ਔਰਤ (ਇਕ ਡਾਕਟਰ ਨੂੰ) : 'ਡਾਕਟਰ ਸਾਹਿਬ! ਮੇਰੇ ਪਤੀ ਨੂੰ ਬੜਾ ਘੱਟ ਸੁਣਾਈ ਦਿੰਦੀ ਹੈ |'
ਡਾਕਟਰ : 'ਮੈਡਮ, ਤੁਹਾਡੇ ਪਤੀ ਦੁਨੀਆ ਦੇ ਭਾਗਸ਼ਾਲੀ ਪਤੀਆਂ ਵਿਚੋਂ ਇਕ ਹਨ |'
ਭਵਿੱਖ ਦੀ ਸੰਭਾਵਨਾ
ਇਕ ਨੌਜਵਾਨ ਲੜਕੀ ਨੇ ਆਪਣੀ ਸਹੇਲੀ ਨੂੰ ਦੱਸਿਆ, 'ਮੈਨੂੰ ਜਿਹੜੀ ਪਿਛਲੀ ਨੌਕਰੀ ਦੀ ਆਫਰ ਹੋਈ ਸੀ, ਮੇਰੇ ਲਈ ਉਹ ਬਹੁਤ ਮੁਨਾਸਿਬ ਸੀ | ਤਨਖਾਹ ਵੀ ਚੰਗੀ ਸੀ ਕਨਵੇਅੰਸ ਦੀ ਸਹੂਲਤ ਵੀ ਸੀ | ਦਫਤਰ ਦਾ ਮਾਹੌਲ ਵੀ ਠੀਕ ਸੀ, ਪਰ ਮੈਂ ਉਸ ਨੌਕਰੀ ਨੂੰ ਰੱਦ ਕਰ ਦਿੱਤਾ, ਕਿਉਂਕਿ ਉੱਥੇ ਉਜਲੇ ਭਵਿੱਖ ਦੀ ਸੰਭਾਵਨਾ ਨਹੀਂ ਸੀ |'
ਹੈਰਾਨੀ ਹੈ!, ਪਰ ਕਿਉਂ?, ਸਹੇਲੀ ਨੇ ਪੁੱਛਿਆ |
'ਬਾਸ ਸ਼ਾਦੀਸ਼ੁਦਾ ਸੀ | 'ਲੜਕੀ ਨੇ ਬੇਪਰਵਾਹੀ ਨਾਲ ਜਵਾਬ ਦਿੱਤਾ |
ਸਲਾਹ
ਅਧਿਆਪਕਾ (ਇਕ ਛੋਟੀ ਜਿਹੀ ਬੱਚੀ ਨੂੰ) : ਬੇਟੀ, ਕੱਲ੍ਹ ਤੂੰ ਸਕੂਲ ਕਿਉੰ ਨਹੀਂ ਆਈ ?
ਬੱਚੀ : ਕੱਲ੍ਹ ਮੰਮੀ ਘਰ ਨਹੀਂ ਸੀ |
ਅਧਿਆਪਕਾ : ਬੇਟੀ, ਜੇਕਰ ਤੁਹਾਡੀ ਮੰਮੀ ਮੈਂ ਹੋਵਾਂ!
ਬੱਚੀ : 'ਮੈਡਮ, ਤੁਹਾਡੇ ਬਾਰੇ ਮੈਂ ਆਪਣੇ ਡੈਡੀ ਨਾਲ ਸਲਾਹ ਕਰਕੇ ਦੱਸਾਂਗੀ |'
* ਸੁਖਮੰਦਰ ਸਿੰਘ ਤੂਰ*-
ਪਿੰਡ ਤੇ ਡਾਕ - ਖੋਸਾ ਪਾਂਡੋ,
(ਮੋਗਾ) - 142048.