02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 20-06-2026
ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਈ ਸਰਬਜੀਤ ਸਿੰਘ ਬਾਵਾ ਤੇ ਬੀਬੀ ਸਰਬਜੀਤ ਕੌਰ ਨੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਯਾਦ ਨਮਿਤ ਸਹਿਜ ਪਾਠ ਆਰੰਭ ਕੀਤੇ ਸਨ ਉਸ ਦੇ ਭੋਗ ਦੀ ਅਰਦਾਸ ਅੱਜ ਸਿੰਘ ਸਭਾ ਗੁਰਦਵਾਰਾ ਪਾਰਕ ਐਵੀਨਿਊ ਸਾਊਬਾਲ ਵਿਖੇ ਸੰਪਨ ਕੀਤੀ ਗਈ, ਕੀਰਤਨੀ ਜਥੇ ਨੇ ਰਸਭਿੰਨਾ ਕੀਤਾ ਉਪਰੰਤ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਹਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਯੂ ਕੇ ਰਜਿ.) ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਨੇ ਭਾਈ ਖੰਡਾ ਦੇ ਜੀਵਨ ਅਤੇ ਕਾਰਜਾਂ ਦਾ ਸੰਖੇਪ ਵਰਨਣ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ। ਭਾਈ ਅਵਤਾਰ ਸਿੰਘ ਖੰਡਾ ਨੇ ਸ਼ਹਾਦਤ ਤੋਂ ਪਹਿਲਾਂ ਜੋ ਕੌਮ ਦੇ ਨਾਮ ਆਖਰੀ ਸੁਨੇਹਾ ਦਿੱਤਾ ਕਿ ‘ਮੈਂ ਚੜ੍ਹਦੀ ਕਲਾ ‘ਚ ਹਾਂ ਕੌਮ ਸਿਧਾਂਤਕ ਏਕਤਾ ਕਰਕੇ ਖਾਲਿਸਤਾਨ ਦਾ ਸੰਘਰਸ਼ ਜਾਰੀ ਰੱਖੇ’, ਇਹ ਸੁਨੇਹਾ ਯਾਦ ਕਰਵਾਇਆ ਗਿਆ ਕਿ ਭਾਈ ਖੰਡਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਨ੍ਹਾਂ ਦੀ ਇਸ ਪੰਥਕ ਸੋਚ ਮੁਤਾਬਕ ਕੌਮੀ ਸੰਘਰਸ਼ ‘ਚ ਬਣਦਾ ਯੋਗਦਾਨ ਪਾਇਆ ਜਾਵੇ। ਇਸ ਮੌਕੇ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੇ ਸਪੁੱਤਰ ਭਾਈ ਅਜੇਪਾਲ ਸਿੰਘ ਨਾਗੋਕੇ, ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ, ਜਨਰਲ ਸਕੱਤਰ, ਸ਼ਰਨਵੀਰ ਸਿੰਘ ਸਰਦਾਰ ਕੁਲਵੰਤ ਸਿੰਘ ਭਿੰਡਰ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚਿੜੀਆਘਰ ‘ਚ ਵਾਪਰਿਆ ਭਿਆਨਕ ਹਾਦਸਾ, 3 ਸਾਲਾ ਮਾਸੂਮ ਬੱਚੇ ਨੂੰ ਮਗਰਮੱਛਾ ਦੇ ਘੇਰੇ ਚ ਸੁੱਟਿਆ ਅਗਲੀ ਖ਼ਬਰ ਪ੍ਰਧਾਨ ਮੰਤਰੀ ਬਣਨ ਦੇ ਦਾਅਵੇਦਾਰ ਐਂਡੀ ਬਰਨਹਮ ਦੀ ਜ਼ਿਮਨੀ ਚੋਣ ’ਚ ਵੱਡੀ ਜਿੱਤ, ਬਰਤਾਨੀਆ ਦੀ ਸਿਆਸਤ ‘ਚ ਤਬਦੀਲੀ ਦਾ ਸੰ...
Ad Position 24
No active advertisement