* 15 ਅਕਤੂਬਰ 1931 ਰਮੇਸ਼ਵਰਮ, ਤਾਮਿਲਨਾਡੂ ਵਿਖੇ ਜਨਮ ਹੋਇਆ। * ਸੈਂਟ ਜੋਸੇਫ਼ ਕਾਲਜ, ਤਿਰੂਚਿਰਾਪੱਲੀ ਤੋਂ ਆਪਣੀ ਸਿੱਖਿਆ ਹਾਸਿਲ ਕੀਤੀ।
* ਡਾ. ਏ. ਪੀ. ਜੇ. ਅਬਦੁਲ ਕਲਾਮ ਦਾ ਪੂਰਾ ਨਾਂਅ ਅਬਦੁਲ ਪਾਕੀਰ ਜੈਨੂਲਾਬਦੀਨ ਅਬਦੁਲ ਕਲਾਮ ਸੀ।
* 'ਮਿਜ਼ਾਈਲਮੈਨ' ਦੇ ਨਾਂਅ ਨਾਲ ਡਾਕਟਰ ਕਲਾਮ ਨੂੰ ਜਾਣਿਆ ਜਾਂਦਾ ਸੀ। * 2002 ਵਿਚ ਉਹ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ। * ਉਹ ਇਕ ਮਸ਼ਹੂਰ ਵਿਗਿਆਨੀ ਸਨ, ਜਿਨ੍ਹਾਂ ਨੇ ਡੀ.ਆਰ.ਡੀ.ਓ. ਤੇ ਇਸਰੋ ਵਿਚ ਆਪਣਾ ਯੋਗਦਾਨ ਪਾਇਆ।
* ਭਾਰਤ ਦੇ ਨਿਊਕਲੀਅਰ ਪ੍ਰੋਗਰਾਮ ਵਿਚ ਡਾਕਟਰ ਸਾਹਿਬ ਨੇ ਅਹਿਮ ਭੂਮਿਕਾ ਨਿਭਾਈ। * ਭਾਰਤ ਰਤਨ ਨਾਲ ਡਾ. ਕਲਾਮ ਨੂੰ ਸਨਮਾਨਿਤ ਕੀਤਾ ਗਿਆ। * ਵਿੰਗਸ ਆਫ਼ ਫਾਇਰ (W}n{s ®f 6}re), ਇਗਨਾਈਟਡ ਮਾਇੰਡਸ (9{n}ted $}nds) ਡਾ ਸਾਹਿਬ ਦੀਆਂ ਪ੍ਰਸਿੱਧ ਪੁਸਤਕਾਂ ਹਨ। * 27 ਜੁਲਾਈ, 2015 ਨੂੰ ਸ਼ਿਲਾਂਗ 'ਚ ਇਕ ਸਟੇਜ ਤੋਂ ਭਾਸ਼ਨ ਦੇ ਦਿੰਦੇ ਹੋਏ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਈ।
-ਮੋਹਾਲੀ। ਮੋਬ: 78889-66168