02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਵਿਨੇਸ਼ ਵਿਵਾਦ: ਕੁਸ਼ਤੀ ਫੈਡਰੇਸ਼ਨ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ <br/>

Ad Position 21
No active advertisement
ਅਜੀਤ ਡੈਸਕ 29-05-2026

ਨਵੀਂ ਦਿੱਲੀ, 28 ਮਈ (ਪੀ.ਟੀ.ਆਈ.) ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ ਐੱਫ ਆਈ) ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ, ਜਿਸ ਵਿੱਚ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਵਿੱਚ ਓਲੰਪਿਕ ਪਹਿਲਵਾਨ ਵਿਨੇਸ਼ ਫੋਗਾਟ ਨੂੰ 2026 ਏਸ਼ੀਆਈ ਖੇਡਾਂ ਲਈ ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ ਸੀ, ਜੋ ਕਿ ਸਨਿਚਰਵਾਰ ਨੂੰ ਇੱਥੇ ਹੋਣ ਵਾਲੀਆਂ ਹਨ | ਆਪਣੀ ਵਿਸ਼ੇਸ਼ ਲੀਵ ਪਟੀਸ਼ਨ (ਐੱਸ.ਐ ੱਲ.ਪੀ.) 'ਚ, ਡਬਲਯੂ.ਐੱਫ.ਆਈ. ਨੇ ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ 22 ਮਈ ਦੇ ਹੁਕਮ ਨੂੰ ਪਹਿਲੀ ਨਜ਼ਰ ਗੈਰ-ਕਾਨੂੰਨੀ ਕਰਾਰ ਦਿੱਤਾ ਤੇ ਦਲੀਲ ਦਿੱਤੀ ਕਿ ਫੈਡਰੇਸ਼ਨ ਨੂੰ ਵਿਨੇਸ਼ ਦੇ ਹੱਕ 'ਚ ਨਿਰਦੇਸ਼ ਜਾਰੀ ਕਰਨ ਤੋਂ ਪਹਿਲਾਂ ਵਿਸਤਿ੍ਤ ਜਵਾਬ ਦਾਇਰ ਕਰਨ ਦਾ ਢੁਕਵਾਂ ਮੌਕਾ ਨਹੀਂ ਦਿੱਤਾ ਗਿਆ ਸੀ | ਫੈਡਰੇਸ਼ਨ ਨੇ ਕਿਹਾ ਕਿ ਹਾਈ ਕੋਰਟ ਨੇ ਵਿਨੇਸ਼ ਨੂੰ ਪ੍ਰਕਾਸ਼ਿਤ ਚੋਣ ਮਾਪਦੰਡਾਂ ਦੇ ਤਹਿਤ ਕਥਿਤ ਤੌਰ 'ਤੇ ਅਯੋਗ ਹੋਣ ਦੇ ਬਾਵਜੂਦ, ਆਈਚੀ-ਨਾਗੋਆ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਟਰਾਇਲਾਂ 'ਚ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ ਹੈ | ਡਬਲਯੂ.ਐੱਫ.ਆਈ. ਨੇ ਅੱਗੇ ਦਲੀਲ ਦਿੱਤੀ ਕਿ ਅੰਤਰਰਾਸ਼ਟਰੀ ਬਹੁ-ਖੇਡ ਸਮਾਗਮਾਂ ਲਈ ਐਥਲੀਟਾਂ ਦੀ ਚੋਣ ਵਿਸ਼ੇਸ਼ ਤੌਰ 'ਤੇ ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਫੈਡਰੇਸ਼ਨ ਦੇ ਅਧਿਕਾਰ ਖੇਤਰ 'ਚ ਆਉਂਦੀ ਹੈ, ਅਤੇ ਖੇਡ ਚੋਣ ਮਾਮਲਿਆਂ 'ਚ ਨਿਆਂਇਕ ਦਖਲਅੰਦਾਜ਼ੀ ਵਿਰੁੱਧ ਚੇਤਾਵਨੀ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੀਤਕਾਰ ਗੁਰਮਿੰਦਰ ਕੈਂਡੋਵਾਲ ਦੀ ਪੁਸਤਕ 'ਮੇਰੀ ਜਾਨ 'ਤੇ ਬਣੀ ਆ' ਲੋਕ ਅਰਪਣ <br/> ਅਗਲੀ ਖ਼ਬਰ ਚਲਾਨ ਕੱਟੇ ਜਾਣ ਤੋਂ ਬਾਅਦ ਗੁੱਸੇ 'ਚ ਡਰਾਈਵਰ ਨੇ ਜਿਹਲਮ ਦਰਿਆ 'ਚ ਸੁੱਟੀ ਬੱਸ <br/>
Ad Position 24
No active advertisement