ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਵਿਅੰਗ-ਬਿਜਲੀ 'ਅੰਡਰਗਰਾਊਂਡ'

Ad Position 21
No active advertisement
ਅਜੀਤ ਡੈਸਕ 14-06-2026

ਬੜਾ ਲੋਹੜਾ ਆ ਗਿਆ ਯਾਰ | ਬਿਜਲੀ ਨੇ ਕਿਹੜਾ ਕੋਈ ਸਰਕਾਰ ਦੇ ਖ਼ਿਲਾਫ਼ ਬਗ਼ਾਵਤ ਕੀਤੀ ਐ? ਕਿਹੜਾ ਰਾਜ ਪ੍ਰਬੰਧ ਦੇ ਵਿਰੁੱਧ ਕੋਈ ਮੋਰਚਾ ਲਾਇਆ ਜਿਹੜੀ ਉਹ ਵੀ ਅੰਡਰਗਰਾਊਾਡ ਹੋਣ ਲੱਗੀ ਹੈ | ਬਿਜਲੀ ਦੇ ਅੰਡਰਗਰਾਊਾਡ ਹੋਣ ਦਾ ਮਤਲਬ ਹੈ ਹਨੇਰਾ ਹੀ ਹਨ੍ਹੇਰਾ | ਨਾ ਮਿਲੂ ਪਾਣੀ ਤੇ ਨਾ ਮਿਲੂ ਰੋਟੀ | ਨਾ ਕੋਈ ਹੋਣਾ ਹੋਰ ਕੰਮ ਤੇ ਨਾ ਹੋਣੀ ਖੇਤੀ | ਬੱਸ ਸਾਰਾ ਕੁਝ ਮੂੰਧੇ ਮੂੰਹ ਡਿੱਗੂ | ਐਨੀਂ ਗੱਲੀਂ ਤਾਂ, ਕਾਲ ਪੈ ਜੂ, ਕਾਲ | ਸਾਰਾ ਜਹਾਨ ਭੁੱਖਾ ਮਰ ਜੂ | ਜੇ ਬਿਜਲੀ ਹੀ ਅੰਡਰਗਰਾਊਾਡ ਹੋਗੀ ਤਾਂ ਫਿਰ ਨਾ ਚੱਲਣਗੇ ਟਿਊਬਵੈੱਲ ਤੇ ਨਾ ਹੀ ਚੱਲਣਗੇ ਘਰ |
ਮੈਂ ਤਾਂ ਸੁਣਿਆਂ ਸੀ ਜਿਹੜੇ ਆਗੂ ਜਾਂ ਲੇਖਕ ਲੋਕ ਹੱਕਾਂ ਲਈ ਲੜਦੇ ਹੋਏ ਸਰਕਾਰ ਦੇ ਜਬਰ ਦਾ ਵਿਰੋਧ ਕਰਦੇ ਨੇ, ਆਪਣੀਆਂ ਲਿਖਤਾਂ ਵਿਚ ਸੱਚ ਉਜਾਗਰ ਕਰਦੇ ਨੇ, ਸਰਕਾਰਾਂ ਉਨ੍ਹਾਂ ਨੂੰ ਜੇਲ੍ਹੀਂ ਡੱਕਣ ਲਈ ਛੜਯੰਤਰ ਰਚਦੀਆਂ ਨੇ ਤੇ ਫਿਰ ਉਹ ਹੋ ਜਾਂਦੇ ਨੇ ਅੰਡਰਗਰਾਊਾਡ | ਪਰ ਸਮਝ ਨਹੀਂ ਲੱਗੀ ਕਿ ਬਿਜਲੀ ਨੇ ਕਿਹੜਾ ਅਜਿਹਾ ਕੁਹਰਾਮ ਮਚਾ ਦਿੱਤਾ ਕਿ ਸਰਕਾਰ ਨੂੰ ਇਹ ਕਾਰਵਾਈ ਕਰਨੀ ਪੈ ਗਈ | ਸੱਥ ਵਿਚ ਬੈਠੇ ਗੀਨਾ ਸਿੰਘ ਨੇ ਅਖ਼ਬਾਰ ਪੜ੍ਹਦੇ ਨੌਜਵਾਨ ਤੋਂ ਖ਼ਬਰ ਸੁਣ ਕੇ ਆਪਣੇ ਦਿਲ ਦਾ ਤੌਖਲਾ ਜ਼ਾਹਿਰ ਕੀਤਾ |
'ਨਹੀਂ, ਨਹੀਂ, ਤਾਇਆ ਇਹ ਗੱਲ ਨਹੀਂ | ਸਰਕਾਰ ਨੇ ਬਿਜਲੀ ਅੰਡਰਗਰਾਊਾਡ ਨਹੀਂ ਕਰਨੀ, ਸਗੋਂ ਟਿਊਬਵੈਲਾਂ ਅਤੇ ਘਰਾਂ ਨੂੰ ਬਿਜਲੀ ਦੇਣ ਲਈ ਤਾਰਾਂ ਅੰਡਰਗਰਾਊਾਡ ਕਰਨੀਆਂ ਨੇ, ਜਿਸ ਨਾਲ ਬਿਜਲੀ ਵੀ ਨਿਰਵਿਘਨ ਚੱਲੂ ਤੇ ਖੰਭੇ ਵੀ ਪੁੱਟ ਕੇ ਸਟੋਰ 'ਚ ਘੱਲੂ | ਖੇਤ ਵਾਹੁਣੇ ਵੀ ਸੌਖੇ ਤੇ ਘਰਾਂ ਦੇ ਨਾਲ ਖਹਿ ਕੇ ਲੰਘਦੀਆਂ ਦੀਆਂ ਤਾਰਾਂ ਦਾ ਵੀ ਡਰ ਮੁੱਕੂ | ਨਹੀਂ ਤਾਂ ਹਮੇਸ਼ਾ ਡਰ ਹੀ ਬਣਿਆ ਰਹਿੰਦਾ ਸੀ ਬਈ ਛੱਤ 'ਤੇ ਚੜਿ੍ਹਆ ਕੋਈ ਨਿਆਣਾ ਕਿਤੇ ਤਾਰਾਂ ਨਾਲ ਤੋਰੀ ਵਾਂਗ ਹੀ ਨਾ ਲਟਕ ਜਾਏ |'
'ਨਾਲੇ ਏਦਾਂ ਹੋਣ ਨਾਲ ਬਿਜਲੀ ਮੁਲਾਜ਼ਮ ਵੀ ਸੌਖੇ ਹੋਣਗੇ | ਹੁਣ ਜਦੋਂ ਮੀਂਹ ਹਨੇਰੀ ਆਉਂਦੀ ਹੈ ਤਾਂ ਕੋਈ ਨਾ ਕੋਈ ਨੁਕਸ ਪੈਣ ਕਰਕੇ ਅਕਸਰ ਬਿਜਲੀ ਗੁੱਲ ਹੋ ਜਾਂਦੀ ਹੈ | ਬਿਜਲੀ ਵਾਲੇ ਇਸ ਨੂੰ 'ਫਾਲਟ' ਕਹਿੰਦੇ ਨੇ, ਤੇ ਉਹ ਫਾਲਟ ਲੱਭਣ ਲਈ ਖੰਭਿਆਂ ਦੇ ਸਿਖਰ ਕੱਸੀਆਂ ਤਾਰਾਂ ਨੂੰ ਵੇਖਦੇ-ਵੇਖਦੇ ਮੀਲਾਂਬੱਧੀ ਤੁਰੀ ਜਾਂਦੇ ਨੇ | ਜਿਸ ਨਾਲ ਕਰਨੈਲ ਸਿੰਘ ਵਰਗਿਆਂ ਦੀ ਧੌਣ ਵੀ ਵਿੰਗੀ-ਵਿੰਗੀ ਹੋਈ ਦਰਦ ਕਰਦੀ ਰਹਿੰਦੀ ਹੈ ਤੇ ਉਨ੍ਹਾਂ ਦੇ ਬੂਟ, ਪੈਰ ਤੇ ਕੱਪੜੇ ਵੀ ਗਾਰੇ ਨਾਲ ਲਿਬੜ ਜਾਂਦੇ ਨੇ | ਹੁਣ ਜਦੋਂ ਤਾਰਾਂ ਜ਼ਮੀਨਦੋਜ਼ ਹੋ ਜਾਣਗੀਆਂ ਤਾਂ ਫਿਰ ਬਿਜਲੀ ਕਾਮਿਆਂ ਦੀਆਂ ਧੌਣਾਂ ਵੀ ਸਿੱਧੀਆਂ ਰਹਿਣਗੀਆਂ ਤੇ ਕੱਪੜੇ ਵੀ ਗੰਦੇ ਹੋਣ ਤੋਂ ਬਚੇ ਰਹਿਣਗੇ', ਨੌਜਵਾਨ ਨੇ ਗੀਨਾ ਸਿੰਘ ਦਾ ਡਰ ਦੂਰ ਕਰਨ ਲਈ ਖ਼ਬਰ ਦੇ ਮਾਧਿਅਮ ਨਾਲ ਗੱਲ ਸਮਝਾਈ |
ਇਹ ਸੁਣ ਕੇ ਗੀਨਾ ਸਿੰਘ ਕਹਿਣ ਲੱਗਾ ਕਿ, 'ਯਾਰ, ਮੈਂ ਤਾਂ ਕੁਝ ਹੋਰ ਹੀ ਸਮਝਿਆ ਸੀ | ਮੈਂ ਡਰਿਆ ਬੈਠਾ ਸਾਂ | ਖ਼ੈਰ, ਇਹ ਗੱਲ ਤਾਂ ਚੰਗੀ ਹੈ | ਜੇ ਏਦਾਂ ਹੋ ਜਾਏ ਤਾਂ ਫਿਰ ਹੋਰ ਕੀ ਚਾਹੀਦੈ | ਪਰ ਮੈਨੂੰ ਡਰ ਹੈ ਕਿ ਕਿਤੇ ਇਹ ਕੰਮ ਅੱਧ-ਵਿਚਾਲੇ ਹੀ ਨਾ ਲਟਕ ਜਾਏ |' ਨੌਜਵਾਨ ਜਵਾਬ ਦਿੰਦਾ ਹੋਇਆ ਕਹਿੰਦਾ ਹੈ ਕਿ, 'ਨਹੀਂ ਨਹੀਂ ਤਾਇਆ, ਏਦਾਂ, ਨੀ ਹੁੰਦਾ | ਕੰਮ ਤਾਂ ਸ਼ੁਰੂ ਵੀ ਹੋ ਗਿਆ ਹੈ ਤੇ ਹੌਲੀ-ਹੌਲੀ ਪੂਰਾ ਵੀ ਹੋ ਜਾਣਾ ਹੈ | ਵੱਡੇ ਕੰਮ ਨੂੁੰ ਸਮਾਂ ਤਾਂ ਲੱਗੇਗਾ ਹੀ |'
'ਚਲੋ ਵੇਖਦੇ ਹਾਂ ਕਾਕਾ ਹੁਣ ਊਠ ਕਿਸ ਕਰਵਟ ਬੈਠਦਾ ਹੈ', ਆਖ ਬਜ਼ੁਰਗ ਨੇ ਗੱਲ ਮੁਕਾਣੀ ਚਾਹੀ |

-ਪਿੰਡ: ਠਠਿਆਲਾ ਢਾਹਾ, ਤਹਿ: ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ |
ਮੋਬਾਈਲ : 9814280838

Ad Position 22
No active advertisement
ਪਿਛਲੀ ਖ਼ਬਰ ਭਾਰਤ 'ਚ ਆਕਾਸ਼ਵਾਣੀ ਦੇ 90 ਵਰ੍ਹੇ <br/> ਅਗਲੀ ਖ਼ਬਰ ਅਮਰ ਵੇਲ - ਇਕ ਜਾਦੂਈ ਪੌਦਾ <br/>
Ad Position 24
No active advertisement