* ਆਈ. ਐੱਮ. ਐੱਫ ਦਾ ਮਤਲਬ ਕੌਮਾਂਤਰੀ ਮੁਦਰਾ ਫੰਡ ਹੈ।
* ਪਲੇਗ ਦੀ ਬਿਮਾਰੀ ਚੂਹਿਆਂ ਕਾਰਨ ਫ਼ੈਲਦੀ ਹੈੇ।
* ਭਾਰਤੀ ਖਿਡਾਰੀ ਲਇਏਂਡਰ ਪੇਸ ਦਾ ਸਬੰਧ ਟੈਨਿਸ ਨਾਲ ਹੈ।
* ਵਿਸ਼ਵ ਤੀਰਅੰਦਾਜ਼ੀ ਦੁਆਰਾ ਸ਼ੀਤਲ ਦੇਵੀ ਨੂੰ ਸਾਲ 2025 ਦੀ ਸਰਬੋਤਮ ਪੈਰਾ ਤੀਰਅੰਦਾਜ਼ ਐਲਾਨਿਆ ਗਿਆ ਹੈ।
* ਪੈਰਿਸ (ਫਰਾਂਸ) ਵਿਖੇ 300 ਮੀਟਰ ਉੱਚੀ ਐਫਿਲ ਟਾਵਰ ਦਾ ਉਦਘਾਟਨ 31 ਮਾਰਚ, 1889 ਗੁਸਤਵ ਐਫਿਲ ਨੇ ਕੀਤਾ ਸੀ।
* ਆਨੰਦੀਬਾਈ ਗੋਪਾਲਰਾਓ ਜੋਸ਼ੀ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਸੀ।
* ਟੈਨਿਸ ਖਿਡਾਰੀ ਜੈਨਿਕ ਸਿਨਰ 2026 ਮਿਆਮੀ ਓਪਨ ਦਾ ਚੈਂਪੀਅਨ ਬਣਿਆ।
* ਖਾਰਗ ਦੀਪ ਇਰਾਨ ਦੇਸ਼ ਵਿਚ ਹੈ।
* ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਸੂਬਾ ਰਾਜਸਥਾਨ ਹੈ।
* ਭਾਰਤੀ ਖਿਡਾਰਨ ਆਦਿਤੀ ਅਸ਼ੋਕ ਦਾ ਸੰਬੰਧ ਗੋਲਫ਼ ਖੇਡ ਨਾਲ ਹੈ।
* ਵਪਾਰਕ ਐਲ.ਪੀ.ਜੀ ਸਿਲੰਡਰ ਦਾ ਭਾਰ 19 ਕਿਲੋਗ੍ਰਾਮ ਹੁੰਦਾ ਹੈ।
* ਭਾਰਤੀ ਖੇਤੀ ਖੋਜ ਸੰਸਥਾ (ਆਈ. ਏ. ਆਰ. ਆਈ) ਦੀ ਸਥਾਪਨਾ 1905 ਵਿਚ ਹੋਈ ਸੀ।
* ਅਮਰੀਕਾ 'ਚ ਡਾਲਰ ਦੀ ਅਧਿਕਾਰਤ ਕਰੰਸੀ ਵਜੋਂ ਸ਼ੁਰੂਆਤ 2 ਅਪ੍ਰੈਲ, 1792 ਨੂੰ ਹੋਈ ਸੀ।
* ਤੇਜਸ ਭਾਰਤ ਦਾ ਹਲਕਾ ਲੜਾਕੂ ਜਹਾਜ਼ ਹੈ।
* ਕੌਮਾਂਤਰੀ ਬੁੱਕਰ ਪੁਰਸਕਾਰ 2026 ਲਈ ਭਾਰਤੀ ਮੂਲ ਦੀ ਅਨੁਵਾਦਿਕਾ ਪਦਮਾ ਵਿਸ਼ਵਾਨਾਥਨ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ।
* 600 ਮੈਗਾਵਾਟ ਸਮਰੱਥਾ ਵਾਲਾ ਪਣ-ਬਿਜਲੀ ਪ੍ਰੋਜੈਕਟ ਰਣਜੀਤ ਸਾਗਰ ਡੈਮ (ਥੀਨ ਡੈਮ) ਰਾਵੀ ਦਰਿਆ 'ਤੇ ਬਣਿਆ ਹੈ।
* ਓ.ਟੀ.ਪੀ ਦਾ ਪੂਰਾ ਮਤਲਬ ਵਨ ਟਾਈਮ ਪਾਸਵਰਡ ਹੁੰਦਾ ਹੈ।
* ਅਤਿ-ਆਧੁਨਿਕ ਸਟੀਲਥ ਜੰਗੀ ਜਹਾਜ਼ ਆਈ.ਐੱਨ.ਐੱਸ. ਤਾਰਾਗਿਰੀ ਅਤੇ ਪ੍ਰਮਾਣੂ ਪਣਡੁੱਬੀ ਆਈ.ਐਨ.ਐਸ ਅਰਿਦਮਨ ਭਾਰਤੀ ਜਲ ਸੈਨਾ 'ਚ ਸ਼ਾਮਿਲ ਕੀਤੇ ਗਏ ਹਨ।
* 'ਗੇਟਵੇਅ ਆਫ਼ ਇੰਡੀਆ' ਮੁੰਬਈ ਵਿਖੇ ਹੈ।
-ਮੋਬਾਈਲ : 98145-92534