ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਵਿਦਿਆਰਥੀ ਜੀਵਨ ਵਿਚ ਨਵੇਂ ਸਾਲ ਦੀ ਮਹੱਤਤਾ

Ad Position 21
No active advertisement
ਅਜੀਤ ਡੈਸਕ 25-01-2026

ਨਵਾਂ ਸਾਲ ਸਿਰਫ਼ ਕੈਲੰਡਰ ਦੀ ਤਾਰੀਖ਼ ਬਦਲਣ ਦਾ ਨਾਂਅ ਨਹੀਂ, ਸਗੋਂ ਇਹ ਵਿਦਿਆਰਥੀ ਜੀਵਨ ਵਿਚ ਨਵੀਂ ਸੋਚ, ਨਵੇਂ ਟੀਚਿਆਂ ਅਤੇ ਨਵੀਂ ਦਿਸ਼ਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ | ਨਵਾਂ ਸਾਲ ਹਰ ਇਕ ਦੇ ਜੀਵਨ ਵਿਚ ਨਵੀਆਂ ਆਸਾਂ, ਨਵੇਂ ਸੁਪਨੇ ਅਤੇ ਨਵੀਂ ਊਰਜਾ ਲੈ ਕੇ ਆਉਂਦਾ ਹੈ | ਇਹ ਸਮਾਂ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਅਤੇ ਆਪਣੇ-ਆਪ ਨੂੰ ਬਿਹਤਰ ਬਣਾਉਣ ਦਾ ਹੁੰਦਾ ਹੈ | ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦੀ ਸਭ ਤੋਂ ਮਹੱਤਵਪੂਰਨ ਅਵਸਥਾ ਹੁੰਦਾ ਹੈ, ਜਿਸ ਦੌਰਾਨ ਭਵਿੱਖ ਦੀ ਨੀਂਹ ਰੱਖੀ ਜਾਂਦੀ ਹੈ | ਇਹ ਸਮਾਂ ਆਪਣੇ ਪਿਛਲੇ ਸਾਲ ਦੇ ਕਾਰਜਾਂ 'ਤੇ ਵਿਚਾਰ ਕਰਨ ਅਤੇ ਆਉਣ ਵਾਲੇ ਸਮੇਂ ਲਈ ਯੋਜਨਾਬੱਧ ਢੰਗ ਨਾਲ ਅੱਗੇ ਵਧਣ ਦਾ ਹੁੰਦਾ ਹੈ |
ਨਵੇਂ ਸਾਲ ਦਾ ਸਵਾਗਤ ਕਿਵੇਂ ਕਰੀਏ? : ਨਵੇਂ ਸਾਲ ਦਾ ਸਵਾਗਤ ਵਿਦਿਆਰਥੀਆਂ ਲਈ ਆਪਣੇ-ਆਪ ਨਾਲ ਨਵਾਂ ਵਾਅਦਾ ਕਰਨ ਦਾ ਮੌਕਾ ਬਣਦਾ ਹੈ, ਜੋ ਕਿ ਨਵੇਂ ਹੌਸਲੇ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ | ਜੇ ਵਿਦਿਆਰਥੀ ਦਿ੍ੜ੍ਹ ਨਿਸ਼ਚੈ ਅਤੇ ਸਾਕਾਰਾਤਮਕ ਸੋਚ ਨਾਲ ਅੱਗੇ ਵਧਣ, ਤਾਂ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਕੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ |
ਮੁਲਾਂਕਣ ਕਰਨ ਦਾ ਸਮਾਂ : ਨਵਾਂ ਸਾਲ ਵਿਦਿਆਰਥੀਆਂ ਲਈ ਆਪਣੇ ਬੀਤੇ ਸਾਲ ਦੀ ਪੜ੍ਹਾਈ, ਆਦਤਾਂ ਅਤੇ ਵਿਹਾਰ ਦਾ ਗੰਭੀਰ ਮੁਲਾਂਕਣ ਕਰਨ ਦਾ ਸਭ ਤੋਂ ਉਚਿਤ ਸਮਾਂ ਹੁੰਦਾ ਹੈ | ਇਸ ਰਾਹੀਂ ਵਿਦਿਆਰਥੀ ਸਮਝ ਸਕਦੇ ਹਨ ਕਿ ਉਹ ਕਿਹੜੇ ਵਿਸ਼ਿਆਂ ਵਿਚ ਕਮਜ਼ੋਰ ਰਹੇ ਅਤੇ ਕਿਹੜੀਆਂ ਆਦਤਾਂ ਉਨ੍ਹਾਂ ਦੀ ਤਰੱਕੀ ਵਿਚ ਰੁਕਾਵਟ ਬਣੀਆਂ | ਉਹ ਵੇਖਣ ਕਿ ਪਿਛਲੇ ਸਾਲ ਵਿਚ ਕਿੱਥੇ ਮਿਹਨਤ ਵਿਚ ਕਮੀ ਰਹਿ ਗਈ ਹੈ ਅਤੇ ਨਵੇਂ ਸਾਲ ਵਿਚ ਕਿਵੇਂ ਉਹ ਆਪਣੀ ਕਾਰਗੁਜ਼ਾਰੀ ਨੂੰ ਬਿਹਤਰ ਬਣਾ ਸਕਦੇ ਹਨ | ਮੁਲਾਂਕਣ ਵਿਦਿਆਰਥੀ ਜੀਵਨ ਵਿਚ ਸਿਰਫ਼ ਕਮਜ਼ੋਰੀਆਂ ਹੀ ਨਹੀਂ ਵਿਖਾਉਂਦਾ, ਸਗੋਂ ਉਨ੍ਹਾਂ ਨੂੰ ਦੂਰ ਕਰਨ ਦਾ ਰਾਹ ਵੀ ਵਿਖਾਉਂਦਾ ਹੈ |
ਸੰਕਲਪ ਲੈਣ ਦੀ ਲੋੜ : ਸਾਲ ਦੀ ਸ਼ੁਰੂਆਤ ਵਿਚ ਆਪਣੇ ਛੋਟੇ ਅਤੇ ਵੱਡੇ ਟੀਚੇ ਤੈਅ ਕਰਨਾ,ਹਰ ਰੋਜ਼ ਸਮੇਂ ਸਿਰ ਪੜ੍ਹਾਈ ਕਰਨੀ ਅਤੇ ਕੰਮ ਨੂੰ ਕੱਲ੍ਹ 'ਤੇ ਨਾ ਟਾਲਣਾ, ਸਮਾਂ ਸਭ ਤੋਂ ਕੀਮਤੀ ਸੰਪਤੀ ਹੋਣ ਕਾਰਨ ਇਸ ਦੀ ਯੋਜਨਾਬੱਧ ਵਰਤੋਂ ਕਰਨੀ, ਅਨੁਸ਼ਾਸਨ ਅਤੇ ਨਿਯਮਾਂ ਦੀ ਪਾਲਣਾ ਕਰਨਾ, ਅਧਿਆਪਕਾਂ ਅਤੇ ਮਾਪਿਆਂ ਦਾ ਆਦਰ ਕਰਨਾ, ਉਨ੍ਹਾਂ ਦੀ ਰਹਿਨੁਮਾਈ ਨੂੰ ਮੰਨਣਾ ਅਤੇ ਕਦਰ ਕਰਨੀ, ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਸੀਮਿਤ ਵਰਤੋਂ ਕਰਨੀ, ਸਾਫ਼-ਸੁਥਰੇ ਵਾਤਾਵਰਨ ਅਤੇ ਸਮਾਜਿਕ ਕੰਮਾਂ ਵਿਚ ਯੋਗਦਾਨ ਪਾਉਣਾ, ਆਪਣੇ-ਆਪ 'ਤੇ ਭਰੋਸਾ ਰੱਖ ਕੇ ਲਕਸ਼ ਵੱਲ ਅੱਗੇ ਵਧਣਾ, ਮੁਸ਼ਕਿਲ ਹਾਲਾਤ ਤੋਂ ਡਰਨ ਦੀ ਬਜਾਏ ਹੱਲ ਲੱਭਣ ਦੀ ਕੋਸ਼ਿਸ਼ ਕਰਨੀ, ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਦੀ ਸੋਚ ਵਿਕਸਿਤ ਕਰਨੀ ਆਦਿ ਸੰਕਲਪ ਅਪਨਾਉਣ ਦੀ ਲੋੜ ਹੈ |
ਇਸ ਜੀਵਨ ਵਿਚ ਪਰਿਵਾਰ ਅਤੇ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ | ਪਰਿਵਾਰ ਵਿਦਿਆਰਥੀ ਦੀ ਪਹਿਲੀ ਪਾਠਸ਼ਾਲਾ ਹੁੰਦਾ ਹੈ | ਉਹ ਉਨ੍ਹਾਂ ਨੂੰ ਅਨੁਸ਼ਾਸਨ, ਸਮੇਂ ਦੀ ਕਦਰ, ਸੱਚਾਈ ਅਤੇ ਮਿਹਨਤ ਦੀ ਸਿੱਖਿਆ ਦਿੰਦੇ ਹਨ | ਪਰਿਵਾਰ ਦਾ ਪਿਆਰ, ਸਹਾਰਾ ਅਤੇ ਹੌਸਲਾ ਵਿਦਿਆਰਥੀ ਨੂੰ ਆਤਮ-ਵਿਸ਼ਵਾਸ ਦਿੰਦਾ ਹੈ | ਅਧਿਆਪਕ ਵਿਦਿਆਰਥੀ ਦੇ ਜੀਵਨ ਵਿਚ ਦੀਪਕ ਵਾਂਗ ਰੌਸ਼ਨੀ ਫੈਲਾਉਂਦੇ ਹਨ | ਅਧਿਆਪਕ ਸਮਾਜ ਦਾ ਸੱਚਾ ਨਿਰਮਾਤਾ ਹੁੰਦਾ ਹੈ | ਉਹ ਸਿਰਫ਼ ਵਿਦਿਆਰਥੀ ਨੂੰ ਪੜ੍ਹਾਉਂਦਾ ਹੀ ਨਹੀਂ, ਸਗੋਂ ਉਸ ਦੇ ਚਰਿੱਤਰ, ਸੋਚ ਅਤੇ ਭਵਿੱਖ ਨੂੰ ਸੰਵਾਰਦਾ ਹੈ | ਪਰਿਵਾਰ ਤੇ ਅਧਿਆਪਕ ਵਿਦਿਆਰਥੀ ਨੂੰ ਸਹੀ ਰਾਹ ਦਿਖਾਉਂਦੇ ਹਨ, ਤਾਂ ਉਸ ਦੀ ਜ਼ਿੰਦਗੀ ਵਿਚ ਸਫਲਤਾ ਅਤੇ ਉਜਲੇ ਭਵਿੱਖ ਦੀ ਨਵੀਂ ਰੌਸ਼ਨੀ ਭਰੀ ਹੁੰਦੀ ਹੈ |

-ਪੰਜਾਬੀ ਮਿਸਟ੍ਰੈੱਸ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ, ਜਲੰਧਰ

Ad Position 22
No active advertisement
ਪਿਛਲੀ ਖ਼ਬਰ 25-01-26 ਅਗਲੀ ਖ਼ਬਰ ਗ਼ਜ਼ਲ
Ad Position 24
No active advertisement