03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਚੁਟਕਲੇ

Ad Position 21
repet_subhas-goyals [Copy P29]
ਅਜੀਤ ਡੈਸਕ 23-05-2026

* ਡਾਕਟਰ (ਮਰੀਜ਼ ਨੂੰ)-ਮੈਨੂੰ ਬਹੁਤ ਅਫਸੋਸ ਹੈ, ਪਰ ਮਿੱਤਰਾ ਮੈਨੂੰ ਸੱਚ ਬੋਲਣਾ ਹੀ ਪਵੇਗਾ। ਤੁਹਾਡੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ, ਹੁਣ ਅੰਤਿਮ ਸਮੇਂ ਤੁਸੀਂ ਕਿਸ ਨੂੰ ਮਿਲਣਾ ਚਾਹੋਗੇ?
ਮਰੀਜ਼-ਕੁਝ ਸੋਚ ਕੇ, ਕਿਸੇ ਦੂਸਰੇ ਡਾਕਟਰ ਨੂੰ।
* ਇਕ ਵਾਰ ਚਾਰ ਆਦਮੀ ਗੱਡੀ 'ਤੇ ਚੜ੍ਹਨ ਵਾਲੇ ਸਨ ਕਿ ਗੱਡੀ ਚੱਲ ਪਈ। ਚਾਰੋਂ ਦੌੜ ਪਏ ਪਰ ਦੋ ਪਿੱਛੇ ਰਹਿ ਗਏ ਅਤੇ ਦੋ ਗੱਡੀ 'ਤੇ ਚੜ੍ਹ ਗਏ। ਗੱਡੀ ਵਿਚ ਬੈਠੇ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਤਾਂ ਬਹੁਤ ਹਿੰਮਤ ਦਿਖਾਈ।
ਇਸ 'ਤੇ ਦੋਵੇਂ ਬੋਲੇ, ਚੜ੍ਹਨਾ ਤਾਂ ਉਨ੍ਹਾਂ ਦੋਵੇਂ ਨੇ ਸੀ। ਅਸੀਂ ਤਾਂ ਕੇਵਲ ਉਨ੍ਹਾਂ ਨੂੰ ਗੱਡੀ 'ਤੇ ਚੜ੍ਹਾਉਣ ਆਏ ਸਾਂ।
* ਇਕ ਅਮੀਰ ਮੋਟੀ ਔਰਤ ਇਕ ਬਿਊਟੀ ਪਾਰਲਰ ਦੇ ਕੋਲ ਇਹ ਪੁੱਛਣ ਗਈ ਕਿ ਉਸ ਨੂੰ ਕਿਸ ਢੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਤਾਂ ਕਿ ਉਹ ਸੁੰਦਰ ਲੱਗੇ।
ਬਿਊਟੀ ਪਾਰਲਰ ਵਾਲੀ ਨੇ ਮੋਟੀ ਔਰਤ ਵੱਲ ਦੇਖ ਕੇ ਕਿਹਾ, ਮੈਡਮ ਭਗਵਾਨ ਨੇ ਜਦ ਗਾਉਣ ਵਾਲੀ ਚਿੜੀ ਬਣਾਈ ਤਾਂ ਉਸ ਨੂੰ ਕਈ ਰੰਗ ਦਿੱਤੇ, ਤਿੱਤਲੀ ਨੂੰ ਵੀ ਕਈ ਰੰਗ ਦਿੱਤੇ, ਪ੍ਰੰਤੂ ਹਥਣੀ ਨੂੰ ਕੇਵਲ ਇਕ ਰੰਗ ਹੀ ਦਿੱਤਾ।
* ਮਾਸਟਰ ਭੂਸ਼ਨ (ਤਮੰਨਾ ਨੂੰ)-ਚਾਰਗਾਹ ਵਿਚ ਘੋੜਾ ਅਤੇ ਗਊ ਚਰ ਰਹੇ ਹਨ। ਇਸ ਵਾਕ ਵਿਚ ਕੀ ਗ਼ਲਤੀ ਹੈ?
ਤਮੰਨਾ-ਸਰ ਇਸ ਵਿਚ ਲੇਡੀਜ਼ ਫਸਟ ਦੇ ਸਿਧਾਂਤ ਦਾ ਪਾਲਣ ਨਹੀਂ ਕੀਤਾ ਗਿਆ ਹੈ।

-ਹੁਸਨਰ ਰੋਡ, ਗਿੱਦੜਬਾਹਾ।
ਮੋਬਾਈਲ : 98140-97917

Ad Position 22
No active advertisement
ਪਿਛਲੀ ਖ਼ਬਰ ਆਓ, ਜਾਣੀਏ ਟ੍ਰੇਨ ਦਾ ਇੰਜਣ ਬੰਦ ਕਿਉਂ ਨਹੀਂ ਕੀਤਾ ਜਾਂਦਾ ਅਗਲੀ ਖ਼ਬਰ ਡਾ. ਏ.ਪੀ.ਜੇ. ਅਬਦੁਲ ਕਲਾਮ ਬਾਰੇ ਜਾਣਕਾਰੀ
Ad Position 24