03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਆਓ, ਜਾਣੀਏ ਟ੍ਰੇਨ ਦਾ ਇੰਜਣ ਬੰਦ ਕਿਉਂ ਨਹੀਂ ਕੀਤਾ ਜਾਂਦਾ

Ad Position 21
repet_subhas-goyals [Copy P29]
ਅਜੀਤ ਡੈਸਕ 23-05-2026

ਪਿਆਰੇ ਬੱਚਿਓ, ਤੁਸੀਂ ਅਕਸਰ ਹੀ ਟ੍ਰੇਨ (ਰੇਲ ਗੱਡੀ) ਦੇਖੀ ਹੋਵੇਗੀ ਜਾਂ ਟ੍ਰੇਨ 'ਤੇ ਸਫਰ ਕੀਤਾ ਹੋਵੇਗਾ। ਕੀ ਤੁਸੀਂ ਕਦੇ ਸੋਚਿਆ ਹੈ ਕਿ ਟ੍ਰੇਨ ਦਾ ਇੰਜਣ ਹਮੇਸ਼ਾ ਸਟੇਸ਼ਨ ਉੱਪਰ ਸਟਾਰਟ ਹੀ ਰਹਿੰਦਾ ਹੈ, ਇਸ ਨੂੰ ਬੰਦ ਨਹੀਂ ਕਰਦੇ। ਆਓ, ਅੱਜ ਇਸ ਦੇ ਕਾਰਨਾਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ।
ਬੱਚਿਓ, ਟ੍ਰੇਨ ਅਲੱਗ-ਅਲੱਗ ਸਟੇਸ਼ਨਾਂ ਉੱਪਰ ਰੁਕਦੀ ਹੈ। ਯਾਤਰੀ ਇਨ੍ਹਾਂ ਟ੍ਰੇਨਾਂ ਵਿਚ ਉੱਤਰ ਕੇ ਚਲੇ ਜਾਂਦੇ ਹਨ ਅਤੇ ਨਵੇਂ ਯਾਤਰੀ ਆ ਜਾਂਦੇ ਹਨ। ਕਈ ਵਾਰ ਟ੍ਰੇਨ ਕਾਫੀ ਦੇਰ ਖੜ੍ਹੀ ਰਹਿੰਦੀ ਹੈ ਪਰ ਟ੍ਰੇਨ ਦਾ ਇੰਜਣ ਹਮੇਸ਼ਾ ਸਟਾਰਟ ਹੀ ਰਹਿੰਦਾ ਹੈ। ਟ੍ਰੇਨ ਦਾ ਇੰਜਣ ਸਟਾਰਟ ਕਰਨ ਲਈ 15 ਤੋਂ 20 ਮਿੰਟ ਦਾ ਸਮਾਂ ਲੈਂਦਾ ਹੈ। ਜੇਕਰ ਹਰੇਕ ਸਟੇਸ਼ਨ 'ਤੇ ਜਾ ਕੇ ਇਹ ਇੰਜਣ ਬੰਦ ਕੀਤਾ ਜਾਵੇ ਤਾਂ ਟਰੇਨ ਦੀ ਸਮਾਂ ਸਾਰਣੀ ਵਿਗੜ ਜਾਵੇਗੀ। ਦੂਜਾ, ਇੰਜਣ ਦੇ ਬਰੇਕ ਕਿਸੇ ਪੈਂਡਲ ਨਾਲ ਨਹੀਂ ਲਗਦੇ ਬਲਕਿ ਹਵਾ ਦੇ ਪ੍ਰੈਸ਼ਰ ਨਾਲ ਲਗਦੇ ਹਨ। ਇਹ ਹਵਾ ਦਾ ਪ੍ਰੈਸ਼ਰ 'ਜੇਕਰ ਨਹੀਂ ਬਣੇਗਾ ਤਾਂ ਟ੍ਰੇਨ ਦੀਆਂ ਬਰੇਕਾਂ ਨਹੀਂ ਲੱਗਣਗੀਆਂ ਅਤੇ ਟਰੇਨ ਆਪਣੇ-ਆਪ ਹੀ ਚਲ ਪਵੇਗੀ। ਤੀਸਰਾ ਮੁੱਖ ਕਾਰਨ ਟਰੇਨ ਦੀਆਂ ਜਿੰਨੀਆਂ ਵੀ ਲਾਈਟਾਂ ਲੱਗੀਆਂ ਹਨ ਜਾਂ ਏ.ਸੀ. ਵਗੈਰਾ ਲੱਗੇ ਹਨ, ਇਹ ਸਾਰੇ ਬੰਦ ਹੋ ਜਾਣਗੇ, ਜਿਸ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਵੇਗੀ। ਚੌਥਾ, ਕਾਰਨ ਜੇਕਰ ਇੰਜਣ ਨੂੰ ਵਾਰ-ਵਾਰ ਸਟਾਰਟ ਜਾਂ ਬੰਦ ਕੀਤਾ ਜਾਵੇਗਾ ਤਾਂ ਇੰਜਣ ਦੇ ਪੁਰਜੇ ਜਲਦੀ ਖਰਾਬ ਹੋ ਜਾਂਦੇ ਹਨ ਕਿਉਂਕਿ ਇਹ ਪੁਰਜ਼ੇ ਇੰਜਣ ਦੇ ਸਟਾਰਟ ਕਰਨ ਨਾਲ ਫੈਲਦੇ ਹਨ ਅਤੇ ਬੰਦ ਕਰਨ ਨਾਲ ਸੁੰਗੜ ਜਾਂਦੇ ਹਨ।
ਰੇਲ ਦਾ ਇੰਜਣ ਕੇਵਲ ਉਸ ਸਮੇਂ ਹੀ ਬੰਦ ਕੀਤਾ ਜਾਂਦਾ ਹੈ ਜਦੋਂ ਇਸ ਨੂੰ ਯਾਰਡ ਦੇ ਵਿਚ ਲੰਮੇਂ ਸਮੇਂ ਲਈ ਖੜ੍ਹਾ ਕਰਨਾ ਹੁੰਦਾ ਜਾਂ ਇਸ ਨੂੰ ਰਿਪੇਅਰ/ਮੇਂਟੇਨਸ ਕਰਨਾ ਹੁੰਦਾ ਹੈ।

-ਮੋਗਾ। ਮੋਬਾਈਲ : 82838-00190

Ad Position 22
No active advertisement
ਪਿਛਲੀ ਖ਼ਬਰ ਖਿਲਿਆ ਚਿਹਰਾ ਅਗਲੀ ਖ਼ਬਰ ਚੁਟਕਲੇ
Ad Position 24