ਭਲਿਆਂ ਵੇਲਿਆਂ ਦੀ ਗੱਲ ਹੈ ਜਦੋਂ ਸਿਆਣੇ ਆਖਦੇ ਸੀ | ਪਹਿਲਾਂ ਤੋਲੋ ਫਿਰ ਬੋਲੋ | ਪਹਿਲਾਂ ਇਵੇਂ ਲਗਦਾ ਸੀ ਕਿ ਇਹ ਤੋਲੇ ਫਿਰ ਬੋਲੇ ਕੀ ਹੈ? ਪਰ ਅਜੋਕੇ ਸਮੇਂ ਨੂੰ ਵੇਖ ਕੇ ਸਮਝ ਆ ਰਿਹਾ ਕਿ ਸਿਆਣੇ ਸਹੀ ਕਹਿੰਦੇ ਸੀ | ਅੱਜ ਦੇ ਸਮੇਂ ਵਿਚ ਛੋਟੀਆਂ-ਛੋਟੀਆਂ ਗੱਲਾਂ ਦੀ ਤਕਦੀਰ ਕਦੋਂ ਲੜਾਈ ਬਣ ਜਾਂਦੀ ਹੈ, ਪਤਾ ਵੀ ਨਹੀਂ ਲਗਦਾ | ਝਗੜੇ ਏਨੇ ਵਧ ਜਾਂਦੇ ਹਨ ਕਿ ਕਈ ਵਾਰ ਇਹ ਹਿੰਸਾ, ਝਗੜੇ, ਖ਼ਬਰਾਂ ਬਣ ਜਾਂਦੇ ਹਨ |
ਅੱਜ ਦੇ ਸਮੇਂ ਵਿਚ ਕੋਈ ਵੀ ਇਨਸਾਨ ਨੂੰ ਕਿਸੇ ਨੂੰ ਕੋਈ ਗੱਲ ਕਹਿਣ ਤੋਂ ਪਹਿਲਾਂ ਸੋਚਦਾ ਨਹੀਂ ਭਾਵ ਆਪਣੇ ਸ਼ਬਦਾਂ ਨੂੰ ਤੋਲਦਾ ਹੀ ਨਹੀਂ | ਬਸ ਜੋ ਮਨ ਵਿਚ ਜੋ ਆਇਆ, ਉਹ ਹੀ ਮੰੂਹ 'ਤੇ ਬੋਲ ਦਿੰਦਾ ਹੈ | ਫਿਰ ਚਾਹੇ ਕਿਸੇ ਦਾ ਮਨ ਟੁੱਟੇ ਜਾਂ ਆਤਮ-ਵਿਸ਼ਵਾਸ | ਅੱਜ ਦੇ ਸਮੇਂ ਵਿਚ ਕਈ ਵਾਰ ਧੀਆਂ-ਪੁੱਤਰ ਮਾਵਾਂ ਨੂੰ ਬੋਲਣ ਤੋਂ ਪਹਿਲਾਂ ਕੁਝ ਸੋਚਦੇ ਨਹੀਂ | ਜੇਕਰ ਮਾਵਾਂ ਸੁਣ ਲੈਂਦੀਆਂ ਹਨ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸ਼ਬਦ ਬੋਲਣ ਤੋਂ ਪਹਿਲਾਂ ਕੁਝ ਸੋਚੀਏ ਨਾ | ਕਈ ਵਾਰ ਵੱਡੇ ਵੀ ਗੱਲ ਕਹਿਣ ਤੋਂ ਪਹਿਲਾਂ ਸੋਚਦੇ ਨਹੀਂ ਕਿ ਬੱਚਿਆਂ ਦੇ ਮਨ 'ਤੇ ਕੀ ਅਸਰ ਹੋਵੇਗਾ |
ਰਿਸ਼ਤਿਆਂ ਵਿਚ ਲਿਹਾਜ਼ ਖ਼ਤਮ ਹੁੰਦੀ ਜਾ ਰਹੀ ਹੈ, ਫਿਰ ਚਾਹੇ ਉਹ ਮਾਤਾ-ਪਿਤਾ ਦਾ ਰਿਸ਼ਤਾ ਹੋਵੇ, ਭੈਣ-ਭਰਾ, ਚਾਚੇ-ਤਾਏ, ਭਤੀਜਾ-ਭਤੀਜੀ ਆਦਿ | ਮੰੂਹ ਵਿਚੋਂ ਨਿਕਲੇ ਸ਼ਬਦ ਕਦੇ ਸਹੀ ਨਹੀਂ ਹੁੰਦੇ | ਅੱਜ ਲੋੜ ਹੈ ਕਿ ਅਸੀਂ ਆਪਣੇ ਸ਼ਬਦ ਬੋਲਣ ਤੋਂ ਪਹਿਲਾਂ ਅਤੇ ਕਿਸੇ ਦਾ ਮਨ ਦੁਖਾਉਣ ਵਾਲੀਆਂ ਹਰਕਤਾਂ ਕਰਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚੀਏ | ਫਿਰ ਸ਼ਬਦ ਬੋਲੀਏ | ਅੱਜ ਦੇ ਸਮੇਂ ਵਿਚ ਲੋੜ ਹੈ, ਪਹਿਲਾਂ ਤੋਲਣ ਦੀ ਅਤੇ ਫਿਰ ਬੋਲਣ ਦੀ | ਸ਼ਾਇਦ ਕੁਝ ਸੁਧਾਰ ਹੋ ਸਕੇ ਘਰਾਂ ਵਿਚ ਸਮਾਜ ਵਿਚ |
-ਐਮ.ਏ., ਬੀ. ਐੱਡ |
ਮੋਬਾਈਲ : 77173-66839