13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜੋੜਾਂ ਦੇ ਦਰਦ ਦਾ ਹਰਾ ਹਕੀਮ-ਹਾਰਸ਼ਿੰਗਾਰ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

ਹਾਰਸ਼ਿੰਗਾਰ ਦਾ ਪੌਦਾ 6 ਕੁ ਫੁੱਟ ਦੀ ਝਾੜੀ ਜਾਂ 10 ਕੁ ਮੀਟਰ ਤੱਕ ਲੰਬੇ ਦਰੱਖਤ ਦੇ ਰੂਪ ਵਿਚ ਵਿਕਸਿਤ ਹੋਇਆ ਦੇਖਿਆ ਜਾ ਸਕਦਾ ਹੈ। ਇਸ ਦੇ ਪੱਤੇ ਖੁਰਦਰੇ, ਸਾਢੇ ਕੁ ਚਾਰ ਇੰਚ ਤੱਕ ਲੰਬੇ ਅਤੇ ਢਾਈ ਕੁ ਇੰਚ ਤੱਕ ਚੌੜੇ ਹੁੰਦੇ ਹਨ। ਇਸ ਨੂੰ ਪੰਜ ਤੋਂ ਅੱਠ ਸਫੈਦ ਪੱਤੀਆਂ ਵਾਲੇ ਫੁੱਲ ਲਗਦੇ ਹਨ ਜਿਨ੍ਹਾਂ ਨੂੰ ਕੇਂਦਰ ਵਿਚ ਸੰਤਰੀ ਰੰਗ ਦੀ ਡੰਡੀ ਲੱਗੀ ਹੁੰਦੀ ਹੈ। ਇਹ ਫੁੱਲ ਗੁੱਛਿਆਂ ਵਿਚ ਲਗਦੇ ਹਨ ਅਤੇ ਇਨ੍ਹਾਂ ਦੀ ਮਹਿਕ ਬਹੁਤ ਲੁਭਾਵਣੀ ਹੁੰਦੀ ਹੈ ਅਤੇ ਇਸ ਤੋਂ ਖੁਸ਼ਬੂਦਾਰ ਇਤਰ ਵੀ ਤਿਆਰ ਕੀਤਾ ਜਾਂਦਾ ਹੈ। ਇਹ ਫੁੱਲ ਸਵੇਰ ਨੂੰ ਪੌਦੇ ਦੇ ਹੇਠਾਂ ਪੁੱਠੇ ਹੋ ਕੇ ਡਿਗੇ ਹੁੰਦੇ ਹਨ। ਭਾਵ ਕਿ ਇਨ੍ਹਾਂ ਡਿਗੇ ਹੋਏ ਫੁੱਲਾਂ ਦੀ ਡੰਡੀ ਉੱਪਰ ਵੱਲ ਨੂੰ ਅਤੇ ਪੱਤੀਆਂ ਹੇਠਾਂ ਵੱਲ ਹੁੰਦੀਆਂ ਹਨ। ਸਵੇਰੇ ਸਵੇਰੇ ਇਨ੍ਹਾਂ ਫੁੱਲਾਂ ਦੀ ਵਿਛੀ ਹੋਈ ਚਾਦਰ ਬਹੁਤ ਵਧੀਆ ਨਜ਼ਾਰਾ ਪੇਸ਼ ਕਰਦੀ ਹੈ। ਇਸ ਪੌਦੇ ਨੂੰ ਹਿੰਦੂ ਧਰਮ ਵਿਚ ਪਵਿੱਤਰ ਮੰਨਿਆਂ ਜਾਂਦਾ ਹੈ ਅਤੇ ਇਸ ਦੇ ਫੁੱਲਾਂ ਨੂੰ ਪੂਜਾ ਵਿਚ ਵਰਤਿਆ ਜਾਂਦਾ ਹੈ। ਇਹ ਪੌਦਾ ਮੌਸਮ ਦੇ ਸਖਤ ਹਾਲਾਤ ਨੂੰ ਸਹਾਰ ਸਕਦਾ ਹੈ ਅਤੇ ਘੱਟ ਦੇਖਭਾਲ ਦੀ ਮੰਗ ਕਰਦਾ ਹੈ। ਇਸ ਪੌਦੇ ਦਾ ਵਿਗਿਆਨਕ ਨਾਮ ਨਿਕਟੈਂਥਸ ਆਰਬੋਰਟਰਿਸਟਿਸ (©਼ctanthes arbortr}st}s) ਹੈ। ਇਸ ਨੂੰ ਪਰਿਜਾਤ, ਸੇਫਾਲਿਕਾ, ਸ਼ਿਫਾਲੀ ਜਾਂ ਪਰਿਜਾਤਿਕਾ ਵੀ ਕਿਹਾ ਜਾਂਦਾ ਹੈ। ਇਹ ਗਰਮ ਅਤੇ ਖੁਸ਼ਕ ਤਾਸੀਰ ਦਾ ਪੌਦਾ ਹੈ ਅਤੇ ਵਾਤ ਦੋਸ਼ ਨੂੰ ਦਰੁੱਸਤ ਕਰਦਾ ਹੈ। ਇਹ ਪੌਦਾ ਬਹੁਤ ਗੁਣਕਾਰੀ ਹੈ। ਹੋਮਿਓਪੈਥੀ ਅਤੇ ਆਯੁਰਵੈਦਿਕ ਦੋਵਾਂ ਵਿਚ ਇਸ ਪੌਦੇ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਹੋਮਿਓਪੈਥੀ ਵਿਚ ਇਸ ਦੇ ਵਿਗਿਆਨਕ ਨਾਮ ਨਿਕਟੈਂਥਸ ਆਰਬੋਰਟਰਿਸਟਿਸ (©਼ctanthes arbortr}st}s) ਦੇ ਨਾਮ ਤੇ ਦਵਾਈ ਮਿਲਦੀ ਹੈ, ਜਿਸ ਨੂੰ ਜੋੜਾਂ ਦੇ ਦਰਦ ਅਤੇ ਸਿਆਟਿਕਾ ਦਰਦ ਠੀਕ ਕਰਨ, ਕਬਜ਼ ਦੇ ਇਲਾਜ (ਖਾਸਕਰ ਬੱਚਿਆਂ ਲਈ) ਅਤੇ ਘਟਦਾ ਵਧਦਾ ਬੁਖਾਰ ਠੀਕ ਕਰਨ ਲਈ ਵਰਤਿਆ ਜਾਂਦਾ ਹੈ। ਇਸ ਪੌਦੇ ਦੇ ਪੱਤੇ, ਫੁੱਲ, ਬੀਜ ਅਤੇ ਛਿਲਕੇ ਲਾਭਕਾਰੀ ਹੁੰਦੇ ਹਨ। ਹਾਰ ਸ਼ਿੰਗਾਰ ਵਿਚ ਆਕਸੀਕਰਨ-ਰੋਧਕ ਗੁਣ ਪਾਏ ਜਾਂਦੇ ਹਨ ਜੋ ਕਿ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁਕਤ ਕਣਾਂ (6ree rad}ca&s) ਨੂੰ ਸੋਖ ਲੈਂਦੇ ਹਨ।
ਹਾਰਸ਼ਿੰਗਾਰ ਦੇ ਪੱਤਿਆਂ ਵਿਚ ਸੋਜ-ਰੋਧਕ ਗੁਣ ਪਾਏ ਜਾਂਦੇ ਹਨ। ਇਸ ਦੇ ਪੱਤਿਆਂ ਦਾ ਕਾੜ੍ਹਾ ਗਠੀਏ ਦੇ ਰੋਗ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਸ ਦਾ ਕਾੜ੍ਹਾ ਮੌਸਮੀ ਬੁਖਾਰ ਨੂੰ ਵੀ ਠੀਕ ਕਰਦਾ ਹੈ। ਇਸ ਦੇ ਫੁੱਲਾਂ ਨੂੰ ਸਰ੍ਹੋਂ ਜਾਂ ਨਾਰੀਅਲ ਦੇ ਤੇਲ ਵਿਚ ਸਾੜ ਕੇ ਜੋੜਾਂ 'ਤੇ ਦਿਨ ਵਿਚ ਦੋ ਵਾਰ ਲਗਾਉਣ ਨਾਲ ਜੋੜਾਂ ਦਾ ਦਰਦ ਠੀਕ ਹੁੰਦਾ ਹੈ। ਹਾਰਸ਼ਿੰਗਾਰ ਜਾਂ ਪਰਿਜਾਤ ਦਾ ਸਤ (5ssent}a& o}&) ਵੀ ਇਸ ਵਾਸਤੇ ਵਰਤਿਆ ਜਾ ਸਕਦਾ ਹੈ। ਜੋੜਾਂ ਦੇ ਦਰਦ ਵਾਸਤੇ ਪਰਿਜਾਤ ਦੇ ਸਤ ਨੂੰ ਚਾਰ ਗੁਣਾ ਸਰ੍ਹੋਂ ਜਾਂ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਦਰਦ ਵਾਲੀ ਜਗ੍ਹਾ 'ਤੇ ਲਗਾਇਆ ਜਾ ਸਕਦਾ ਹੈ। ਇਸ ਦੇ ਪੱਤਿਆਂ ਦਾ 10 ਮਿਲੀਲਿਟਰ ਰਸ, ਸ਼ਹਿਦ ਵਿਚ ਮਿਲਾ ਕੇ ਪੀਣ ਨਾਲ ਦਰਦ ਅਤੇ ਬੁਖਾਰ ਨੂੰ ਆਰਾਮ ਮਿਲਦਾ ਹੈ। ਹਾਰਸ਼ਿੰਗਾਰ ਦੇ ਫੁੱਲਾਂ ਦਾ ਰਸ ਜਾਂ ਇਸ ਦੇ ਬੀਜਾਂ ਦੀ ਮਲ੍ਹਮ ਖੋਪੜੀ ਤੇ ਅੱਧਾ ਘੰਟਾ ਲਗਾਉਣ ਨਾਲ ਵਾਲ ਝੜਨ ਤੋਂ ਰੁਕਦੇ ਹਨ ਅਤੇ ਵਾਲ ਲੰਬੇ ਹੁੰਦੇ ਹਨ। ਜੇਕਰ ਕਿਸੇ ਦੇ ਜਲਣ ਵਾਲੀ ਦਾਦ-ਖੁਜਲੀ ਹੋਈ ਹੋਵੇ ਤਾਂ ਇਸ ਦੇ ਫੁੱਲਾਂ ਜਾਂ ਪੱਤਿਆਂ ਦਾ ਰਸ ਲਗਾਉਣਾ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਪੌਦੇ ਵਿਚ ਥੋੜ੍ਹੀ ਕਬਜ਼ ਘਟਾਉਣ ਦੇ ਗੁਣ ਪਾਏ ਜਾਂਦੇ ਹਨ। ਇਹ ਪੇਟ ਦੇ ਕੀੜਿਆਂ ਨੂੰ ਬਾਹਰ ਕੱਢਦਾ ਹੈ ਅਤੇ ਬਵਾਸੀਰ ਲਈ ਲਾਭਕਾਰੀ ਹੈ। ਸਿਆਟਿਕਾ ਦਰਦ (Sc}at}ca) ਲਈ ਹਾਰ ਸ਼ਿੰਗਾਰ ਦੇ ਤਾਜੇ ਪੱਤਿਆਂ ਦਾ 10 ਤੋਂ 15 ਮਿਲੀਲਿਟਰ ਰਸ ਲੈਣਾ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਚਮੜੀ ਵਾਸਤੇ ਵੀ ਲਾਭਦਾਇਕ ਹੈ। ਕਿਸੇ ਜ਼ਹਿਰੀਲੇ ਜਾਨਵਰ ਦੇ ਕੱਟਣ 'ਤੇ ਹਾਰਸ਼ਿੰਗਾਰ ਦੇ ਪੱਤਿਆਂ ਦਾ ਰਸ ਮੁਢਲੀ ਸਹਾਇਤਾ ਵਜੋਂ ਦਿੱਤਾ ਜਾਂਦਾ ਹੈ। ਹਾਰ ਸ਼ਿੰਗਾਰ ਦਾ ਸੇਵਨ ਫੇਫੜਿਆਂ ਦੀ ਇਨਫੈਕਸ਼ਨ ਨੂੰ ਦੂਰ ਕਰਦਾ ਹੈ ਅਤੇ ਖੰਘ ਅਤੇ ਦਮੇਂ ਦੇ ਮਰੀਜ਼ਾਂ ਲਈ ਬੜਾ ਗੁਣਕਾਰੀ ਹੁੰਦਾ ਹੈ।

-ਮੋਬਾਈਲ : 8558831900

Ad Position 22
No active advertisement
ਪਿਛਲੀ ਖ਼ਬਰ ਵਜੂਦ ਅਗਲੀ ਖ਼ਬਰ ਮਿਹਨਤ, ਜਜ਼ਬੇ ਅਤੇ ਇਨਸਾਨੀਅਤ ਦੀ ਮਿਸਾਲ ਕ੍ਰਿਸਟੀਆਨੋ ਰੋਨਾਲਡੋ
Ad Position 24