05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੌਤ ਦੇ ਜਾਲ ਨੂੰ ਮਾਤ ਦਿੰਦਾ ਇਕ ਵਿਲੱਖਣ ਯੋਧਾ-ਰੋਨਿਨ

Ad Position 21
repet_subhas-goyals [Copy P29]
ਅਜੀਤ ਡੈਸਕ 02-05-2026

ਕੰਬੋਡੀਆ ਦੀ ਧਰਤੀ, ਜੋ ਕਦੇ ਜੰਗਾਂ ਦੀ ਤਬਾਹੀ ਅਤੇ ਬਾਰੂਦੀ ਸੁਰੰਗਾਂ ਦੇ ਖੌਫ ਨਾਲ ਜੂਝਦੀ ਰਹੀ, ਅੱਜ ਇਕ ਨਿੱਘੇ ਜੀਵ ਦੀ ਵੱਡੀ ਬਹਾਦਰੀ ਦੀ ਗਵਾਹ ਬਣ ਰਹੀ ਹੈ। 'ਰੋਨਿਨ' ਇਕ ਅਜਿਹਾ ਨਾਂਅ ਹੈ ਜੋ ਆਕਾਰ ਵਿਚ ਛੋਟਾ ਹੈ, ਪਰ ਆਪਣੇ ਕੰਮ ਨਾਲ ਮਨੁੱਖਤਾ ਲਈ ਇਕ ਮਜ਼ਬੂਤ ਢਾਲ ਸਾਬਤ ਹੋ ਰਿਹਾ ਹੈ। ਅਫਰੀਕੀ ਜਾਇੰਟ ਪਾਊਚਡ ਰੈਟ ਪ੍ਰਜਾਤੀ ਨਾਲ ਸੰਬੰਧਿਤ 'ਰੋਨਿਨ' ਨੇ ਆਪਣੀ ਅਦਭੁਤ ਸਮਰੱਥਾ ਨਾਲ ਹੁਣ ਤੱਕ 109 ਲੈਂਡਮਾਈਨ ਅਤੇ 15 ਅਣਫਟੇ ਹਥਿਆਰ (ਯੂ.ਐਕਸ.ਓ.) ਦੀ ਸਫਲ ਪਛਾਣ ਕੀਤੀ ਹੈ। ਇਸ ਵੱਡੀ ਉਪਲਬਧੀ ਨਾਲ ਉਸਦਾ ਨਾਂਅ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਵੱਧ ਬਾਰੂਦੀ ਸੁਰੰਗਾਂ ਖੋਜਣ ਵਾਲੇ ਚੂਹੇ ਵਜੋਂ ਦਰਜ ਹੋ ਗਿਆ ਹੈ ਅਤੇ ਉਹ ਗਿੰਨੀਜ਼ ਵਰਲਡ ਰਿਕਾਰਡ ਦਾ ਹਕਦਾਰ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਇਹ ਮਾਣ 'ਮਾਗਾਵਾ' ਦੇ ਨਾਂਅ ਸੀ, ਜਿਸਨੇ 71 ਲੈਂਡਮਾਈਨ ਅਤੇ 38 ਯੂ.ਐਕਸ.ਓ. ਲੱਭੇ ਸਨ। 'ਮਾਗਾਵਾ' ਨੂੰ ਸਾਲ 2020 ਵਿਚ ਉਸਦੀ ਬੇਮਿਸਾਲ ਸੇਵਾ ਲਈ ਪੀ ਡੀ ਐਸ ਏ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਪਸ਼ੂ ਜਗਤ ਵਿਚ ਬਹਾਦਰੀ ਦਾ ਸਭ ਤੋਂ ਵੱਡਾ ਸਨਮਾਨ ਮੰਨਿਆ ਜਾਂਦਾ ਹੈ। ਕੰਬੋਡੀਆ ਦੇ ਪ੍ਰੇਹ ਵਿਹੀਅਰ ਖੇਤਰ ਵਿਚ ਸਰਗਰਮ 'ਰੋਨਿਨ' ਉਨ੍ਹਾਂ ਖ਼ਤਰਨਾਕ ਇਲਾਕਿਆਂ ਵਿਚ ਕੰਮ ਕਰ ਰਿਹਾ ਹੈ, ਜਿੱਥੇ ਅਜੇ ਵੀ ਜ਼ਮੀਨ ਦੇ ਹੇਠਾਂ ਮੌਤ ਲੁਕ ਕੇ ਬੈਠੀ ਹੈ। ਇਹ ਬਾਰੂਦੀ ਸੁਰੰਗਾਂ ਨਾ ਸਿਰਫ ਲੋਕਾਂ ਦੀ ਜਾਨ ਲਈ ਖ਼ਤਰਾ ਹਨ, ਸਗੋਂ ਖੇਤੀਬਾੜੀ, ਰਿਹਾਇਸ਼ ਅਤੇ ਵਿਕਾਸ ਦੇ ਰਸਤੇ ਵਿਚ ਵੀ ਵੱਡੀ ਰੁਕਾਵਟ ਬਣਦੀਆਂ ਹੋਈਆਂ ਹਨ। ਅਜਿਹੇਸਮੇਂ 'ਰੋਨਿਨ' ਵਰਗੇ 'ਹੀਰੋ ਰੈਟਸ' ਉਮੀਦ ਦੀ ਇਕ ਕਿਰਨ ਬਣ ਕੇ ਸਾਹਮਣੇ ਆਏ ਹਨ। ਇਨ੍ਹਾਂ ਨੂੰ ਏ. ਪੀ. ਓ. ਪੀ. ਓ. ਸੰਸਥਾ ਵਲੋਂ ਖਾਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਸੰਸਥਾ ਅਫਰੀਕਾ ਅਤੇ ਏਸ਼ੀਆ ਵਿਚ ਲੈਂਡਮਾਈਨ ਅਤੇ ਟੀ.ਬੀ. ਦੀ ਪਛਾਣ ਲਈ ਇਨ੍ਹਾਂ ਚੂਹਿਆਂ ਨੂੰ ਤਿਆਰ ਕਰਦੀ ਹੈ।
ਇਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਬਹੁਤ ਹਲਕੇ ਹੁੰਦੇ ਹਨ ਅਤੇ ਇਨ੍ਹਾਂ ਦੀ ਸੁੰਘਣ ਦੀ ਸਮਰੱਥਾ ਬਹੁਤ ਤੇਜ਼ ਹੁੰਦੀ ਹੈ। ਇਸ ਕਰਕੇ ਇਹ ਬਾਰੂਦੀ ਸੁਰੰਗਾਂ ਉੱਤੇ ਤੁਰਦੇ ਹੋਏ ਵੀ ਉਨ੍ਹਾਂ ਨੂੰ ਐਕਟੀਵੇਟ ਨਹੀਂ ਕਰਦੇ ਅਤੇ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀ ਪਛਾਣ ਕਰ ਲੈਂਦੇ ਹਨ। ਲਗਭਗ 5 ਸਾਲ ਦੀ ਉਮਰ ਵਾਲੇ 'ਰੋਨਿਨ' ਕੋਲ ਅਜੇ ਵੀ 1 ਤੋਂ 2 ਸਾਲਾਂ ਤੱਕ ਸਰਗਰਮ ਸੇਵਾ ਦੇਣ ਦੀ ਸਮਰੱਥਾ ਹੈ। ਮਾਹਰਾਂ ਨੂੰ ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਹੋਰ ਵੀ ਵੱਡੀਆਂ ਉਪਲਬਧੀਆਂ ਹਾਸਿਲ ਕਰੇਗਾ। 'ਰੋਨਿਨ' ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਹੌਸਲੇ ਦਾ ਕੋਈ ਆਕਾਰ ਨਹੀਂ ਹੁੰਦਾ। ਇਕ ਨਿੱਕਾ ਜੀਵ ਵੀ ਵੱਡੇ ਤੋਂ ਵੱਡੇ ਖ਼ਤਰੇ ਨੂੰ ਚੁਣੌਤੀ ਦੇ ਕੇ ਮਨੁੱਖਤਾ ਦੀ ਰੱਖਿਆ ਕਰ ਸਕਦਾ ਹੈ। ਤਕਨੋਲੋਜੀ ਦੇ ਇਸ ਯੁੱਗ ਵਿਚ 'ਰੋਨਿਨ' ਵਰਗੇ ਜੀਵ ਸਾਨੂੰ ਇਹ ਅਹਿਸਾਸ ਕਰਾਉਂਦੇ ਹਨ ਕਿ ਕੁਦਰਤ ਕੋਲ ਵੀ ਅਨੇਕਾਂ ਪ੍ਰਭਾਵਸ਼ਾਲੀ ਹੱਲ ਮੌਜੂਦ ਹਨ। ਨਤੀਜੇ ਵਜੋਂ 'ਰੋਨਿਨ' ਸਿਰਫ ਇਕ ਚੂਹਾ ਨਹੀਂ, ਸਗੋਂ ਹਿੰਮਤ, ਸਮਰਪਣ ਅਤੇ ਸੇਵਾ ਦੀ ਜਿਊਂਦੀ-ਜਾਗਦੀ ਮਿਸਾਲ ਹੈ ਜੋ ਇਹ ਸੰਦੇਸ਼ ਦਿੰਦਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੁਸ਼ਕਿਲ ਕੰਮ ਕਰਨਾ ਅਸੰਭਵ ਨਹੀਂ ਹੁੰਦਾ।

-ਮੋਬਾਈਲ : 90412-95900

Ad Position 22
No active advertisement
ਪਿਛਲੀ ਖ਼ਬਰ ਗਧੀ ਅਤੇ ਬਾਂਦਰ ਦੀ ਨੋਕ-ਝੋਕ ਅਗਲੀ ਖ਼ਬਰ Sunil Jakhar ਨੇ ਆਹ ਕਿਸ ਨੂੰ ਕਰ ਦਿੱਤਾ ਸਿੱਧਾ Challenge ਕਿਸ 'ਤੇ ਵਿੰਨ੍ਹੇ ਨਿਸ਼ਾਨੇ,ਸੁਣੋ ਤੁਸੀਂ ਵੀ
Ad Position 24