ਨਵੇਂ ਸਾਲ ਦਿਆ ਸੂਰਜਾ, ਖ਼ੁਸ਼ੀਆਂ- ਖੇੜੇ ਵੰਡ।
ਉੱਡ-ਪੁੱਡ ਜਾਵਣ ਨਫ਼ਰਤਾਂ, ਪੈ ਜਾਏ ਪਿਆਰ ਦੀ ਗੰਢ।
ਨਵੇਂ ਸਾਲ ਦਿਆ ਸੂਰਜਾ, ਐਸੀ ਕਰੀਂ ਕਮਾਲ ।
ਹਰ ਘਰ ਨਗਮਾ ਪਿਆਰ ਦਾ, ਗੂੰਜੇ ਹਾੜ੍ਹ-ਸਿਆਲ।
ਨਵੇਂ ਸਾਲ ਦਿਆ ਸੂਰਜਾ, ਜਾਵੀਂ ਤੂੰ ਹਰ ਜੂਹ ।
ਸ਼ਾਲਾ! ਹਰ ਇਕ ਬਸ਼ਰ ਦੀ, ਬਣ ਜਾਏ ਰੱਜੀ ਰੂਹ।
ਨਵੇਂ ਸਾਲ ਦਿਆ ਸੂਰਜਾ, ਵੱਸੇ ਘੁੱਗ ਕਿਸਾਨ।
ਝੂੰਮਣ ਫ਼ਸਲਾਂ ਸਾਵੀਆਂ, ਚਿਹਰੇ 'ਤੇ ਮੁਸਕਾਨ ।
ਨਵੇਂ ਸਾਲ ਦਿਆ ਸੂਰਜਾ, ਸਹੇ ਨਾ ਕੋਈ ਸੰਤਾਪ ।
ਵੱਜਣ ਵਾਜੇ ਵਸਲ ਦੇ , ਹਾਸੇ ਕਰਨ ਅਲਾਪ ।
ਨਵੇਂ ਸਾਲ ਦਿਆ ਸੂਰਜਾ, ਸਦਾ ਰਹੇ ਇਹ ਰੁੱਤ ।
ਜੀਆਂ ਚ ਇਤਫ਼ਾਕ ਤੇ, ਵੱਸਣ ਧੀਆਂ- ਪੁੱਤ ।
ਨਵੇਂ ਸਾਲ ਦਿਆ ਸੂਰਜਾ, 'ਓਠੀ' ਦੀ ਅਰਦਾਸ।
ਸਭ ਦੀ ਸੱਚੇ ਮਾਲਕਾ ਪੂਰੀ ਕਰਦੇ ਆਸ।
* ਸਤਿੰਦਰ ਸਿੰਘ 'ਓਠੀ' *
ਮੋਬਾਈਲ : 99882-21227