13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮਿਹਨਤ, ਜਜ਼ਬੇ ਅਤੇ ਇਨਸਾਨੀਅਤ ਦੀ ਮਿਸਾਲ ਕ੍ਰਿਸਟੀਆਨੋ ਰੋਨਾਲਡੋ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕ੍ਰਿਸਟੀਆਨੋ ਰੋਨਾਲਡੋ ਦਾ cr7ਰੋਨਾਲਡੋ ਲਈ ਨਿਰਾ ਮੁਨਾਫ਼ਾ ਕਮਾਉਣ ਵਾਲਾ ਬ੍ਰਾਂਡ ਨਹੀਂ ਹੈ। ਸਗੋਂ ਰੋਨਾਲਡੋ ਨੇ cr7 ਰਾਹੀਂ ਆਪਣੀ ਦਾਨਸ਼ੀਲਤਾ ਵਾਲੇ ਸੁਭਾਅ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ। ਕ੍ਰਿਸਟੀਆਨੋ ਰੋਨਾਲਡੋ ਆਪਣੀ ਸੋਚ ਅਨੁਸਾਰ ਆਪਣੇ ਮੁਨਾਫ਼ੇ ਦੀ ਹਰ ਪ੍ਰੋਜੈਕਟ ਨੂੰ ਲੋਕ ਭਲਾਈ ਨਾਲ ਜੋੜ ਕੇ ਰੱਖਦੇ ਹਨ। ਕੋਵਿਡ-19 ਦੇ ਦੌਰ ਦੌਰਾਨ ਵੀ cr7 ਦੇ ਹੋਟਲ ਵੀ ਅਸਥਾਈ ਹਸਪਤਾਲਾਂ ਵਜੋਂ ਆਮ ਲੋਕਾਂ ਦਾ ਇਲਾਜ ਕਰਨ ਲਈ ਖੋਲ੍ਹ ਦਿੱਤੇ ਗਏ ਸਨ। 2023 ਵਿਚ ਉੱਤਰੀ ਅਫ਼ਰੀਕੀ ਦੇਸ਼ ਮੋਰੋਕੋ ਵਿਚ ਆਏ ਭਿਆਨਕ ਭੂਚਾਲ ਦੌਰਾਨ ਰੋਨਾਲਡੋ ਨੇ ਨੇੜੇ ਦੇ ਸ਼ਹਿਰ ਮੈਰਾਕੇਸ਼ ਵਿਖੇ ਆਪਣੇ ਲਗਜ਼ਰੀ ਹੋਟਲ Pestanacr7 ਦੇ ਬੂਹੇ ਭੁਚਾਲ ਪੀੜਤਾਂ ਲਈ ਇਹ ਕਹਿੰਦੇ ਹੋਏ ਖੋਲ੍ਹ ਦਿੱਤੇ ਕਿ ਹੋਟਲਾਂ ਦੇ ਕਮਰੇ ਸਿਰਫ਼ ਅਮੀਰਾਂ ਲਈ ਹੀ ਨਹੀਂ ਹੁੰਦੇ ਸਗੋਂ ਇਹ ਭੀੜ ਪੈਣ 'ਤੇ ਜ਼ਰੂਰਤਮੰਦਾਂ ਲਈ ਵੀ ਖੁੱਲ੍ਹ ਜਾਣੇ ਚਾਹੀਦੇ ਹਨ। cr7 ਬ੍ਰਾਂਡ ਦੀ ਕਮਾਈ ਦਾ ਇਕ ਹਿੱਸਾ ਲੋੜਵੰਦਾਂ ਦੀ ਸੇਵਾ ਕਰਨ ਲਈ ਖਰਚ ਕੀਤਾ ਜਾਂਦਾ ਹੈ। ਰੋਨਾਲਡੋ ਵਲੋਂ 5&}te "eam ਨਾਲ ਮਿਲ ਕੇ cr7 ਬ੍ਰਾਂਡ ਦੇ ਕੰਬਲ ਲਾਂਚ ਕੀਤੇ ਗਏ ਜਿਸਦੀ ਕਮਾਈ Save "he 3h}&dren ਸੰਸਥਾ ਨੂੰ ਦੇ ਦਿੱਤੀ ਜਾਂਦੀ ਹੈ। ਉਪਰੋਕਤ ਤੋਂ ਇਲਾਵਾ ਕ੍ਰਿਸਟੀਆਨੋ ਰੋਨਾਲਡੋ ਦੀ ਦਾਨਸ਼ੀਲਤਾ ਦੀ ਜੇਕਰ ਵਿਸਥਾਰਪੂਰਵਕ ਚਰਚਾ ਕਰਨੀ ਹੋਵੇ ਤਾਂ ਇਸ ਉੱਪਰ ਵੱਖਰੇ ਤੌਰ 'ਤੇ ਇਕ ਕਿਤਾਬ ਲਿਖੀ ਜਾ ਸਕਦੀ ਹੈ।
ਇੱਥੇ ਇਹ ਵੀ ਸੱਚ ਹੈ ਕਿ ਕ੍ਰਿਸਟੀਆਨੋ ਰੋਨਾਲਡੋ ਨੇ ਅਜੇ ਤੀਕ ਵਿਆਹ ਨਹੀਂ ਕਰਵਾਇਆ। ਹਾਂ ਉਹ 2016 'ਚ ਮੈਡ੍ਰਿਡ ਵਿਖੇ ਹੋਈ ਇਕ ਮੁਲਾਕਾਤ ਤੋਂ ਬਾਅਦ ਜਾਰਜੀਨਾ ਰੋਡਰਿਗਜ਼ Save The Children ਨਾਲ ਸੰਬੰਧਾਂ ਵਿਚ ਜ਼ਰੂਰ ਹੈ। ਕ੍ਰਿਸਟੀਆਨੋ ਰੋਨਾਲਡੋ ਦੇ ਹੁਣ ਤੱਕ 6 ਬੱਚੇ ਹਨ। ਇਨ੍ਹਾਂ ਵਿਚੋਂ ਤਿੰਨ ਬੱਚੇ, ਪੰਦਰਾਂ ਸਾਲਾ ਕ੍ਰਿਸਟੀਆਨੋ ਰੋਨਾਲਡੋ ਜੂਨੀਅਰ, ਅੱਠ ਸਾਲ ਦੇ ਈਵਾ ਮਾਰੀਆ ਅਤੇ ਮੈਟੀਓ (ਦੋਵੇਂ ਜੁੜਵਾਂ) ਸਰੋਗੇਸੀ ਰਾਹੀਂ ਪੈਦਾ ਹੋਏ ਹਨ। ਇਸ ਤੋਂ ਇਲਾਵਾ ਰੋਨਾਲਡੋ ਅਤੇ ਉਸਦੀ ਮਿੱਤਰ ਜਾਰਜੀਨਾ ਰੋਡਰਿਗਜ਼ ਨੇ ਅੱਠ ਸਾਲਾ ਅਲਾਨਾ ਮਾਰਟੀਨਾ, ਚਾਰ ਸਾਲਾ ਬੈੱਲਾ ਏਸਮੇਰਾਲਡਾ ਬੇਟੀਆਂ ਅਤੇ ਬੇਟੇ ਏਜ਼ਲ ਨੂੰ ਜਨਮ ਦਿੱਤਾ ਹੈ। ਬੇਟੀ ਬੈਲਾ ਨਾਲ ਜਨਮੇ ਬੇਟੇ ਏਜ਼ਲ ਦੀ ਜਨਮ ਸਮੇਂ ਹੀ ਮੌਤ ਹੋ ਗਈ ਸੀ। ਜਾਰਜੀਨਾ ਇਨ੍ਹਾਂ ਸਭ ਬੱਚਿਆਂ ਦਾ ਪਾਲਣ ਪੋਸ਼ਣ ਆਪਣੇ ਬੱਚਿਆ ਵਾਂਗ ਹੀ ਕਰਦੀ ਹੈ। ਜਾਰਜੀਨਾ ਨੇ ਸੋਸ਼ਲ ਮੀਡੀਆ 'ਤੇ 30-37 ਕੈਰੇਟ ਦੇ ਹੀਰੇ ਵਾਲੀ ਰਿੰਗ ਵਿਖਾਉਂਦੇ ਹੋਏ ਅਗਸਤ 2025 ਵਿਚ ਜੱਗ-ਜ਼ਾਹਰ ਕੀਤਾ ਸੀ ਕਿ ਕ੍ਰਿਸਟੀਆਨੋ ਰੋਨਾਲਡੋ ਨਾਲ ਉਸਦੀ ਮੰਗਣੀ ਹੋ ਗਈ ਹੈ। ਵਿਆਹ ਸੰਬੰਧੀ ਪੁੱਛੇ ਜਾਣ 'ਤੇ ਰੋਨਾਲਡੋ ਆਖਦੇ ਹਨ ਵਿਆਹ ਦੇ ਜਸ਼ਨ ਮਨਾਉਣ ਦੀ ਉਸਨੂੰ ਕੋਈ ਕਾਹਲੀ ਨਹੀਂ ਹੈ। ਇਸ ਸਭ ਤੋਂ ਪਹਿਲਾਂ ਉਸਨੇ 11 ਜੂਨ ਤੋਂ 19 ਜੁਲਾਈ 2026 ਦਰਮਿਆਨ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਖੇ ਹੋਣ ਜਾ ਰਹੇ 'ਫੀਫਾ ਮਰਦ ਵਿਸ਼ਵ ਕੱਪ 2026' ਖੇਡਣਾ ਹੈ ਜੋ ਕਿ ਰੋਨਾਲਡੋ ਦਾ ਆਖਰੀ ਵੱਡਾ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ ਫਿਰ ਵਿਹਲੇ ਹੋ ਕੇ ਹੀ ਉਹ ਵਿਆਹ ਕਰਾਉਣਗੇ। ਹਾਂ ਰੋਨਾਲਡੋ ਦੁਆਰਾ ਇਹ ਐਲਾਨ ਜ਼ਰੂਰ ਕਰ ਦਿੱਤਾ ਗਿਆ ਹੈ ਕਿ ਉਹ ਜਾਰਜੀਨਾ ਰੋਡਰਿਗਜ਼ ਨਾਲ ਵਿਆਹ ਦੇ ਜਸ਼ਨ ਪੁਰਤਗਾਲ ਦੇ ਮੈਡੀਰਾ ਟਾਪੂ ਦੇ ਫੰਚਲ ਵਿਖੇ ਮਨਾਉਣਗੇ ਜਿੱਥੇ ਉਸਦਾ ਜਨਮ ਹੋਇਆ ਸੀ।ਅੱਜ ਕੱਲ੍ਹ ਕ੍ਰਿਸਟੀਆਨੋ ਰੋਨਾਲਡੋ ਜੌਰਜ ਜੀਸਸ ਦੀ ਕੋਚਿੰਗ ਹੇਠ ਸਾਊਦੀ ਅਰਬ ਦੇ ਫੁੱਟਬਾਲ ਪ੍ਰੋ ਲੀਗ ਕਲੱਬ ਅੱਲ-ਨਾਸਰ ਲਈ ਖੇਡ ਰਹੇ ਹਨ। ਉਹ ਆਪਣੀ ਟੀਮ ਦੇ ਕਪਤਾਨ ਅਤੇ ਮੁੱਖ ਸੈਂਟਰ ਫਾਰਵਰਡ ਹਨ। ਇਸ ਕੱਲਬ ਨਾਲ ਰੋਨਾਲਡੋ ਦਾ ਕੰਟਰੈਕਟ 2027 ਤੱਕ ਦਾ ਹੈ। ਇਸ ਤੋਂ ਇਲਾਵਾ ਕ੍ਰਿਸਟੀਆਨੋ ਰੋਨਾਲਡੋ ਰੌਬਰਟੋ ਮਾਰਟੀਨੇਜ਼ ਦੀ ਅਗਵਾਈ 'ਚ ਪੁਰਤਗਾਲ ਨੈਸ਼ਨਲ ਟੀਮ ਦੇ ਕਪਤਾਨ ਹਨ।
ਇੱਥੇ ਇਹ ਜ਼ਿਕਰ ਕੀਤੇ ਬਗ਼ੈਰ ਕਲਮ ਰੋਕੀ ਨਹੀਂ ਜਾ ਸਕਦੀ ਕਿ ਕ੍ਰਿਸਟੀਆਨੋ ਰੋਨਾਲਡੋ ਆਪਣੇ ਪਿਆਰ ਕਰਨ ਵਾਲਿਆਂ ਅਤੇ ਲੱਤਾਂ ਖਿੱਚਣ ਵਾਲਿਆਂ ਨੂੰ ਸੁਨੇਹਾ ਦਿੰਦਾ ਹੈ ਕਿ 'ਤੁਹਾਡਾ ਪਿਆਰ ਮੈਨੂੰ ਮਜ਼ਬੂਤ ਬਣਾਉਂਦਾ ਹੈ, ਪਰ ਤੁਹਾਡੀ ਨਫ਼ਰਤ ਮੈਨੂੰ ਰੁਕਣ ਨਹੀਂ ਦਿੰਦੀ'। (ਸਮਾਪਤ)

-ਕੈਲੀਬਰ ਆਰਟ ਸਟੂਡੀਓ, ਬੰਗਾ, ਜ਼ਿਲ੍ਹਾ: ਸ਼ਹੀਦ ਭਗਤ ਸਿੰਘ ਨਗਰ। ਮੋਬਾਈਲ : 98154-61875

Ad Position 22
No active advertisement
ਪਿਛਲੀ ਖ਼ਬਰ ਜੋੜਾਂ ਦੇ ਦਰਦ ਦਾ ਹਰਾ ਹਕੀਮ-ਹਾਰਸ਼ਿੰਗਾਰ ਅਗਲੀ ਖ਼ਬਰ ਪਾਰਟੀਸ਼ਨ ਮਿਊਜ਼ੀਅਮ ਦਾ 'ਟ੍ਰੀ ਆਫ਼ ਹੋਪ' ਬਣਿਆ ਉਮੀਦ ਅਤੇ ਸਾਂਝ ਦਾ ਪ੍ਰਤੀਕ
Ad Position 24