04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਨਮੋਲ ਗੱਲਾਂ

Ad Position 21
repet_subhas-goyals [Copy P29]
ਅਜੀਤ ਡੈਸਕ 02-05-2026

1. ਮੈਂ, ਮੇਰੀ, ਖੁਦੀ, ਹਉਮੈ, ਹੰਕਾਰ, ਕਰੋਧ, ਲੋਭ-ਲਾਲਚ ਨੂੰ ਮਨ ਵਿਚੋਂ ਬਾਹਰ ਕੱਢੋ, ਮਨ ਵਿਚ ਨਿਮਰਤਾ ਰੱਖੋ।
2. ਸ਼ੁੱਭ ਕਰਮ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਧਿਆਨ ਵਿਚ ਰੱਖੋ।
3. ਕੋਈ ਵੀ ਸਮੱਸਿਆ/ਮੁਸੀਬਤ ਆਉਣ ਉੱਤੇ ਘਬਰਾਉਣਾ ਨਹੀਂ ਚਾਹੀਦਾ।
4. ਹਰ ਸਮੱਸਿਆ/ਮੁਸੀਬਤ ਦਾ ਕੋਈ ਨਾ ਕੋਈ ਹੱਲ ਹੁੰਦਾ ਹੈ।
5. ਮਨੁੱਖੀ ਜ਼ਿੰਦਗੀ ਵਿਚ ਸੰਸਕਾਰ ਸਭ ਤੋਂ ਵੱਡੀ ਚੀਜ਼ ਹੈ।
6. ਜ਼ਿੰਦਗੀ ਵਿਚ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ।
7. ਬੁਰਿਆਈ/ਔਗੁਣ ਆਪਣੇ ਅੰਦਰ ਲੱਭੋ। ਚੰਗਿਆਈ/ਗੁਣ ਦੂਸਰਿਆਂ ਅੰਦਰ ਲੱਭੋ।
8. ਜ਼ਿੰਦਗੀ ਵਿਚ ਗ਼ਲਤੀਆਂ ਨਾ ਦੁਹਰਾਓ।
9. ਮਜ਼ਬੂਤ ਬਣੋ, ਜ਼ਿੰਦਗੀ ਵਿਚ ਕਦੇ ਹਾਰ ਨਾ ਮੰਨੋ।
10. ਸੰਸਕਾਰ ਹਮੇਸ਼ਾ ਘਰ ਤੋਂ ਮਿਲਦੇ ਹਨ.
11. ਖ਼ੁਸ਼ ਰਹਿਣ ਲਈ ਪੁਰਾਣੀਆਂ ਗੱਲਾਂ ਨੂੰ ਕਦੇ ਜ਼ਿਆਦਾ ਨਾ ਸੋਚੋ।
12. ਚੰਗੀਆਂ ਯਾਦਾਂ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਹਨ।
13. ਬੇਈਮਾਨੀ ਦੀ ਜਿੱਤ ਨਾਲੋਂ ਹਾਰ ਚੰਗੀ ਹੁੰਦੀ ਹੈ।
14. ਕਦੇ ਵੀ ਸੱਚਾ ਸੁੱਖ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦਾ।
15. ਜਿਵੇਂ ਦਿਨ ਢਲਦਾ ਹੈ, ਉਸੇ ਤਰ੍ਹਾਂ ਜ਼ਿੰਦਗੀ ਢਲਦੀ ਹੈ।
16. ਸੰਸਾਰ ਵਿਚ ਤੁਹਾਡਾ ਕੋਈ ਵੀ ਦੁੱਖ ਸੁਣਨ ਨੂੰ ਤਿਆਰ ਨਹੀਂ।
17. ਚਿੰਤਾ ਕਰਨ ਨਾਲ ਤੁਹਾਡਾ ਸਕੂਨ ਅਤੇ ਖ਼ੁਸ਼ੀ ਚਲੀ ਜਾਂਦੀ ਹੈ।
18. ਬੀਤਿਆ ਹੋਇਆ ਸਮਾਂ ਸਿੱਖਿਆ ਅਤੇ ਤਕਲੀਫ਼ ਦੋਵੇਂ ਦਿੰਦਾ ਹੈ।
19. ਬੋਲਣ ਤੋਂ ਪਹਿਲਾਂ ਸੋਚੋ ਕਿਉਂਕਿ ਸਾਡੇ ਸ਼ਬਦ ਕਿਸੇ ਦੀ ਖ਼ੁਸ਼ੀ ਨੂੰ ਖ਼ਤਮ ਕਰ ਸਕਦੇ ਹਨ।

-212, ਫੁਲਕੀਆ ਇਨਕਲੇਵ, ਪਟਿਆਲਾ।
ਮੋਬਾਈਲ : 98556-35149

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਗਧੀ ਅਤੇ ਬਾਂਦਰ ਦੀ ਨੋਕ-ਝੋਕ
Ad Position 24