ਲੰਡਨ, 19 ਜੂੁਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਕਾਰੋਬਾਰੀ ਅਤੇ ਸਮਾਜ ਸੇਵੀ ਰਾਜਿੰਦਰਬੀਰ ਸਿੰਘ ਰਮਨ ਭੈਣੀ ਦੇ ਸਤਿਕਾਰਯੋਗ ਮਾਤਾ ਹਰਭਜਨ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ। ਉਹ 72 ਵਰ੍ਹਿਆਂ ਦੇ ਸਨ। ਮਾਤਾ ਹਰਭਜਨ ਕੌਰ ਲੰਮੇਂ ਸਮੇਂ ਤੋਂ ਅਮਰੀਕਾ ਵਿਖੇ ਰਹਿ ਰਹੇ ਸਨ। ਉਹ ਆਪਣੇ ਪਿੱਛੇ ਪਤੀ ਮਨਜੀਤ ਸਿੰਘ, ਦੋ ਬੇਟੇ, ਦੋ ਬੇਟੀਆਂ ਅਤੇ ਉਹਨਾਂ ਦਾ ਹੱਸਦਾ ਵੱਸਦਾ ਪ੍ਰੀਵਾਰ ਛੱਡ ਗਏ ਹਨ। ਮਾਤਾ ਜੀ ਦਾ ਅੰਤਿਮ ਸੰਸਕਾਰ ਅਗਲੇ ਦਿਨਾਂ ਵਿੱਚ ਅਮਰੀਕਾ ਵਿਖੇ ਹੋਵੇਗਾ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲੀ, ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ, ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਹੋਰਾਂ ਨੇ ਮਾਤਾ ਹਰਭਜਨ ਕੌਰ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭੈਣੀ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।