ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਾਰਤ 'ਚ ਆਕਾਸ਼ਵਾਣੀ ਦੇ 90 ਵਰ੍ਹੇ <br/>

Ad Position 21
No active advertisement
ਅਜੀਤ ਡੈਸਕ 14-06-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜਿਥੇ-ਜਿਥੇ ਨਵੇਂ ਆਲ ਇੰਡੀਆ ਰੇਡੀਓ ਦੇ ਸਟੇਸ਼ਨ ਖੁੱਲ੍ਹੇ ਸਨ, ਉਨ੍ਹਾਂ ਵਿਚੋਂ ਕਲਕੱਤਾ, ਨਵੀਂ ਦਿੱਲੀ, ਬੰਬਈ ਅਤੇ ਮਦਰਾਸ ਵਿਚ ਹਿੰਦੂ ਬਹੁਗਿਣਤੀ ਸੀ | ਤਰਿੱਚਨਾਪਲੀ ਅਤੇ ਲਖਨਊ ਵਿਚ ਵੀ ਹਿੰਦੂ ਸਮਾਜ ਦੀ ਵਸੋਂ ਸੀ | ਕੇਵਲ ਢਾਕਾ ਸ਼ਹਿਰ ਵਿਚ ਹੀ ਮੁਸਲਮਾਨ ਕੌਮ ਬਹੁਗਿਣਤੀ ਵਿਚ ਸੀ | ਅਗਸਤ 1947 ਵਿਚ ਲਾਹੌਰ ਰੇਡੀਓ ਸਟੇਸ਼ਨ ਦੇ ਅਮਲੇ ਵਿਚ ਫਿਰਕਾਪ੍ਰਸਤੀ ਵਧਣੀ ਸ਼ੁਰੂ ਹੋ ਗਈ | ਹੌਲੀ-ਹੌਲੀ ਹਿੰਦੂ ਅਤੇ ਸਿੱਖ ਰੇਡੀਓ ਸਟੇਸ਼ਨ ਤੋਂ ਰੁਖ਼ਸਤ ਹੋਣੇ ਸ਼ੁਰੂ ਹੋ ਗਏ | ਪਾਕਿਸਤਾਨ ਨੇ ਆਪਣਾ ਆਜ਼ਾਦੀ ਦਿਵਸ ਭਾਰਤ ਤੋਂ ਇਕ ਦਿਨ ਪਹਿਲਾਂ ਮਨਾਉਣ ਦੀ ਦਰਖਾਸਤ ਦੇ ਦਿੱਤੀ | ਆਲ ਇੰਡੀਆ ਰੇਡੀਓ ਲਾਹੌਰ ਦੇ ਮਾਮੂਲ ਦੇ ਪ੍ਰੋਗਰਾਮ 13 ਅਗਸਤ ਦੀ ਰਾਤ ਨੂੰ ਬਤੌਰ ਆਲ ਇੰਡੀਓ ਰੇਡੀਓ ਸਟੇਸ਼ਨ ਜਾਰੀ ਰਹੇ | ਰਾਤੀਂ 11 ਵਜੇ ਰੇਡੀਓ ਸਟੇਸ਼ਨ ਆਖਰੀ ਵਾਰ ਬੰਦ ਹੋਇਆ | ਇਸ ਤੋਂ ਕੁਝ ਮਿੰਟਾਂ ਬਾਅਦ ਮੁਸਤਫਾ ਅਲੀ ਹਮੀਦਾਨੀ ਇਕ ਵਾਰ ਫੇਰ ਹਾਜ਼ਰ-ਏ-ਿਖ਼ਦਮਤ ਹੋਇਆ ਅਤੇ ਉਸ ਫਰਮਾਇਆ 'ਯੇਹ ਪਾਕਿਸਤਾਨ ਬਰੌਡਕਾਸਟ ਸਰਵਿਸ ਲਾਹੌਰ ਆਪ ਕੀ ਖ਼ਿਦਮਤ ਮੇਂ ਹਾਜ਼ਰ ਹੈ | ਅਗਲੇ ਹੀ ਦਿਨ ਪਾਕਿਸਤਾਨ ਬਰੌਡਕਾਸਟਿੰਗ ਸਰਵਿਸ ਲਾਹੌਰ ਭਾਰਤ ਵਿਰੁੱਧ ਅੱਗ ਉਗਲਣ ਲੱਗੀ |
ਇਧਰ ਭਾਰਤ ਵਿਚ ਲਾਹੌਰ ਰੇਡੀਓ ਸਟੇਸ਼ਨ ਛੱਡ ਕੇ ਆਏ ਹਿੰਦੂ ਅਤੇ ਸਿੱਖ ਸ਼ਰਨਾਰਥੀ ਅੰਮਿ੍ਤਸਰ ਅਤੇ ਜਲੰਧਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ | ਲਾਹੌਰ ਰੇਡੀਓ ਸਟੇਸ਼ਨ ਦੇ ਦੂਜੇ ਨੰਬਰ ਦੇ ਉੱਚ-ਅਧਿਕਾਰੀ ਸਰਦਾਰ ਕਰਤਾਰ ਸਿੰਘ ਦੁੱਗਲ ਹੋਰਾਂ ਵਲੋਂ ਬੜੀਆਂ ਕਾਰਗਰ ਦਲੀਲਾਂ ਦਿੰਦੀ ਹੋਈ ਅਰਜ਼ੀ ਸਰਦਾਰ ਸਰਵਨ ਸਿੰਘ ਦੇ ਹੱਥੀਂ ਪੰਡਿਤ ਨਹਿਰੂ ਨੂੰ ਪਹੁੰਚਾਈ ਗਈ | ਪੰਡਿਤ ਜਵਾਹਰ ਲਾਲ ਨਹਿਰੂ ਗੰਭੀਰ ਸਮੱਸਿਆਵਾਂ ਨੂੰ ਬੜੀ ਜਲਦੀ ਸਮਝ ਜਾਂਦੇ ਸਨ | ਉਨ੍ਹਾਂ ਨੇ ਦੋ ਰੇਡੀਓ ਟਰਾਂਸਮੀਟਰਾਂ ਵਾਲਾ ਰੇਡੀਓ ਸਟੇਸ਼ਨ ਆਲ ਇੰਡੀਆ ਰੇਡੀਓ ਜਲੰਧਰ-ਅੰਮਿ੍ਤਸਰ ਫੌਰੀ ਤੌਰ 'ਤੇ ਕਾਇਮ ਕਰ ਕੇ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ |
ਮਈ 1948 ਨੂੰ ਆਕਾਸ਼ਵਾਣੀ ਜਲੰਧਰ-ਅੰਮਿ੍ਤਸਰ ਨੇ ਲੋਕਾਂ ਤਾੲੀਂ ਪਹੁੰਚਣਾ ਸ਼ੁਰੂ ਕਰ ਦਿੱਤਾ | ਉਸ ਸਮੇਂ ਦੇ ਸਭ ਤੋਂ ਮਕਬੂਲ ਹੇਠ ਲਿਖੇ ਗੀਤ ਗਾਏ ਸਨ | (ੳ) 'ਰੱਬ ਖੈਰ ਕਰੇ ਪਈ ਅੱਖ ਫੜਕੇ' ਵਰਸ ਜ਼ੀਤਨ ਬੇਗਮ, (ਅ) ਵੇ ਪੰਛੀ ਦੇਸ ਦਿਆ ਕੀਕਣ ਭੁਲਿਆ ਏਾ ਰਾਹ', (ੲ) 'ਚਾਂਦੀ ਵਾਂਗੂੰ ਚਮਕਦੀਆਂ ਰਾਵੀ ਦੀਆਂ ਛੱਲਾਂ', (ਸ) 'ਤਾਰਿਆਂ ਦੀ ਛਾਵੇਂ ਉਹ ਛਾਵੇਂ ਮੈਂ ਦੁੱਧ ਪਈ ਰਿੜਕਾਂ', (ਹ) 'ਮੱਸਿਆ ਦੀ ਰਾਤ ਕਾਲੀ ਚਰਖੜਾ ਪ੍ਰੀਤ ਵਾਲਾ ਦੁੱਖਾਂ ਦੀਆਂ ਪੂਣੀਆਂ ਹਾਏ ਜੁਦਾਈਆਂ ਪੈ ਗਈਆਂ ਮੱਸਿਆ ਦੀ ਰਾਤ' ਦਿਲਸ਼ਾਦ ਬੇਗਮ, (ਕ) 'ਅੱਜ ਨੈਣ ਗੋਰੀਏ' ਨੀਰ ਨਵਾਬਰ ਬਾਈ, (ਖ) 'ਢੋਲ ਸਿਪਾਹੀਆ ਵੇ ਕਿਥੇ ਗਇਓਾ ਦਿਲ ਲਾ ਕੇ' ਸੁਰਿੰਦਰ ਕੌਰ-ਪ੍ਰਕਾਸ਼ ਕੌਰ, (ਗ) 'ਹਾਏ ਨਾ ਵਸ ਓਏ ਨਾ ਵਸ ਬਦਲਾ ਅਜੇ ਨਾ ਵਸ ਓਏ ਕਾਲਿਆ' ਸੁਰਿੰਦਰ ਕੌਰ, (ਘ) 'ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਗਲੌੜੀਆਂ' ਸੁਰਿੰਦਰ ਕੌਰ-ਪ੍ਰਕਾਸ਼ ਕੌਰ ਅਤੇ ਚੰਦ ਹੋਰ ਗੀਤ ਵੀ ਬਾਜ਼ਾਰ ਵਿਚ ਸਨ, ਜਿਵੇਂ 'ਸੂਹੇ ਚੂੜੇ ਵਾਲੀਏ' ਇਨਾਇਤ ਹੁਸੈਨ ਭੱਟੀ ਅਤੇ 'ਕਦੀ ਮਿਲ ਸੱਜਣਾ ਓ ਸੱਜਣਾ' | ਸੱਜਾਦ ਹੁਸੈਨ ਵਲੋਂ ਸੰਗੀਤਬੱਧ 'ਹੀਰ ਵਾਰਿਸ' ਸ਼ਾਹ ਮੁਹੰਮਦ ਰਫੀ ਦੀ ਜ਼ੁਬਾਨੀ ਮਸ਼ਹੂਰ ਹੋਈ |
ਅੰਮਿ੍ਤਸਰ ਨਾਲ ਪਹਿਲੀ ਵਾਰੀ ਧੱਕਾ 1953 ਵਿਚ ਹੋਇਆ | ਆਲ ਇੰਡੀਆ ਰੇਡੀਓ ਜਲੰਧਰ ਨੂੰ 50 ਕਿੱਲੋਵਾਟ ਸ਼ਕਤੀ ਦਾ ਟਰਾਂਸਮੀਟਰ ਮਿਲ ਗਿਆ, ਜਿਸ ਨੂੰ ਜਲੰਧਰ ਅਤੇ ਲੁਧਿਆਣੇ ਦੇ ਵਿਚਕਾਰ ਗੋਰਾਇਆ ਵਿਖੇ ਸਥਾਪਿਤ ਕੀਤਾ ਗਿਆ ਅਤੇ ਅੰਮਿ੍ਤਸਰ ਨੂੰ ਬੰਦ ਕੀਤਾ ਗਿਆ | ਟਰਾਂਸਮੀਟਰ ਗੁਰਾਇਆ ਵਿਚ ਅੰਮਿ੍ਤਸਰ ਤੋਂ 70 ਮੀਲ ਦੀ ਦੂਰੀ 'ਤੇ ਸੀ | ਇਸ ਦਾ ਸੁਣਾਈ ਦੇਣ ਦਾ ਘੇਰਾ 60 ਮੀਲ ਸੀ | ਫਿਰ ਵੀ ਅੰਮਿ੍ਤਸਰ ਟਰਾਂਸਮੀਟਰ ਨੂੰ ਬੰਦ ਕਰਨਾ ਸਰਾਸਰ ਬੇਇਨਸਾਫ਼ੀ ਸੀ | 1965 ਦੀ ਜੰਗ ਸਮੇਂ ਵੀ ਅੰਮਿ੍ਤਸਰ ਨੂੰ ਵਿਵਿਧ ਭਾਰਤੀ ਦੀ ਸੇਵਾ ਮਿਲੀ ਸੀ | ਜੰਗ ਕਾਰਨ ਇਸ ਦਾ ਸਾਜ਼-ਸਾਮਾਨ ਜਲੰਧਰ ਲੈ ਆਂਦਾ ਗਿਆ, ਇਹ ਵੀ ਧੱਕੇਸ਼ਾਹੀ ਸੀ | (ਸਮਾਪਤ)

-ਮੋਬਾਈਲ : 98149-06024

Ad Position 22
No active advertisement
ਪਿਛਲੀ ਖ਼ਬਰ ਰੰਗ ਤੇ ਵਿਅੰਗ- ਭਾਗਸ਼ਾਲੀ ਪਤੀ ਅਗਲੀ ਖ਼ਬਰ ਵਿਅੰਗ-ਬਿਜਲੀ 'ਅੰਡਰਗਰਾਊਂਡ'
Ad Position 24
No active advertisement