ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗ਼ਜ਼ਲ

Ad Position 21
No active advertisement
ਅਜੀਤ ਡੈਸਕ 25-01-2026

ਮਾਤੜ੍ਹ ਉਤੇ ਰੋਅਬ ਜਮਾਉਨਾਂ, ਮਾੜੀ ਗੱਲ |
ਡਰਿਆਂ ਨੂੰ ਤੂੰ ਹੋਰ ਡਰਾਉਨਾਂ, ਮਾੜੀ ਗੱਲ |

ਆਪੇ ਕਰ ਕੇ ਫੋਨ ਬੁਲਾਇਆ, ਆਪਣੇ ਘਰ,
ਹੁਣ ਅੰਦਰੋਂ ਦੀ ਕੁੰਡੀ ਲਾਉਨਾਂ, ਮਾੜੀ ਗੱਲ |

ਤੇਰੇ ਅੱਗੇ ਮੈਂ ਤੇ ਡਰਦਾ ਬੋਲਾਂ ਨਾ,
ਇਕ ਕਹਾਂ ਤੂੰ ਦਸ ਸੁਣਾਉਨਾਂ, ਮਾੜੀ ਗੱਲ |

ਮੇਰੇ ਜ਼ਖ਼ਮਾਂ ਨੂੰ ਕੀ ਠੰਢਕ ਦੇਣੀ ਤੂੰ,
ਮੁੱਠੀਆਂ ਭਰ ਭਰ ਲੂਣ ਲਗਾਉਨਾਂ, ਮਾੜੀ ਗੱਲ |

ਤੇਰੇ ਨਾਲ ਵੀ ਸਾਂਝ ਪੁਗਾਉਣੀ ਔਖੀ ਆ,
ਹੂੰ ਹਾਂ, ਕਰਦਾਂ, ਅੱਖ ਵਿਖਾਉਨਾਂ, ਮਾੜੀ ਗੱਲ |

ਚੌਧਰਪਨ ਦਾ ਝੋਲਾ ਮੋਢੇ ਚੁੱਕਿਆ ਹੈ,
ਮਾਵਾ ਲਾ ਕੇ ਕੁੜ੍ਹਤੇ ਪਾਉਨਾਂ, ਮਾੜੀ ਗੱਲ |

ਕੌਡੀ ਦਾ ਵੀ ਕੰਮ ਕਰੇ ਨਾ ਦਿਨ ਵੇਲੇ,
ਰਾਤੀਂ ਮੰਗ ਕੇ ਪੈੱਗ ਲਗਾਉਨਾਂ ਮਾੜੀ ਗੱਲ |

ਮਿੱਤਵਾ ਦੱਸੀਂ ਇਦਾਂ ਕਿੰਝ ਤੂੰ ਸੁਧਰੇਗਾ?
ਸਭ ਇਕ, ਤੱਕੜੀ ਤੋਲ ਵਿਖਾਉਨਾਂ, ਮਾੜੀ ਗੱਲ |

ਗ਼ਜ਼ਲ

ਏਧਰ ਹੱਥ ਮਿਲਾ ਕੇ ਉਧਰ ਨੈਣ ਮਿਲਾਵੇ ਚਾਵਾਂ ਨਾਲ |
ਅੱਜਕਲ੍ਹ ਸੱਜਣ ਦੋਵੇਂ ਹੱਥੀਂ ਲੱਡੂ ਖਾਵੇ ਚਾਵਾਂ ਨਾਲ |

ਪੁੱਛ ਲਈਏ ਤਾਂ ਝੱਟ ਕਹਿ ਦਿੰਦਾ ਮੈਨੂੰ ਨੱਚਣਾ ਆਉਂਦਾ ਨੲੀਂ,
ਮੈਂ ਤੇ ਸੁਣਿਆਂ ਖ਼ਬਰਾਂ ਤੇ ਉਹ ਭੰਗੜਾ ਪਾਵੇ ਚਾਵਾਂ ਨਾਲ |

ਮੰੂਹ ਵਿਖਾ ਕੇ ਕਰ ਦਿੰਦਾ ਹੈ ਰੋਸ਼ਨ ਘੁੱਪ ਹਨੇਰੇ ਨੂੰ ,
ਮੇਰੀ ਵਾਰੀ ਚੰਨ ਦੇ ਅੱਗੇ ਬੱਦਲ ਛਾਵੇਂ ਚਾਵਾਂ ਨਾਲ |

ਉਂਝ ਆਖੇ ਮੈਂ ਵਾਂਗ ਫ਼ਕੀਰਾਂ ਸਾਦੇ ਕੱਪੜੇ ਪਾਉਂਦਾ ਹਾਂ,
ਚਿਹਰੇ 'ਤੇ ਪਰ ਢਾਈ ਲੱਖ ਦੀ ਐਨਕ ਲਾਵੇਂ ਚਾਵਾਂ ਨਾਲ |

ਮੈਂ ਠੋਕਰ ਨਾਲ ਟੁੱਟ ਜਾਵਾਂਗਾ, ਸ਼ੀਸ਼ੇ ਵਰਗਾਂ, ਸਾਂਭ ਲਵੀਂ,
ਪੱਥਰ ਬਣ ਕੇ ਉਹ ਹੁਣ ਮੈਨੂੰ ਨਿੱਤ ਟੁਣਕਾਵੇ ਚਾਵਾਂ ਨਾਲ |

ਉਸ ਨੇ ਨਿੰਬੂ ਟੰਗੇ ਬੂਹੇ, ਮਿਰਚਾਂ ਨਾਲ ਪਰੋਈਆਂ ਨੇ,
ਮੈਂ ਨੲੀਂ ਮੰਨਦਾ, ਨਜ਼ਰਾਂ ਨੁਜ਼ਰਾਂ, ਸ਼ੋਰ ਮਚਾਵੇ ਚਾਵਾਂ ਨਾਲ |

ਛੱਡ ਪਰ੍ਹਾਂ ਤੂੰ ਉਹ ਝੂਠੇ ਨੂੰ , ਮੈਂ ਹੀ ਤੇਰਾ ਆਪਣਾ ਹਾਂ,
ਅੱਜਕਲ੍ਹ ਬੰਦਾ ਝੂਠ ਫੈਲਾ ਕੇ, ਬੰਦਾ ਖਾਵੇ ਚਾਵਾਂ ਨਾਲ |

ਰਿਸ਼ਤੇ ਬਹੁਤ ਅਜੀਬ ਜਿਹੇ ਹੁਣ ਮੋੜਾਂ ਉਤੇ ਆਣ ਖੜ੍ਹੇ,
ਮਿੱਤਵਾ ਇਕ ਬਚਾਵੇ ਦੂਜਾ ਬਾਂਹ ਛੁਡਾਵੇ ਚਾਵਾਂ ਨਾਲ |

-ਮੋਬਾਈਲ : 98764-98603

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਜੀਵਨ ਵਿਚ ਨਵੇਂ ਸਾਲ ਦੀ ਮਹੱਤਤਾ ਅਗਲੀ ਖ਼ਬਰ ਦਸਤਕ
Ad Position 24
No active advertisement