨੇਡਾ) ਤੋਂ ਸ਼ੁਰੂ ਹੋਈਆਂ, ਜੋ ਹਰ ਚਾਰ ਸਾਲ ਬਾਅਦ ਕਰਵਾਈਆਂ ਜਾਂਦੀਆ ਹਨ। ਬ੍ਰਿਟਿਸ਼ ਸਰਕਾਰ ਵਲੋਂ ਆਪਣੇ ਅਧੀਨ ਰਿਆਸਤਾਂ ਅਤੇ ਖਿੱਤਿਆਂ 'ਚ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਖੇਡਾਂ ਦਾ ਤਿੰਨ ਵਾਰ ਨਾਮਕਰਨ ਕੀਤਾ ਗਿਆ। 1930 ਤੋਂ 1950 ਤੱਕ ਇਹ ਖੇਡਾਂ 'ਬ੍ਰਿਟਿਸ਼ ਸਾਮਰਾਜ ਖੇਡਾਂ' ਵਜੋਂ ਜਾਣੀਆਂ ਜਾਂਦੀਆਂ ਸਨ। ਦੂਜੇ ਵਿਸ਼ਵ ਯੁੱਧ ਕਾਰਨ ਇਹ ਖੇਡਾਂ 1942 ਤੇ 1946 'ਚ ਨਹੀਂ ਕਰਵਾਈਆਂ ਗਈਆਂ। 1954 ਤੋਂ 1962 ਦੀਆਂ ਖੇਡਾਂ ਨੂੰ 'ਬ੍ਰਿਟਿਸ਼ ਸਾਮਰਾਜ ਅਤੇ ਰਾਸ਼ਟਰਮੰਡਲ ਖੇਡਾਂ' ਕਿਹਾ ਗਿਆ। ਇਨ੍ਹਾਂ ਖੇਡਾਂ ਦਾ 1966 ਤੋਂ 1974 ਤੱਕ ਤੀਜੀ ਵਾਰ 'ਬ੍ਰਿਟਿਸ਼ ਰਾਸ਼ਟਰਮੰਡਲ ਖੇਡਾਂ' ਵਜੋਂ ਨਾਮਕਰਨ ਕੀਤਾ ਗਿਆ। ਰਾਸ਼ਟਰਮੰਡਲ ਖੇਡਾਂ ਦੀਆਂ ਖੇਡ ਸਰਗਰਮੀਆਂ ਨੂੰ ਦੋਸਤਾਨਾ ਖੇਡਾਂ ਦਾ ਪ੍ਰਤੀਕ ਮੰਨਿਆਂ ਜਾਂਦਾ ਸੀ। ਉਲੰਪਿਕ ਖੇਡਾਂ ਦੇ ਨਿਯਮਾਂ 'ਤੇ ਆਧਾਰਿਤ ਖੇਡਾਂ ਕਰਵਾਈਆਂ ਜਾਂਦੀਆਂ ਸਨ। ਖਿਡਾਰੀਆਂ ਨੂੰ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਜਾਂਦਾ ਸੀ। ਅੱਜ ਵੀ ਉਹ ਹੀ ਖੇਡ ਨਿਯਮਾਂ ਨੂੰ ਮੁੱਖ ਰੱਖ ਕੇ ਇਹ ਖੇਡਾਂ ਕਰਵਾਈਆਂ ਜਾਂਦੀਆਂ ਹਨ। ਉਲੰਪਿਕ ਖੇਡਾਂ ਤੋਂ ਇਲਾਵਾ ਖੇਡਾਂ ਵਿਚ ਕੁਝ ਇਸ ਤਰ੍ਹਾਂ ਦੀਆਂ ਖੇਡਾਂ ਵੀ ਸ਼ਾਮਿਲ ਹਨ, ਜੋ ਮੁੱਖ ਤੌਰ 'ਤੇ ਰਾਸ਼ਟਰਮੰਡਲ ਖੇਡਾਂ 'ਚ ਹੀ ਖੇਡੀਆਂ ਜਾਂਦੀਆਂ ਹਨ। ਇਨ੍ਹਾਂ ਵਿਚ ਲਾਅਨ ਬਾਉਲ, ਨੈੱਟਬਾਲ, ਕ੍ਰਿਕਟ, ਸਕੁਐਸ਼ ਨਾਮੀ ਖੇਡਾਂ ਸ਼ਾਮਿਲ ਹਨ। ਹੁਣ ਤੱਕ ਇਹ ਖੇਡਾਂ 22 ਵਾਰ ਕਰਵਾਈਆਂ ਜਾ ਚੁੱਕੀਆਂ ਹਨ। ਸਭ ਤੋਂ ਵੱਧ 5 ਵਾਰ ਇਹ ਖੇਡਾਂ ਕਰਾਉਣ ਦਾ ਮਾਣ ਆਸਟ੍ਰੇਲੀਆ ਨੂੰ ਪ੍ਰਾਪਤ ਹੈ। ਭਾਰਤ ਗੁਲਾਮੀ ਦੇ ਸਾਏ ਹੇਠ ਖੇਡਾਂ ਪ੍ਰਤੀ ਕੋਈ ਬਹੁਤਾ ਵਧੀਆ ਪ੍ਰਦਰਸ਼ਨ ਨਾ ਕਰ ਸਕਿਆ। 1947 ਤੋਂ ਬਆਦ ਭਾਰਤ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਦਿਆਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਆਜ਼ਾਦ ਭਾਰਤ ਪਹਿਲੇ 25 ਸਾਲ ਦੇ ਅਰਸੇ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ 'ਚ ਅਸਫਲ ਰਿਹਾ। ਖੇਡ ਪੱਧਰ ਨੂੰ ਉੱਪਰ ਚੁੱਕਣ ਲਈ ਸਰਕਾਰ ਦੇ ਖੇਡ ਤੰਤਰ ਦੇ ਉਪਰਾਲਿਆਂ ਸਦਕਾ ਆਖਰ ਖੇਡਾਂ ਦੀ ਗੱਡੀ ਲੀਹ 'ਤੇ ਆ ਗਈ। ਖੇਡਾਂ ਵਿਚ 1970 ਤੋਂ ਬਆਦ ਇਕ ਨਵੀਂ ਕ੍ਰਾਂਤੀ ਆਈ, ਜਿਸ ਸਦਕਾ ਖੇਡਾਂ ਦੀ ਰੌਸ਼ਨੀ ਬਿਖੇਰਦਾ ਸੂਰਜ ਉਦੈ ਹੋਇਆ, ਜਿਸ ਦੀ ਬਦੌਲਤ ਪਹਿਲੇ ਸਥਾਨ ਦੀ ਦੌੜ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਵਾਰ ਇਨ੍ਹਾਂ ਖੇਡਾਂ 'ਚ ਭਾਰਤੀ ਖਿਡਾਰੀਆਂ ਨੂੰ ਹੋਰ ਵੀ ਚੰਗੇ ਨਤੀਜੇ ਮਿਲਣ ਦੀ ਆਸ ਹੈ। -ਪਿੰਡ+ਡਾਕ-ਬੌਂਦਲੀ, ਸਮਰਾਲਾ (ਲੁਧਿਆਣਾ)।
ਮੋਬਾਈਲ : 98761-53007

Ad Position 22
No active advertisement
ਪਿਛਲੀ ਖ਼ਬਰ ਸਠਿਆਲਾ ਵਿਖੇ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਾਬਕਾ ਵਿਧਾਇਕ ਹਰਪ੍ਰਤਾਪ ਵਲੋਂ ਹੜ੍ਹਾਂ ਦਾ ਬਕਾਇਆ ਮੁਆਵਜ਼ਾ ਜਾਰੀ ਕਰਨ ਲਈ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ
Ad Position 24
No active advertisement