ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੋਹਣਾ ਉਹ ਹੈ ਜੋ ਸੋਹਣੇ ਕੰਮ ਕਰੇ

Ad Position 21
No active advertisement
ਅਜੀਤ ਡੈਸਕ 14-06-2026

ਇਸ ਕਥਨ ਵਿਚ ਸੌ ਗੁਣਾ ਸੱਚਾਈ ਹੈ ਕਿ ਅਸਲ ਸੋਹਣਾ ਉਹ ਹੁੰਦਾ ਹੈ ਜੋ ਸੋਹਣੇ ਕੰਮ ਕਰਦਾ ਹੈ | ਅਸਲ ਸੋਹਣਾ ਉਹ ਨਹੀਂ ਹੁੰਦਾ ਜਿਸ ਦੀ ਸ਼ਕਲ ਸੋਹਣੀ ਹੋਵੇ, ਸਗੋਂ ਉਹ ਹੁੰਦਾ ਹੈ, ਜਿਹੜਾ ਕਿ ਆਤਮਿਕ ਤੇ ਮਾਨਸਿਕ ਤੌਰ ਉੱਪਰ ਸੋਹਣਾ ਹੋਵੇ | ਅਸਲ ਸੋਹਣਾ ਬਣਨ ਦੇ ਲਈ ਮਨੁੱਖ ਨੂੰ ਆਪਣੇ ਅੰਦਰ ਕੁਝ ਆਤਮਿਕ ਤੇ ਮਾਨਸਿਕ ਗੁਣ ਪੈਦਾ ਕਰਨੇ ਚਾਹੀਦੇ ਹਨ | ਚੰਗਾ ਗੁਣਕਾਰੀ ਹੋਣਾ ਚਾਹੀਦਾ ਹੈ | ਸੋ, ਸਰੀਰ ਦੀ ਸੁੰਦਰਤਾ ਥੋੜ੍ਹੇ ਸਮੇਂ ਲਈ ਹੁੰਦੀ ਹੈ | ਪਰ ਸੋਹਣੇ ਚਰਿੱਤਰ ਵਾਲਾ ਵਿਅਕਤੀ ਸਦਾ ਹੀ ਕਾਇਮ ਰਹਿੰਦਾ ਹੈ | ਉੱਚੇ ਗੁਣਾਂ ਤੇ ਆਦਰਸ਼ ਵਾਲਾ ਬੰਦਾ ਸ਼ਕਲੋਂ ਕੁਝ ਵੀ ਹੋਵੇ, ਉਹ ਸਹੀ ਅਰਥਾਂ ਵਿਚ ਸੁੰਦਰ ਹੁੰਦਾ ਹੈ | ਮਨੁੱਖ ਦੇ ਸੋਹਣੇ ਕੰਮ ਉਸ ਦੀ ਨੇਕੀ ਭਰੇ ਆਲੇ-ਦੁਆਲੇ ਵਿਚ ਖੁਸ਼ੀ ਤੇ ਪ੍ਰੇਮ ਦਾ ਪਸਾਰ ਕਰਦੇ ਹਨ | ਉਸ ਦੇ ਹਰ ਕਾਰਜ ਵਿਚੋਂ ਚੰਗੇ ਗੁਣਾਂ ਦੀ ਮਹਿਕ ਆਉਂਦੀ ਹੈ | ਇਸ ਲਈ ਸੋਹਣਾ ਬੰਦਾ ਉਹ ਹੈ ਜੋ ਸੋਹਣਾ ਕਰੇ, ਜਿਸ ਦੇ ਕੰਮ ਸੋਹਣੇ ਹੋਣ | ਉਸੇ ਕੰਮ ਦੀ ਪ੍ਰਸੰਸਾ ਹੁੰਦੀ ਹੈ | ਸੋ, ਪਿਆਰਿਓ, ਕੇਵਲ ਸ਼ਕਲ ਸੋਹਣੀ ਨਹੀਂ, ਬੰਦੇ ਦਾ ਕਿਰਦਾਰ ਸੋਹਣਾ ਹੋਣਾ ਚਾਹੀਦਾ ਹੈ |

-ਛੱਜਲਵੱਡੀ |sk6978950@gmail.com

Ad Position 22
No active advertisement
ਪਿਛਲੀ ਖ਼ਬਰ ਚੰਗੇ ਵਿਚਾਰ <br/> ਅਗਲੀ ਖ਼ਬਰ ਰੰਗ ਤੇ ਵਿਅੰਗ- ਭਾਗਸ਼ਾਲੀ ਪਤੀ
Ad Position 24
No active advertisement