ਮੈਂ ਕਈ ਦਿਨਾਂ ਤੋਂ ਉਸ ਦੀ ਤਲਾਸ਼ 'ਚ ਸਾਂ | ਮੈਨੂੰ ਖ਼ਬਰ ਮਿਲੀ ਕਿ ਉਹ ਇਕਾਂਤ ਪਸੰਦ ਹੈ | ਉਹ ਕਿਤੇ ਫੁੱਲਾਂ ਵਿਚ ਬੈਠਾ ਹੋਵੇਗਾ | ਮੈਂ ਸਮਝ ਗਈ ਤੇ ਦੂਜੇ ਦਿਨ ਮੈਂ ਸਵੇਰੇ-ਸਵੇਰੇ ਚਾਰ ਵਜੇ ਉੱਠ ਕੇ ਸੈਰ ਨੂੰ ਚਲੀ ਗਈ ਸੋਚਿਆ ਉਹ ਆ ਗਿਆ ਹੋਣਾ | ਜਦੋਂ ਮੈਂ ਗਾਰਡਨ 'ਚ ਪਹੁੰਚੀ ਤਾਂ ਵੇਖਿਆ ਉਹ ਅੱਖਾਂ ਬੰਦ ਕਰ ਕੁਝ ਗੁਣਗੁਣਾ ਰਿਹਾ ਸੀ, ਮੈਂ ਮੂਵੀ ਕੈਮਰਾ ਆਨ ਕਰ ਦਿੱਤਾ ਸੀ | ਉਹ ਪਹਿਲਾਂ ਵਾਂਗ ਹੀ ਜਵਾਨ, ਬਹਾਰ ਦਾ ਖੇੜਾ ਚੜਿ੍ਹਆ ਹੋਇਆ, ਵਾਲ ਚਿੱਟੇ ਹੋ ਗਏ ਸੀ ਪਰ ਉਸ ਦੀ ਰੂਹ 'ਤੇ ਸਦਾਬਹਾਰ ਰੰਗ ਖਿੜੇ ਹੋਏ ਸੀ | ਉਸ ਦਾ ਵਿਚ-ਵਿਚ ਫੁੱਲਾਂ ਵੱਲ ਤੇ ਕਦੇ ਮੇਰੇ ਵੱਲ ਤੱਕਣਾ, ਉਸ ਦੀ ਬਾਂਹ ਦੀ ਉਲਾਰ, ਉਸ ਦਾ ਕਹਿਣਾ, ਉਸ ਦਾ ਚੱਲਣਾ, ਖਾਣਾ-ਪੀਣਾ, ਬੱਸ ਉਹ ਜੋ ਤੀਖਣ ਚੇਤਨਤਾਈ ਗੱਲ ਕਹੇ ਜਾਂ ਕੋਈ ਵਚਨ ਕਰੇ ਤਾਂ ਰਿਕਾਰਡ ਕਰ ਲਈ ਜਾਵੇ, ਫਿਰ ਉਸ ਰਿਕਾਰਡਿੰਗ ਨੂੰ ਧਿਆਨ ਨਾਲ ਸੁਣ ਕੇ ਕਿਸੇ ਡਾਇਰੀ 'ਤੇ ਲਿਖ ਲਿਆ ਜਾਵੇ | ਇਹ ਉੱਚਾ ਸਾਹਿਤ ਹੈ | ਕਵਿਤਾ ਹੈ | ਮੇਰੇ ਮਨ 'ਚ ਇਕ ਸਵਾਲ ਹੈ, ਮੈਂ ਉਸ ਚੇਤਨਤਾਈ ਕੋਲੋਂ ਪੁੱਛਿਆ, 'ਮੈਨੂੰ ਕੋਈ ਵਿਸ਼ਾ ਦੱਸੋ...?'
'ਮਨ ਦੀਆਂ ਅੱਖਾਂ ਨਾਲ ਵੇਖੋ, ਮਨ ਦੀਆਂ ਅੱਖਾਂ ਵੰਡੋ |'
ਚੇਤਨਤਾਈ ਏਨਾ ਕਹਿ ਕੇ ਗਾਰਡਨ 'ਚੋਂ ਚਲਿਆ ਗਿਆ, ਸ਼ਾਇਦ ਹੋਰ ਕਿਤੇ ਅੱਖਾਂ ਵੰਡਣ...?
askandamoga@gmail.com