03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
repet_subhas-goyals [Copy P29]
ਅਜੀਤ ਡੈਸਕ 31-01-2026

ਸਵਾਲ : 430. 'ਪਿੰਗਲਵਾੜਾ' ਕਿੱਥੇ ਹੈ?
431. 'ਹਰਿਵੱਲਭ ਸੰਗੀਤ ਸੰਮੇਲਨ' ਕਦੋਂ ਹੁੰਦਾ ਹੈ?
432. 'ਸੈਣੀ ਭਾਈਚਾਰੇ' ਦੀ ਬਹੁਤ ਵਸੋਂ ਕਿੱਥੇ ਹੈ?
433. 'ਪੰਜਾਬ ਦਾ ਭਾਸ਼ਾਈ ਸਰਵੇਖਣ' ਕਿਹੜੇ ਅੰਗਰੇਜ਼ ਖੋਜੀ ਨੇ ਕੀਤਾ ਸੀ? 434. 'ਬ੍ਰਿਜ' ਭਾਸ਼ਾ ਤੋਂ ਕੀ ਭਾਵ ਹੈ? 435. 'ਪਗੜੀ ਸੰਭਾਲ ਜੱਟਾ' ਦੀ ਲਹਿਰ ਦਾ ਮੋਢੀ ਕੌਣ ਸੀ? 436. 'ਪੰਜਾਬੀ ਸਾਹਿਤ ਦਾ ਮੋਢੀ' ਰਚਨਾਕਾਰ ਕੌਣ ਮੰਨਿਆ ਜਾਂਦਾ ਹੈ? 437. 'ਚੰਡੀਗੜ੍ਹ ਸ਼ਹਿਰ ਦੀ ਝੀਲ' ਦਾ ਨਾਂਅ ਦੱਸੋ? 438. ਕਾਮਰੇਡ 'ਹਰਕਿਸ਼ਨ ਸਿੰਘ ਸੁਰਜੀਤ' ਕਿਹੜੀ ਸਿਆਸੀ ਪਾਰਟੀ ਨਾਲ ਸੰਬੰਧਿਤ ਸੀ। 439. 'ਉਦਾਸੀ ਮੱਤ' ਦੀ ਮੋਢੀ ਹਸਤੀ ਦਾ ਕੀ ਨਾਂਅ ਸੀ? 440. 'ਜ਼ਫਰਨਾਮਾ' (ਗੁਰੂ ਗੋਬਿੰਦ ਸਿੰਘ ਜੀ ਦੀ ਔਰੰਗਜ਼ੇਬ ਨੂੰ ਚਿੱਠੀ) ਕਿਹੜੀ ਬੋਲੀ ਵਿਚ ਹੈ?
ਜਵਾਬ : 430. ਅੰਮ੍ਰਿਤਸਰ। 431. ਪੋਹ ਜਾਂ ਦਸੰਬਰ ਦੇ ਅਖੀਰ ਵਿਚ ਜਲੰਧਰ ਵਿਖੇ। 432. ਪਹਾੜਾਂ ਦੇ ਨਾਲ-ਨਾਲ ਜ਼ਿਲ੍ਹਾ ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ, ਪੰਚਕੂਲਾ ਤੇ ਮੋਹਾਲੀ ਵਿਖੇ। 433. ਜਾਰਜ ਗ੍ਰੀਏਸਨ ਨੇ 19ਵੀਂ ਸਦੀ ਦੇ ਅਖੀਰਲੇ ਵਰ੍ਹਿਆਂ 'ਚ। 434. ਮਥੁਰਾ, ਆਗਰਾ ਤੇ ਭਰਤਪੁਰ ਦੇ ਇਲਾਕੇ ਦੀ ਬੋਲੀ। 435. ਸ. ਅਜੀਤ ਸਿੰਘ। 436. ਬਾਬਾ ਸ਼ੇਖ਼ ਫ਼ਰੀਦ। 437. ਸੁਖਨਾ ਝੀਲ। 438. ਮਾਰਕਸਵਾਦੀ ਪਾਰਟੀ ਨਾਲ। 439. ਬਾਬਾ ਸ੍ਰੀ ਚੰਦ। 440. ਫਾਰਸੀ ਵਿਚ।

-ਮੋਬਾਈਲ : +1-647-403-1299

 

Ad Position 22
No active advertisement
ਪਿਛਲੀ ਖ਼ਬਰ ਬਾਲ ਗੀਤ ਪਿਤਾ ਜੀ * ਓਮਕਾਰ ਸੂਦ ਬਹੋਨਾ * ਅਗਲੀ ਖ਼ਬਰ 31-01-26
Ad Position 24