ਸੈਕਰਾਮੈਂਟੋ, 28 ਮਈ (ਹੁਸਨ ਲੜੋਆ ਬੰਗਾ)-ਇਲੀਨੋਇਸ ਦੇ ਵਸਨੀਕ ਇਕ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਬਿਨਾਂ ਪੈਰੋਲ ਸਾਢੇ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਸੰਘੀ ਵਕੀਲਾਂ ਅਨੁਸਾਰ 38 ਸਾਲਾ ਸਈਦ ਐਮ. ਮੱਕੀ ਇਸ ਧੋਖਾਧੜੀ ਦੀ ਸਕੀਮ 'ਚ ਕੋਰੀਅਰ ਵਜੋਂ ਕੰਮ ਕਰਦਾ ਸੀ | ਜਿਸ ਸਕੀਮ ਤਹਿਤ ਉਸ ਨੇ ਆਪਣੇ ਆਪ ਨੂੰ ਬੈਂਕ ਅਧਿਕਾਰੀ ਵਜੋਂ ਪੇਸ਼ ਕੀਤਾ ਤੇ ਬੈਂਕ ਵਿ ਪੈਸੇ ਸੁਰੱਖਿਅਤ ਨਾ ਹੋਣ ਦਾ ਡਰਾਵਾ ਦੇ ਕੇ ਸੋਨੇ 'ਚ ਨਿਵੇਸ਼ ਕਰਨ ਲਈ ਕਿਹਾ | ਅਦਾਲਤੀ ਰਿਕਾਰਡ ਅਨੁਸਾਰ ਇਹ ਸਾਜਿਸ਼ 2023 ਤੋਂ ਮਾਰਚ 2024 ਤੱਕ ਚੱਲੀ, ਜਿਸ ਦੌਰਾਨ 61 ਤੋਂ 80 ਸਾਲ ਦੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ | ਯੂ.ਐਸ. ਜਿਲ ਜੱਜ ਗ੍ਰੇਗ ਕੇਜ਼ ਨੇ ਮੱਕੀ ਨੂੰ ਕੈਦ ਤੋਂ ਇਲਾਵਾ 4,754,000 ਡਾਲਰ ਦਾ ਜੁਰਮਾਨਾ ਵੀ ਲਾਇਆ ਜੋ ਬਜ਼ੁਰਗਾਂ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ |